ਪੋਰਨ ਦੇਖਣ ਦੇ ਆਦੀ ਪਿਓ ਨੇ ਕੀਤਾ ਸ਼ਰਮਨਾਕ ਕਾਰਾ, ਆਪਣੀ 12 ਸਾਲ ਦੀ ਬੇਟੀ ਨੂੰ ਜੰਗਲ 'ਚ ਲਿਜਾ ਰੇਪ ਦੀ ਕੀਤੀ ਕੋਸ਼ਿਸ਼ , ਮਗਰੋਂ ਕੀਤਾ ਕਤਲ
Published : Jun 21, 2024, 6:30 pm IST
Updated : Jun 21, 2024, 6:30 pm IST
SHARE ARTICLE
 Rape News
Rape News

ਲੜਕੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਪੱਥਰਾਂ ਨਾਲ ਮਾਰਿਆ

Telangana News: ਤੇਲੰਗਾਨਾ ਵਿੱਚ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪੋਰਨ ਦੇਖਣ ਦੇ ਆਦੀ ਇੱਕ ਸ਼ਰਾਬੀ ਪਿਓ ਨੇ ਆਪਣੀ ਹੀ 12 ਸਾਲ ਦੀ ਬੇਟੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ। ਬੇਟੀ ਨੇ ਵਿਰੋਧ ਕੀਤਾ ਤਾਂ ਆਰੋਪੀ ਨੇ ਉਸ ਦਾ ਕਤਲ ਕਰ ਦਿੱਤਾ। 

ਦਰਅਸਲ 'ਚ ਪਰਿਵਾਰ ਮੂਲ ਰੂਪ ਤੋਂ ਮਹਿਬੂਬਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜੋ ਕਿ 15 ਦਿਨ ਪਹਿਲਾਂ ਹੀ ਮੀਆਂਪੁਰ, ਹੈਦਰਾਬਾਦ ਆਇਆ ਸੀ। 7 ਜੂਨ ਨੂੰ 12 ਸਾਲਾ ਲੜਕੀ ਨੇ ਕਿਹਾ ਕਿ ਉਹ ਮਹਿਬੂਬਾਬਾਦ ਪਰਤਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਉਹ ਘਰੋਂ ਨਿਕਲ  ਗਈ ਸੀ। ਪਿਤਾ ਨੇ ਉਸਨੂੰ ਕਰਿਆਨੇ ਦੀ ਦੁਕਾਨ 'ਤੇ ਫੜ ਲਿਆ ਅਤੇ ਉਸਨੂੰ ਉਸਦੀ ਮਾਂ ਕੋਲ ਲਿਜਾਣ ਦੀ ਗੱਲ ਕਹੀ ਪਰ ਉਹ ਉਸ ਨੂੰ ਉਸਦੀ ਮਾਂ ਕੋਲ ਲਿਜਾਣ ਦੀ ਬਜਾਏ ਬੇਟੀ ਨੂੰ ਉਜਾੜ ਜੰਗਲ ਵਿਚ ਲੈ ਗਿਆ। 

ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਆਰੋਪੀ ਬੇਟੀ ਨੂੰ ਕਾਰ 'ਚ ਬਿਠਾ ਕੇ ਲਿਜਾਂਦਾ ਨਜ਼ਰ ਆ ਰਿਹਾ ਹੈ। ਬਾਅਦ ਵਿਚ ਕਾਰ ਪਾਰਕ ਕਰਨ ਤੋਂ ਬਾਅਦ ਉਹ ਬੇਟੀ ਨੂੰ ਜ਼ਬਰਦਸਤੀ ਜੰਗਲ ਵਿਚ ਲੈ ਗਿਆ। ਪੁਲਿਸ ਨੂੰ ਰਾਤ ਕਰੀਬ 10:02 ਵਜੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ।

ਲੜਕੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਪੱਥਰਾਂ ਨਾਲ ਮਾਰਿਆ

ਮੁਲਜ਼ਮ ਆਪਣੀ ਬੇਟੀ ਨਾਲ ਜ਼ਬਰਦਸਤੀ ਰੇਪ ਕਰਨ ਦੀ ਕੋਸ਼ਿਸ਼ ਕਰਦਾ ਹੈ। ਪੁਲਿਸ ਮੁਤਾਬਕ ਬੇਟੀ ਚੀਕਦੀ ਹੈ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਣ ਦੀ ਗੱਲ ਕਹਿੰਦੀ ਹੈ। ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਭੇਦ ਖੁੱਲ੍ਹਣ ਦਾ ਡਰ ਹੋ ਜਾਂਦਾ ਹੈ। ਉਸਨੇ ਲੜਕੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਪੱਥਰਾਂ ਨਾਲ ਮਾਰਿਆ। ਉਹ ਬੱਚੀ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਹਾਲਤ ਵਿੱਚ ਛੱਡ ਕੇ ਚਲਾ ਜਾਂਦਾ ਹੈ। 

ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਆਰੋਪੀ ਕਰੀਬ 11 ਮਿੰਟ ਬਾਅਦ ਉਥੇ ਪਹੁੰਚਦਾ ਹੈ। ਉਹ ਪੁਸ਼ਟੀ ਕਰਦਾ ਹੈ ਕਿ ਲੜਕੀ ਮਰ ਗਈ ਹੈ ਜਾਂ ਨਹੀਂ। ਬਾਅਦ ਵਿੱਚ ਮੁਲਜ਼ਮ ਘਰ ਆਉਂਦਾ ਹੈ ਅਤੇ ਲਾਲ ਕਮੀਜ਼ ਨੂੰ ਬਦਲ ਕੇ ਚਿੱਟੇ ਰੰਗ ਦੀ ਕਮੀਜ਼ ਪਹਿਨ ਲੈਂਦਾ ਹੈ। ਉਹ ਆਪਣੀ ਪਤਨੀ ਨੂੰ ਇਹ ਕਹਿ ਕੇ ਗੁੰਮਰਾਹ ਕਰਦਾ ਹੈ ਕਿ ਉਸਦੀ ਬੇਟੀ ਲਾਪਤਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਝੂਠੀ ਸ਼ਿਕਾਇਤ ਵੀ ਦਿੱਤੀ ਗਈ।

13 ਜੂਨ ਨੂੰ ਪੁਲਿਸ ਨੂੰ ਮੀਆਂਪੁਰ ਦੇ ਜੰਗਲ 'ਚੋਂ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਮਾਮਲੇ ਦੇ ਪਿੱਛੇ ਦਾ ਰਹੱਸ ਸਾਹਮਣੇ ਆਇਆ। ਆਰੋਪੀ ਆਪਣੀ ਧੀ ਨੂੰ ਜੰਗਲ 'ਚ ਲਿਜਾਂਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਤਾਂ ਪਿਤਾ ਟੁੱਟ ਗਿਆ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਏਸੀਪੀ ਨਰਸਿਮਹਾ ਰਾਓ ਨੇ ਦੱਸਿਆ ਕਿ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੂੰ ਸ਼ੁਰੂ ਤੋਂ ਹੀ ਉਸ ਦੀ ਭੂਮਿਕਾ 'ਤੇ ਸ਼ੱਕ ਸੀ।

Location: India, Telangana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

5 ਸਿੰਘ ਸਾਹਿਬਾਨਾਂ ਨੇ ਮੀਟਿੰਗ ਮਗਰੋਂ ਲੈ ਲਿਆ ਅਹਿਮ ਫ਼ੈਸਲਾ, ਸਾਬਕਾ ਜਥੇਦਾਰ ਸੁਣਾਈ ਵੱਡੀ ਸਜ਼ਾ!

19 Jul 2024 10:02 AM

Latest Amritsar News: ਹੈਵਾਨੀਅਤ ਦਾ ਨੰ*ਗਾ ਨਾਚ, 2 ਕੁੜੀਆਂ ਨਾਲ ਕੀਤਾ ਬ*ਲਾਤ*ਕਾਰ, ਮੌਕੇ 'ਤੇ ਪਹੁੰਚਿਆ ਪੱਤਰਕਾਰ

19 Jul 2024 10:21 AM

Chandigarh News: ਹੋ ਗਈਆਂ Cab ਬੰਦ !, Driver ਕਹਿੰਦੇ, "ਜਲੂਸ ਨਿਕਲਿਆ ਪਿਆ ਸਾਡਾ" | Latest Punjab News

19 Jul 2024 10:19 AM

Amritsar News: SGPC ਦੇ ਮੁਲਾਜ਼ਮ ਨੇ Market ਚ ਲਾ ‘ਤੀ ਗੱਡੀ, ਉੱਤੋਂ ਆ ਗਈ Police, ਹੋ ਗਿਆ ਵੱਡਾ ਹੰਗਾਮਾ!

19 Jul 2024 10:13 AM

Big Breaking : Sangrur ਤੇ Bathinda ਵਾਲਿਆਂ ਨੇ ਤੋੜੇ ਸਾਰੇ ਰਿਕਾਰਡ, ਪੰਜਾਬ 'ਚ ਵੋਟਾਂ ਦਾ ਰਿਕਾਰਡ ਦਰਜ...

19 Jul 2024 10:10 AM
Advertisement