ਫਗਵਾੜੇ `ਚ ਨਾਬਾਲਗ ਲੜਕੀ ਨਾਲ ਜ਼ਬਰ-ਜਨਾਹ
Published : Jul 16, 2018, 1:12 pm IST
Updated : Jul 16, 2018, 1:12 pm IST
SHARE ARTICLE
rape
rape

ਪੰਜਾਬ ਪਿਛਲੇ ਕੁਝ ਸਮੇਂ ਤੋਂ ਜਿਥੇ ਨਸਿਆ ਦੀ ਭੈੜੀ ਬਿਮਾਰੀ `ਚ ਫਸਿਆ ਹੋਇਆ ਹੈ। ਉਥੇ ਹੀ ਸੂਬੇ `ਚ

ਫਗਵਾੜਾ  : ਪੰਜਾਬ ਪਿਛਲੇ ਕੁਝ ਸਮੇਂ ਤੋਂ ਜਿਥੇ ਨਸਿਆ ਦੀ ਭੈੜੀ ਬਿਮਾਰੀ `ਚ ਫਸਿਆ ਹੋਇਆ ਹੈ। ਉਥੇ ਹੀ ਸੂਬੇ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਨੂੰ ਵੀ ਵਡੀ ਮਾਤਰਾ `ਚ ਅੰਜ਼ਾਮ ਦਿੱਤੋ ਜਾ ਰਿਹਾ ਹੈ। ਸੂਬੇ `ਚ ਕੁਝ ਸਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ। ਹੁਣ ਤਕ ਅਨੇਕਾਂ ਹੀ ਪੰਜਾਬ ਦੀਆਂ ਧੀਆਂ ਇਸ ਦਲਦਲ `ਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਚੁਕੀਆਂ ਹਨ।

gangrapegangrape

ਦਿਨ ਬ ਦਿਨ ਰੇਪ ਦੀਆਂ ਘਟਨਾਵਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਅਜਿਹੀ ਹੀ ਇਕ  ਸ਼ਰਮਨਾਕ ਘਟਨਾ ਫਗਵਾੜਾ `ਚ ਸਾਹਮਣੇ ਆਈ ਹੈ ,ਜਿਥੇ 12 ਸਾਲ ਉਮਰ ਦੀ ਗਰੀਬ ਘਰ ਕੁੜੀ ਦੇ ਨਾਲ ਜਬਰਵ ਜਨਾਹ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕੇ ਇਸ ਘਟਨਾ ਨੂੰ ਅੰਜ਼ਾਮ ਉਸ ਦੇ ਪਰਵਾਰ ਨੂੰ ਭਲੀਭਾਂਤੀ ਜਾਨਣ ਵਾਲੇ ਇਕ ਵਾਕਫ਼ ਜਵਾਨ ਨੇ ਦਿਤਾ ਹੈ। ਦਸਿਆ ਜਾ ਰਿਹਾ ਹੈ ਕੇ ਇਸ ਘਟਨਾ ਉਪਰੰਤ ਪੀੜਤ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ `ਚ ਭਰਤੀ ਕਰਵਾ ਦਿਤਾ ਗਿਆ।

RapeRape

ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਤੁਹਾਨੂੰ ਦਸ ਦੇਈਏ ਕੇ ਪੀੜਤਾਂ ਦੀ ਪਛਾਣ ਸੁਪ੍ਰਿਆ  ਵਜੋਂ ਹੋਈ ਹੈ। ਜੋ ਕੇ ਫਗਵਾੜਾ ਦੀ ਹੀ ਵਸਨੀਕ ਹੈ।  ਮਿਲੀ ਜਾਣਕਾਰੀ  ਮੁਤਾਬਕ ਪੁਲਿਸ ਥਾਨਾ ਸਿਟੀ  ਦੇ ਐਸ.ਐਚ.ਓ . ਜਤਿੰਦਰਜੀਤ ਸਿੰਘ  ਨੇ ਵਾਪਰੇ ਘਟਨਾ ਕਰਮ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਪੀੜਿਤਾ ਦੇ ਨਾਲ ਦੁਰਕਰਮ ਰੇਲਵੇ ਸਟੇਸ਼ਨ ਫਗਵਾੜਾ  ਦੇ ਕੋਲ ਹੋਇਆ ਹੈ । ਇਸ ਦੀ ਜਾਣਕਾਰੀ ਆਪਣੇ ਆਪ ਪੀੜਤ ਕੁੜੀ ਨੇ ਪੁਲਿਸ ਥਾਨਾ ਸਿਟੀ ਨੂੰ ਦਿੱਤੀ ਹੈ ।

gangraperape

ਪੀੜਿਤਾ ਸੁਪ੍ਰਿਆ  ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਨਾਲ ਉਸ ਦੇ ਪਰਵਾਰ ਦੇ ਇਕ ਵਾਕਫ਼ ਜਵਾਨ ਜੋ ਉਨ੍ਹਾਂ ਦੇ ਘਰ ਵਿਚ ਲੰਬੇ ਸਮਾਂ ਤੋਂ ਆਉਂਦਾ - ਜਾਂਦਾ ਰਿਹਾ ਹੈ।  ਕਿਹਾ ਜਾ ਰਿਹਾ ਹੈ ਕੇ ਆਰੋਪੀ ਨੇ ਉਸ ਨੂੰ ਜਬਰਦਸਤੀ ਸ਼ਰਾਬ ਪਿਲਾਈ । ਪੁਲਿਸ ਦਾ ਕਹਿਣਾ ਹੈ ਕੇ ਅਸੀਂ ਇਸ ਮਾਮਲੇ `ਤੇ ਜਾਂਚ ਕਰ ਰਹੇ ਹਾਂ `ਤੇ ਜਲਦੀ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕੇ ਜਦੋ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਮਿਲੇਗੀ ਤਾ ਜਲਦੀ ਹੀ ਪਰਵਾਰ ਵਾਲਿਆਂ ਨੂੰ ਸੂਚਨਾ ਦਿਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement