
500 ਤੋਂ ਵੱਧ ਸੈਨੇਟਰੀ ਪੈਡ ਡਿਸਪੈਂਸਰ (ਵੰਡ ਮਸ਼ੀਨਾਂ) ਅਤੇ ਇਨਸਿਨੇਟਰ (ਖ਼ਰਾਬ ਪੈਡ ਨੂੰ ਨਸ਼ਟ ਕਰਨ) ਲਗਾਉਣ ਲਈ ਵਿਸ਼ੇਸ਼ ਫੰਡ ਨੂੰ ਮਨਜੂਰੀ
ਨਵੀਂ ਦਿੱਲੀ : ਆਧੁਨਿਕਤਾ ਤੇ ਸੂਚਨਾਵਾਂ ਦੇ ਅਣਗਿਣਤ ਬਦਲ ਦੇ ਬਾਵਜੂਦ ਦੇਸ਼ ਦੀਆਂ ਤਿੰਨ-ਚੌਥਾਈ ਤੋਂ ਵੱਧ ਲਗਭਗ 82 ਫ਼ੀਸਦੀ ਔਰਤਾਂ ਸੈਨੇਟਰੀ ਨੈਪਕਿਨ ਦੀ ਵਰਤੋਂ ਨਹੀਂ ਕਰਦੀਆਂ ਅਤੇ ਅੱਜ ਵੀ ਮਾਹਵਾਰੀ ਦੌਰਾਨ ਪੁਰਾਣੇ ਤੌਰ-ਤਰੀਕੇ ਅਪਣਾਉਂਦੀਆਂ ਹਨ। ਬਜਟ ਪ੍ਰਬੰਧ ਤਹਿਤ ਕੇਂਦਰ ਸਰਕਾਰ ਨੇ ਸੰਘਰਸ਼ ਵਾਲੇ ਖੇਤਰਾਂ 'ਚ ਕੰਮ ਕਰ ਰਹੇ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ਼) ਦੀਆਂ ਮਹਿਲਾ ਮੁਲਾਜ਼ਮਾਂ ਲਈ 500 ਤੋਂ ਵੱਧ ਸੈਨੇਟਰੀ ਪੈਡ ਡਿਸਪੈਂਸਰ (ਵੰਡ ਮਸ਼ੀਨਾਂ) ਅਤੇ ਇਨਸਿਨੇਟਰ (ਖ਼ਰਾਬ ਪੈਡ ਨੂੰ ਨਸ਼ਟ ਕਰਨ) ਲਗਾਉਣ ਲਈ ਵਿਸ਼ੇਸ਼ ਫੰਡ ਨੂੰ ਮਨਜੂਰੀ ਪ੍ਰਦਾਨ ਕੀਤੀ ਹੈ।
Sanitary pad dispensers
ਇਨ੍ਹਾਂ ਪੈਡਾਂ ਦੀ ਵੰਡ ਲਈ ਕੁਲ 288 ਵੰਡ ਮਸ਼ੀਨਾਂ ਅਤੇ ਵਰਤੋਂ ਤੋਂ ਬਾਅਦ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਖ਼ਤਮ ਕਰਨ ਲਈ ਓਨੀ ਹੀ ਇਨਸਨੇਟਰ ਮਸ਼ੀਨਾਂ ਦੀ ਖਰੀਦ ਲਈ ਪੈਸਾ ਦਿੱਤਾ ਗਿਆ ਹੈ। ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਨੂੰ ਉਸ ਦੀ ਸਾਰੀਆਂ 6 ਮਹਿਲਾ ਬਟਾਲੀਅਨਾਂ, 15 ਵਿਸ਼ੇਸ਼ ਦੰਗਾ ਰੋਕੂ ਇਕਾਈਆਂ ਅਤੇ ਸਿਖਲਾਈ ਸੰਸਥਾਨਾਂ 'ਚ ਕਪੜੇ ਸੁਕਾਉਣ ਲਈ ਸਟੀਲ ਦੇ 783 ਫਰੇਮ ਸਟੈਂਡ ਖਰੀਦਣ ਲਈ ਵੀ ਮਨਜੂਰੀ ਦਿੱਤੀ ਹੈ।
CRPF women team
ਕੇਂਦਰੀ ਗ੍ਰਹਿ ਮੰਤਰਾਲਾ ਨੇ ਇਨ੍ਹਾਂ ਕੰਮਾਂ ਲਈ 2,10,69,000 ਰੁਪਏ ਮਨਜੂਰ ਕੀਤੇ ਹਨ। ਗ੍ਰਹਿ ਮੰਤਰਾਲਾ ਦੇ ਇਸ ਆਦੇਸ਼ ਮੁਤਾਬਕ ਇਨ੍ਹਾਂ ਵੰਡ ਮਸ਼ੀਨਾਂ 'ਤੇ ਪ੍ਰਤੀ ਮਸ਼ੀਨ 25000 ਰੁਪਏ, ਨਸ਼ਟ ਕਰਨ ਵਾਲੀਆਂ ਮਸ਼ੀਨਾਂ ਲਈ 40 ਹਜ਼ਾਰ ਰੁਪਏ ਪ੍ਰੀਤ ਮਸ਼ੀਨ ਅਤੇ ਕਪੜੇ ਸੁਕਾਉਣ ਵਾਲੇ ਸਟੈਂਡ ਲਈ ਪ੍ਰਤੀ ਸਟੈਂਡ 3000 ਰੁਪਏ ਦਾ ਖਰਚ ਆਵੇਗਾ।
Sanitary pad dispensers
ਸੀਆਰਪੀਐਫ ਦੇ ਬੁਲਾਰੇ ਉਹ ਜਨਰਲ ਡਾਇਰਕਟ ਮੌਸੇਸ ਦਿਨਾਕਰ ਨੇ ਦੱਸਿਆ ਕਿ ਇਸ ਮਨਜੂਰੀ ਨਾਲ ਸੀਆਰਪੀਐਫ 'ਚ ਕੰਮ ਕਰ ਰਹੀਆਂ 8000 ਮਹਿਲਾ ਮੁਲਾਜ਼ਮਾਂ ਦੇ ਬਿਹਤਰ ਜੀਵਨ ਪੱਧਰ ਨੂੰ ਯਕੀਨੀ ਬਣਾਉਣ 'ਚ ਮਦਦ ਮਿਲੇਗੀ।