ਮਮਤਾ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ
Published : Jul 21, 2023, 4:36 pm IST
Updated : Jul 21, 2023, 4:36 pm IST
SHARE ARTICLE
photo
photo

ਘਟਨਾ ਕੋਲਕਾਤਾ ਦੇ ਮੱਧ 'ਚ 'ਸ਼ਹੀਦ ਦਿਵਸ' ਰੈਲੀ ਸਥਾਨ ਲਈ ਤ੍ਰਿਣਮੂਲ ਕਾਂਗਰਸ ਸੁਪਰੀਮੋ ਦੇ ਆਪਣੇ ਕਾਲੀਘਾਟ ਸਥਿਤ ਘਰ ਤੋਂ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਈ

 

ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਰਿਹਾਇਸ਼ ‘ਤੇ ਕਥਿਤ ਤੌਰ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ।ਉਸ ਦੀ ਕਾਰ ਵਿੱਚੋਂ ਹਥਿਆਰ ਵੀ ਮਿਲੇ ਹਨ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਕੋਲਕਾਤਾ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੇ ਦਸਿਆ ਕਿ ਵਿਅਕਤੀ ਨੇ ਕਾਲੇ ਰੰਗ ਦਾ ਕੋਟ ਪਾਇਆ ਹੋਇਆ ਸੀ ਅਤੇ ਉਸ ਦੀ ਪਛਾਣ ਨੂਰ ਆਲਮ ਵਜੋਂ ਹੋਈ ਹੈ। ਆਲਮ ਦੀ ਕਾਰ 'ਤੇ 'ਪੁਲਿਸ' ਦਾ ਸਟਿੱਕਰ ਲੱਗਾ ਹੋਇਆ ਸੀ ਅਤੇ ਉਸ ਨੂੰ ਹਰੀਸ਼ ਚੈਟਰਜੀ ਸਟਰੀਟ ਸਥਿਤ ਮਮਤਾ ਬੈਨਰਜੀ ਦੀ ਰਿਹਾਇਸ਼ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਸੀ।

ਗੋਇਲ ਨੇ ਕਿਹਾ,''ਵਿਅਕਤੀ ਨੇ ਹਥਿਆਰ, ਗਾਂਜਾ ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਤੇ ਹੋਰ ਵੱਖ-ਵੱਖ ਏਜੰਸੀਆਂ ਦੇ ਕਈ ਪਛਾਣ ਪੱਤਰ ਰੱਖੇ ਸਨ। ਉਹ ਮੁੱਖ ਮੰਤਰੀ ਨਾਲ ਮਿਲਣਾ ਚਾਹੁੰਦਾ ਸੀ। ਇਹ ਇਕ ਗੰਭੀਰ ਮੁੱਦਾ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਦੀ ਅਸਲ ਮੰਸ਼ਾ ਕੀ ਸੀ।'' ਉਸ ਦੀ ਕਾਰ ਜ਼ਬਤ ਕਰ ਲਈ ਗਈ ਹੈ। ਗੋਇਲ ਨੇ ਦਸਿਆ ਕਿ ਵਿਅਕਤੀ ਬੇਤੁਕੀ ਗੱਲਾਂ ਕਰ ਰਿਹਾ ਹੈ। ਘਟਨਾ ਕੋਲਕਾਤਾ ਦੇ ਮੱਧ 'ਚ 'ਸ਼ਹੀਦ ਦਿਵਸ' ਰੈਲੀ ਸਥਾਨ ਲਈ ਤ੍ਰਿਣਮੂਲ ਕਾਂਗਰਸ ਸੁਪਰੀਮੋ ਦੇ ਆਪਣੇ ਕਾਲੀਘਾਟ ਸਥਿਤ ਘਰ ਤੋਂ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਈ।

ਕਮਿਸ਼ਨਰ ਨੇ ਕਿਹਾ, “ਉਹ ਕਹਿ ਰਿਹਾ ਹੈ ਕਿ ਉਹ ਆਨੰਦਪੁਰ ਦਾ ਹੈ, ਫਿਰ ਉਸ ਨੇ ਦਾਅਵਾ ਕੀਤਾ ਕਿ ਉਹ ਪੱਛਮੀ ਮੇਦਿਨੀਪੁਰ ਦਾ ਰਹਿਣ ਵਾਲਾ ਹੈ। ਅਸੀਂ ਇਸ ਸੱਚਾਈ ਦਾ ਪਤਾ ਲਗਾ ਰਹੇ ਹਾਂ।

ਇਕ ਹੋਰ ਅਧਿਕਾਰੀ ਨੇ ਦਸਿਆ ਕਿ ਕੋਲਕਾਤਾ ਪੁਲਿਸ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.), ਸਪੈਸ਼ਲ ਬ੍ਰਾਂਚ ਅਤੇ ਸਥਾਨਕ ਪੁਲਿਸ ਸਟੇਸ਼ਨ ਦੇ ਅਧਿਕਾਰੀ ਕਾਲੀਘਾਟ ਪੁਲਿਸ ਸਟੇਸ਼ਨ 'ਚ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਮੁਲਜ਼ਮ ਦੀ ਕਾਰ ਨੂੰ ਕਾਬੂ ਕਰ ਲਿਆ ਗਿਆ ਹੈ।

ਇਹ ਘਟਨਾ ਤ੍ਰਿਣਮੂਲ ਕਾਂਗਰਸ ਦੇ ਮੁਖੀ ਦੇ ਕੋਲਕਾਤਾ ਦੇ ਦਿਲ ਵਿਚ 'ਸ਼ਹੀਦ ਦਿਵਸ' ਰੈਲੀ ਸਥਾਨ ਲਈ ਆਪਣੇ ਕਾਲੀਘਾਟ ਨਿਵਾਸ ਤੋਂ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਵਾਪਰੀ।

ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ੁਭੇਂਦੂ ਅਧਿਕਾਰੀ ਨੇ ਬੈਨਰਜੀ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾਏ ਅਤੇ ਕਾਲੀਘਾਟ ਸਟੇਸ਼ਨ ਦੇ ਇੰਸਪੈਕਟਰ-ਇਨ-ਚਾਰਜ ਸਮੇਤ ਗੋਇਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement