
ਜਾਂਚ ਲਈ ਉੱਚ ਪਧਰੀ ਕਮੇਟੀ ਬਣਾਈ ਜਾ ਰਹੀ ਹੈ
NEET Exam Case: ਨਵੀਂ ਦਿੱਲੀ : ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (ਨੀਟ) ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਉੱਚ ਪਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਉੱਚ ਪਧਰੀ ਕਮੇਟੀ ਐਨਟੀਏ ਨੂੰ ਹੋਰ ਬਿਹਤਰ ਬਣਾਉਣ ਲਈ ਸਿਫਾਰਸ਼ਾਂ ਦੇਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸੇਗੀ, ਜੀਰੋ ਇਮਤਿਹਾਨ ਕਰਵਾਉਣਾ ਸਰਕਾਰ ਦੀ ਤਰਜੀਹ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨੀਟ ਪ੍ਰੀਖਿਆ ਨੂੰ ਲੈ ਕੇ ਲਗਾਤਾਰ ਬਿਹਾਰ ਸਰਕਾਰ ਦੇ ਸੰਪਰਕ ਵਿਚ ਹਾਂ, ਸਰਕਾਰ ਨੇ ਕਿਹਾ ਕਿ ਪਟਨਾ ਪੁਲਿਸ ਤੋਂ ਸੂਚਨਾ ਮਿਲੀ ਹੈ ਅਤੇ ਇਸ ਮਾਮਲੇ ’ਚ ਪਟਨਾ ਪੁਲਿਸ ਦਾ ਕੰਮ ਸਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਐਨਟੀਏ ਜਾਂ ਐਨਟੀਏ ਵਿਚ ਕੋਈ ਵੀ ਹੋਵੇ, ਵਿਦਿਆਰਥੀਆਂ ਦਾ ਭਵਿੱਖ ਸਭ ਤੋਂ ਪਹਿਲਾਂ ਆਉਂਦਾ ਹੈ।
ਸਿਖਿਆ ਮੰਤਰਾਲੇ ਨੇ ਨੀਟ ਪੇਪਰ ਲੀਕ ਮਾਮਲੇ ਵਿਚ ਉੱਚ ਪਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਮੇਟੀ ਐਨਈਏ, ਇਸ ਦੇ ਢਾਂਚੇ, ਕੰਮਕਾਜ, ਪ੍ਰੀਖਿਆ ਪ੍ਰਕਿਰਿਆ, ਪਾਰਦਰਸ਼ਤਾ ਅਤੇ ਡਾਟਾ ਸੁਰੱਖਿਆ ਪ੍ਰੋਟੋਕੋਲ ਨੂੰ ਹੋਰ ਬਿਹਤਰ ਬਣਾਉਣ ਲਈ ਸਿਫਾਰਸ਼ਾਂ ਦੇਵੇਗੀ। ਜੇਕਰ ਦੋਸ਼ੀ ਮਿਲਣ ’ਤੇ ਐਨਟੀਏ ਦੇ ਕਿਸੇ ਵੀ ਅਧਿਕਾਰੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਚ ਪਧਰੀ ਕਮੇਟੀ ਜਲਦੀ ਹੀ ਭਾਰਤ ਸਰਕਾਰ ਨੂੰ ਵਿਸਥਾਰਤ ਰਿਪੋਰਟ ਭੇਜੇਗੀ।