Rajasthan News: ਅਧਿਆਪਕ ਜੋੜੇ ਨੇ ਖ਼ੁਦ ਸਕੂਲ ਜਾਣ ਦੀ ਬਜਾਏ ਰੱਖੇ ਸਨ ਤਿੰਨ ਡੱਮੀ ਅਧਿਆਪਕ, ਲੱਗਿਆ ਕਰੋੜਾਂ ਦਾ ਜੁਰਮਾਨਾ  
Published : Jun 21, 2024, 12:50 pm IST
Updated : Jun 21, 2024, 12:50 pm IST
SHARE ARTICLE
File Photo
File Photo

ਜੋੜੇ ਨੂੰ 9 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ

ਜੈਪੁਰ: ਰਾਜਸਥਾਨ ਸਿੱਖਿਆ ਵਿਭਾਗ ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਪ੍ਰਾਇਮਰੀ ਸਕੂਲ ਵਿੱਚ, ਤਾਇਨਾਤ ਅਧਿਆਪਕ ਜੋੜੇ ਨੇ ਖ਼ੁਦ ਸਕੂਲ ਜਾਣ ਬਜਾਏ ਤਨਖ਼ਾਹ ਤੇ ਰੱਖੇ ਹੋਏ ਸਨ ਤਿੰਨ ਡੱਮੀ, ਅਧਿਆਪਕਾਂ ਦੀ ਥਾਂ 'ਤੇ ਡੱਮੀ ਡਿਊਟੀ ਕਰਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਵੀਹ ਸਾਲ ਬਾਅਦ ਪਤਾ ਲੱਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਵਿਸ਼ਣੂ ਮੁੱਖ ਅਧਿਆਪਕ ਤੇ ਮੰਜੂ ਅਧਿਆਪਕਾ ਸੀ। ਵਿਸ਼ਣੂ ਗਰਗ ਤੇ ਉਨ੍ਹਾਂ ਦੀ ਪਤਨੀ ਮੰਜੂ ਗਰਗ 20 ਸਾਲ ਤੋਂ ਸਰਕਾਰੀ ਮਿਡਲ ਸਕੂਲ ਰਾਜਪੁਰਾ 'ਚ ਤਾਇਨਾਤ ਸਨ।  ਹੁਣ ਸਿੱਖਿਆ ਵਿਭਾਗ ਨੇ ਮਾਮਲਾ ਦਰਜ ਕਰਵਾ ਕੇ ਜੋੜੇ ਨੂੰ ਨੌਂ ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। 

ਸਥਾਨਕ ਰਿਪੋਰਟਾਂ ਮੁਤਾਬਕ ਮਾਮਲੇ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਦਸੰਬਰ 2023 'ਚ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਅਚਾਨਕ ਸਕੂਲ ਦਾ ਦੌਰਾ ਕੀਤਾ ਤੇ ਦੇਖਿਆ ਕਿ ਉੱਥੇ ਅਸਲ ਅਧਿਆਪਕ ਜੋੜੇ ਦੀ ਥਾਂ ਤਿੰਨ ਡਮੀ ਅਧਿਆਪਕ ਦੋ ਔਰਤਾਂ ਤੇ ਇਕ ਪੁਰਸ਼ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਹੇ ਸਨ। 
ਅਧਿਆਪਕ ਜੋੜਾ ਉਨ੍ਹਾਂ ਨੂੰ ਪ੍ਰਤੀ ਮਹੀਨਾ ਪੰਜ- ਪੰਜ ਹਜ਼ਾਰ ਰੁਪਏ ਦਿੰਦੇ ਸਨ।

ਉਹ ਪਿਛਲੇ ਦੋ ਦਹਾਕਿਆਂ ਤੋਂ ਖ਼ੁਦ ਕਦੀ ਸਕੂਲ 'ਚ ਪੜ੍ਹਾਉਣ ਨਹੀਂ ਗਏ। ਜਦੋਂ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ, ਜਾਂਚ ਤੋਂ ਬਾਅਦ ਤਿੰਨਾਂ ਡਮੀ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੋੜੇ ਦਾ ਖ਼ੁਦ ਦਾ ਕਾਰੋਬਾਰ ਹੋਣ ਦੀ ਸ਼ਿਕਾਇਤ ਵੀ ਮਿਲੀ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ। ਸਕੂਲ 'ਚ 60 ਬੱਚੇ ਪੜ੍ਹਦੇ ਹਨ । ਜੋੜੇ ਤੋਂ ਇਲਾਵਾ ਹੋਰ ਕੋਈ ਅਧਿਆਪਕ ਸਕੂਲ 'ਚ ਤਾਇਨਾਤ ਨਹੀਂ ਸਨ।

ਜੋੜੇ ਨੂੰ 9 ਕਰੋੜ 31 ਲੱਖ 50 ਹਜ਼ਾਰ 373 ਰੁਪਏ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਇਸ ਤਹਿਤ ਪਤੀ ਤੋਂ ਚਾਰ ਕਰੋੜ 92 ਲੱਖ 69 ਹਜ਼ਾਰ 146 ਰੁਪਏ ਤੇ ਪਤਨੀ ਤੋਂ ਚਾਰ ਕਰੋੜ 38 ਲੱਖ 81 ਹਜ਼ਾਰ 227 ਰੁਪਏ ਵਸੂਲੇ ਜਾਣਗੇ। ਵਸੂਲੀ ਜਾਣ ਵਾਲੀ ਰਕਮ ਉਨ੍ਹਾਂ ਦੀ ਤਨਖ਼ਾਹ ਤੇ ਸੇਵਾਕਾਲ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਅਧਿਆਪਕ ਜੋੜਾ ਫ਼ਰਾਰ ਹੋ ਗਿਆ ਹੈ ਤੇ ਉਹਨਾਂ ਦੀ ਭਾਲ ਜਾਰੀ ਹੈ।


 

SHARE ARTICLE

ਏਜੰਸੀ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement