ਭਗਵਾਨ ਰਾਮ ਦਾ ਮਜ਼ਾਕ ਉਡਾਉਣ ਤੇ ਰਾਮਾਇਣ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ 
Published : Jun 21, 2024, 8:30 am IST
Updated : Jun 21, 2024, 8:30 am IST
SHARE ARTICLE
file Photo
file Photo

ਅੱਠ ਵਿਦਿਆਰਥੀਆਂ ’ਤੇ 1.2 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ

ਮੁੰਬਈ  : ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਬੰਬੇ ਨੇ ਭਗਵਾਨ ਰਾਮ ਦਾ ਕਥਿਤ ਤੌਰ ’ਤੇ ਮਜ਼ਾਕ ਉਡਾਉਣ ਵਾਲੇ ਅਤੇ ‘ਰਾਮਾਇਣ’ ਦੀ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲੇ ਨਾਟਕ ਦਾ ਮੰਚਨ ਕਰਨ ਲਈ ਅੱਠ ਵਿਦਿਆਰਥੀਆਂ ’ਤੇ 1.2 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਇਕ ਸਾਥੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।

ਇਨ੍ਹਾਂ ਵਿਦਿਆਰਥੀਆਂ ਨੇ ਸਟੇਜਿੰਗ ਆਰਟਸ ਫੈਸਟੀਵਲ (ਪੀਏਐਫ਼) ਦੇ ਹਿੱਸੇ ਵਜੋਂ ਇਸ ਸਾਲ 31 ਮਾਰਚ ਨੂੰ ‘ਰਾਹੋਵਨ’ ਨਾਮਕ ਨਾਟਕ ਦਾ ਮੰਚਨ ਕੀਤਾ ਸੀ। ਇੰਸਟੀਚਿਊਟ ਦੀ ਪੋਸਟ ਗ੍ਰੈਜੂਏਟ ਕਲਾਸ ਦੇ ਇਕ ਵਿਦਿਆਰਥੀ ਨੇ ਕਿਹਾ,“ਜਿਸ ਨਾਟਕ ਦਾ ਮੰਚਨ ਕੀਤਾ ਗਿਆ ਸੀ, ਉਸ ਵਿਚ ਭਗਵਾਨ ਰਾਮ ਦਾ ਮਜ਼ਾਕ ਉਡਾਇਆ ਗਿਆ ਸੀ ਅਤੇ ਰਾਮਾਇਣ ਨੂੰ ਅਸ਼ਲੀਲ ਅਤੇ ਅਪਮਾਨਜਨਕ ਢੰਗ ਨਾਲ ਪੇਸ਼ ਕੀਤਾ ਗਿਆ ਸੀ।

ਇਹ ਵਿਦਿਆਰਥੀ ਵਿਦਿਆਰਥੀਆਂ ਦੇ ਉਸ ਸਮੂਹ ਦਾ ਹਿੱਸਾ ਹੈ, ਜਿਸ ਨੇ ਨਾਟਕ ਵਿਰੁਧ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ।   ਆਈਆਈਟੀ (ਬੰਬੇ) ਵਿਖੇ ‘ਅੰਬੇਦਕਰ ਪੇਰੀਆਰ ਫੂਲੇ ਸਟੱਡੀ ਸਰਕਲ (ਏਪੀਪੀਐਸਸੀ)’ ਸੰਸਥਾ ਨਾਲ ਜੁੜੇ ਇਕ ਹੋਰ ਵਿਦਿਆਰਥੀ ਨੇ ਵੀ ਪੁਸ਼ਟੀ ਕੀਤੀ ਕਿ ਵਿਦਿਆਰਥੀਆਂ ਨੂੰ ਇਸ ਨਾਟਕ ਦਾ ਮੰਚਨ ਕਰਨ ਲਈ ਜੁਰਮਾਨਾ ਕੀਤਾ ਗਿਆ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement