
ਪਿਛਲੇ ਕੁਝ ਸਾਲਾਂ ਤੋਂ ਸਾਡੇ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ
ਤਾਮਿਲਨਾਡੂ : ਪਿਛਲੇ ਕੁਝ ਸਾਲਾਂ ਤੋਂ ਸਾਡੇ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਹਨ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਚ ਲਗਾਤਾਰ ਜ਼ਬਰ ਜਨਾਹ ਦੀਆਂ ਘਟਨਾਵਾਂ `ਚ ਵਾਧਾ ਹੋ ਰਿਹਾ ਹੈ। ਤਕਰੀਬਨ ਦੇਸ਼ ਦੇ ਸਾਰੇ ਸੂਬੇ ਹੀ ਇਸ ਬਲਦੀ ਹੋਈ ਅੱਗ ਦੀ ਲਪੇਟ `ਚ ਆ ਚੁੱਕੇ ਹਨ। ਦੇਸ਼ ਦੀਆਂ ਅਨੇਕਾਂ ਹੀ ਧੀਆਂ ਇਸ ਅੱਗ `ਚ ਬਲ ਕੇ ਆਪਣੀ ਜਿੰਦਗੀ ਖਰਾਬ ਕਰ ਚੁਕੀਆਂ ਹਨ।
gangrape
ਅਜਿਹੀ ਹੀ ਇਕ ਘਟਨਾ ਤਾਮਿਲਨਾਡੂ ਦੇ ਚੇੰਨੈ `ਚ ਸਾਹਮਣੇ ਆਈ ਹੈ ਜਿਥੇ 11 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ। ਤੁਹਾਨੂੰ ਦਸ ਦੇਈਏ ਇਸ ਮਾਮਲੇ ਸਬੰਧੀ ਪੁਲਿਸ ਨੇ 18 ਲੋਕਾਂ ਨੂੰ ਗਿਰਫਤਾਰ ਕੀਤਾ ਹੈ । ਪੁਲਿਸ ਨੇ ਦੱਸਿਆ ਕਿ ਸਾਰੇ ਆਰੋਪੀ ਪਿਛਲੇ 7 ਮਹੀਨੇ ਤੋਂ ਬੱਚੀ ਦੀ ਯੋਨ ਸ਼ੋਸ਼ਣ ਕਰ ਰਹੇ ਸਨ ।ਪੁਲਿਸ ਦਾ ਕਹਿਣਾ ਹੈ ਕੇ ਇਸ ਮਾਮਲੇ ਵਿਚ ਪੁਲਿਸ ਦੀ ਜਾਂਚ ਜਾਰੀ ਹੈ ।
victim
ਪੁਲਿਸ ਨੇ ਮਾਮਲੇ ਵਿੱਚ ਬਿਲਡਿੰਗ ਦੇ ਸਿਕਉਰਿਟੀ ਗਾਰਡ ਦੇ ਇਲਾਵਾ , ਲਿਫਟ ਆਪਰੇਟਰ ਅਤੇ ਵਾਟਰ ਸਪਲਾਇਰਸ ਨੂੰ ਵੀ ਗਿਰਫਤਾਰ ਕੀਤਾ ਹੈ । ਪੁਲਿਸ ਦਾ ਕਹਿਣਾ ਹੈ ਕੇ ਇਹ ਆਰੋਪੀ ਪਿਛਲੇ 7 ਮਹੀਨਿਆਂ ਤੋਂ ਨਾਬਾਲਗ ਬੱਚੀ ਨਾਲ ਜ਼ਬਰ- ਜਨਾਹ ਕਰ ਰਹੇ ਸਨ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਦੱਸਿਆ ਕਿ ਪਿਛਲੇ 7 ਮਹੀਨੇ ਵਿਚ ਬਚੀ ਦੇ ਨਾਲ ਅਪਾਰਟਮੇਂਟ ਦੇ ਕੈਂਪਸ ਦੇ ਅੰਦਰ ਕਈ ਵਾਰ ਯੋਨ ਸੋਸ਼ਣਹੋਇਆ , ਜਿਥੇ ਬੱਚੀ ਅਤੇ ਉਸਦਾ ਪਰਵਾਰ ਰਹਿੰਦਾ ਹੈ ।
victim
ਮਾਮਲਾ ਤਦ ਸਾਹਮਣੇ ਆਇਆ ਜਦੋਂ 7ਵੀ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੇ ਆਪਣੀ ਵੱਡੀ ਭੈਣ ਦੇ ਸਾਹਮਣੇ ਘਟਨਾ ਦਾ ਜਿਕਰ ਕੀਤਾ ਜਿਸਦੇ ਬਾਅਦ ਘਰ ਵਾਲਿਆਂ ਨੇ ਸੋਮਵਾਰ ਨੂੰ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ। ਘਰ ਵਾਲਿਆਂ ਦਾ ਕਹਿਣਾ ਹੈ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਦਿਤੀ ਜਾਵੇ। ਪੁਲਿਸ ਅਧਿਕਾਰੀ ਨੇ ਦਸਿਆ ਕੇ , ਬਚੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਕੇਸ ਦਰਜ਼ ਕਰ ਲਿਆ ਹੈ । ਕਿਹਾ ਜਾ ਰਿਹਾ ਹੈ ਕੇ ਬੱਚੀ ਦੇ ਨਾਲ ਬਿਲਡਿੰਗ ਦੇ ਵੱਖ - ਵੱਖ ਕਰਮਚਾਰੀਆਂ ਨੇ ਵੱਖ - ਵੱਖ ਜਗ੍ਹਾ ਉੱਤ ਯੋਨ ਸ਼ੋਸ਼ਣ ਕੀਤਾ। ਦਸਿਆ ਜਾ ਰਿਹਾ ਹੈ ਕੇ ਬੱਚੀ ਨੂੰ ਹੇਲਥ ਚੇਕਅਪ ਲਈ ਲੈ ਜਾਇਆ ਜਾਵੇਗਾ ।