
ਦੇਸ਼ ਵਿਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ।
ਨਵੀਂ ਦਿੱਲੀ: ਦੇਸ਼ ਵਿਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸ ਦੌਰਾਨ ਆਕਸਫੋਰਡ ਯੂਨੀਵਰਸਿਟੀ ਵਿਚ ਤਿਆਰ ਕੋਰੋਨਾ ਵਾਇਰਸ ਵੈਕਸੀਨ ਦਾ ਟਰਾਇਲ ਭਾਰਤ ਵਿਚ ਸ਼ੁਰੂ ਹੋਵੇਗਾ। ਲਾਇਸੈਂਸ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਬ੍ਰਿਟੇਨ ਵਿਚ ਖੋਜਕਰਤਾਵਾਂ ਦੇ ਨਾਲ ਸਮਝੌਤਾ ਕਰਨ ਵਾਲੀ ਭਾਰਤੀ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ।
Corona Virus
ਲੈਸੇਂਟ ਮੈਡੀਕਲ ਜਨਰਲ ਵਿਚ ਪ੍ਰਕਾਸ਼ਿਤ ਟਰਾਇਲ ਦੇ ਨਤੀਜਿਆਂ ਮੁਤਾਬਕ ਕਲੀਨੀਕਲ ਟਰਾਇਲ ਦੇ ਪਹਿਲੇ ਪੜਾਅ ਵਿਚ AZD1222 ਟੀਕੇ ਦੇ ਨਤੀਜੇ ਸਕਾਤਾਰਮਕ ਰਹੇ ਹਨ। ਇਸ ਦੇ ਕਿਸੇ ਵੀ ਤਰ੍ਹਾਂ ਗੰਭੀਰ ਸਾਈਡ ਇਫੈਕਟਸ ਦੇਖਣ ਨੂੰ ਨਹੀਂ ਮਿਲੇ ਹਨ। ਖੋਜਕਰਤਾਵਾਂ ਦਾ ਦਾਅਵਾ ਹੈ ਕੁਝ ਗਲਤ ਪ੍ਰਭਾਵ ਹਨ, ਜਿਨ੍ਹਾਂ ਨੂੰ ਪੈਰਾਸੇਟਾਮਾਲ ਦੇ ਜ਼ਰੀਏ ਦੂਰ ਕੀਤਾ ਜਾ ਸਕਦਾ ਹੈ।
Corona Virus
ਦੁਨੀਆ ਦੀ ਸਭ ਤੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਰ ਪੁਨਾਵਾਲਾ ਨੇ ਕਿਹਾ ਕਿ, ‘ਪਰੀਖਣ ਦੇ ਕਾਫੀ ਸਕਾਰਾਤਮਕ ਨਤੀਜੇ ਮਿਲੇ ਹਨ ਅਤੇ ਇਸ ਬਾਰੇ ਉਹ ਬਹੁਤ ਜ਼ਿਆਦਾ ਖੁਸ਼ ਹਨ’। ਸੀਰਮ ਇੰਸਟੀਚਿਊਟ ਆਫ ਇੰਡੀਆ ਹੀ ਆਕਸਫੋਰਡ ਦੇ ਖੋਜਕਰਤਾਵਾਂ ਦੇ ਨਾਲ ਕਰਾਰ ਕਰ ਰਹੀ ਹੈ।
Corona vaccine
ਉਹਨਾਂ ਨੇ ਕਿਹਾ ਕਿ, ‘ਅਸੀਂ ਪਰੀਖਣ ਲਈ ਲਾਇਸੈਂਸ ਹਾਸਲ ਕਰਨ ਲਈ ਇਕ ਹਫ਼ਤੇ ਦੇ ਅੰਦਰ ਭਾਰਤੀ ਰੈਗੂਲੇਟਰ ਦੇ ਕੋਲ ਅਪਲਾਈ ਕਰਾਂਗੇ। ਜਿਵੇਂ ਹੀ ਮਨਜ਼ੂਰੀ ਮਿਲ ਜਾਂਦੀ ਹੈ, ਅਸੀਂ ਭਾਰਤ ਵਿਚ ਵੈਕਸੀਨ ਦਾ ਪਰੀਖਣ ਸ਼ੁਰੂ ਕਰ ਦੇਵਾਂਗੇ। ਇਸ ਤੋਂ ਇਲਾਵਾ ਅਸੀਂ ਜਲਦ ਹੀ ਭਾਰਤ ਵਿਚ ਵੱਡੀ ਮਾਤਰਾ ਵਿਚ ਟੀਕੇ ਦਾ ਨਿਰਮਾਣ ਵੀ ਸ਼ੁਰੂ ਕਰਾਂਗੇ’।
Covid 19
ਲੈਸੇਂਟ ਦੀ ਇਹ ਸਮੀਖਿਆ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਵਿਚ ਸਵਦੇਸ਼ੀ ਕੋਰੋਨਾ ਵਾਇਰਸ ਵੈਕਸੀਨ COVAXIN ਦਾ ਮਨੁੱਖੀ ਟਰਾਇਲ ਕੀਤਾ ਗਿਆ ਹੈ। ਏਮਜ਼ ਦਿੱਲੀ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਖੋਜ ਨੂੰ ਡੇਟਾ ਦੇ ਪਹਿਲੇ ਸੈੱਟ ‘ਤੇ ਪਹੁੰਚਣ ਵਿਚ ਘੱਟੋ ਘੱਟ ਤਿੰਨ ਮਹੀਨੇ ਲੱਗਣਗੇ।