
ਰਾਹੁਲ ਗਾਂਧੀ ਨੇ ਮੁੜ ਸਾਧਿਆ ਮੋਦੀ 'ਤੇ ਨਿਸ਼ਾਨਾ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਵਿਅੰਗ ਕਰਦਿਆਂ ਕਿਹਾ ਕਿ 'ਨਮਸਤੇ ਟਰੰਪ' ਪ੍ਰੋਗਰਾਮ, ਰਾਜਸਥਾਨ ਵਿਚ ਸਰਕਾਰ ਡੇਗਣ ਦੀ ਕੋਸ਼ਿਸ਼ ਅਤੇ ਕਈ ਹੋਰ ਪ੍ਰਾਪਤੀਆਂ ਕਾਰਨ ਦੇਸ਼ ਕੋਰੋਨਾ ਵਿਰੁਧ ਲੜਾਈ ਵਿਚ ਆਤਮਨਿਰਭਰ ਹੋ ਗਿਆ ਹੈ।
Rahul Gandhi
ਉਨ੍ਹਾਂ ਟਵਿਟਰ 'ਤੇ ਕਿਹਾ, 'ਕੋਰੋਨਾ ਦੇ ਦੌਰ ਵਿਚ ਸਰਕਾਰ ਦੀਆਂ ਪ੍ਰਾਪਤੀਆਂ, ਫ਼ਰਵਰੀ ਵਿਚ ਨਮਸਤੇ ਟਰੰਪ, ਮਾਰਚ ਵਿਚ ਮੱਧ ਪ੍ਰਦੇਸ਼ ਵਿਚ ਸਰਕਾਰ ਡੇਗੀ, ਅਪ੍ਰੈਲ ਵਿਚ ਮੋਮਬੱਤੀ ਜਲਾਈ, ਮਈ ਵਿਚ ਸਰਕਾਰ ਦੀ 6ਵੀਂ ਵਰ੍ਹੇਗੰਢ, ਜੂਨ ਵਿਚ ਬਿਹਾਰ ਵਿਚ ਵਰਚੂਅਲ ਰੈਲੀ ਅਤੇ ਜੁਲਾਈ ਵਿਚ ਰਾਜਸਥਾਨ ਸਰਕਾਰ ਡੇਗਣ ਦੀ ਕੋਸ਼ਿਸ਼।' ਕਾਂਗਰਸ ਆਗੂ ਨੇ ਵਿਅੰਗ ਕੀਤਾ, 'ਇਸ ਲਈ ਦੇਸ਼ ਕੋਰੋਨਾ ਦੀ ਲੜਾਈ ਵਿਚ ਆਤਮਨਿਰਭਰ ਹੈ।'
parkash javadekar
ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਅੰਦਾਜ਼ ਵਿਚ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਵਿਚ ਮਈ ਮਹੀਨੇ ਵਿਚ ਕਾਂਗਰਸ ਦੀ ਇਤਿਹਾਸਕ ਹਾਰ ਦੀ ਛੇਵੀਂ ਵਰ੍ਹੇਗੰਢ ਵੀ ਸ਼ਾਮਲ ਹੈ।
Rahul Gandhi
ਉਨ੍ਹਾਂ ਕਿਹਾ, 'ਫ਼ਰਵਰੀ ਵਿਚ ਸ਼ਾਹੀਨ ਬਾਗ਼ ਅਤੇ ਦੰਗੇ, ਮਾਰਚ ਵਿਚ ਜਯੋਤੀਰਾਦਿਤਿਯਾ ਸਿੰਧੀਆ ਅਤੇ ਮੱਧ ਪ੍ਰਦੇਸ਼ ਹੱਥ ਵਿਚੋਂ ਨਿਕਲੇ, ਅਪ੍ਰੈਲ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਕਸਾਇਆ।' ਰਾਹੁਲ ਨੇ ਵੀਡੀਉ ਜਾਰੀ ਕਰ ਕੇ ਕਿਹਾ, 'ਜਾਵੜੇਕਰ ਜੀ, ਤੁਸੀਂ ਵਾਤਾਵਰਣ ਮੰਤਰੀ ਹੋ, ਤੁਹਾਨੂੰ ਪ੍ਰਦੂਸ਼ਣ ਨਹੀਂ ਫੈਲਾਉਣਾ ਚਾਹੀਦਾ। ਦੇਸ਼ ਸਾਹਮਣੇ ਵੱਡੇ ਸੰਕਟ ਆਏ ਹੋਏ ਹਨ। ਤੁਹਾਨੂੰ ਰਾਹੁਲ ਜੀ 'ਤੇ ਟਿਪਣੀ ਕਰਨ ਦੀ ਬਜਾਏ ਇਸ ਸੰਕਟ ਦਾ ਸਾਹਮਣਾ ਕਰਨਾ ਚਾਹੀਦਾ ਹੈ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।