
Kamala Pujari Death News: ਸੰਬੰਧੀ ਬੀਮਾਰੀ ਤੋਂ ਸਨ ਪੀੜਤ
Kamala Pujari Death News in punjabi : ਪਦਮਸ਼੍ਰੀ ਐਵਾਰਡੀ ਅਤੇ ਮਸ਼ਹੂਰ ਜੈਵਿਕ ਕਿਸਾਨ ਕਮਲਾ ਪੁਜਾਰੀ ਦਾ ਸ਼ਨੀਵਾਰ ਨੂੰ ਗੁਰਦੇ ਸੰਬੰਧੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ ਅਤੇ ਉਨ੍ਹਾਂ ਦੇ ਦੋ ਪੁੱਤਰ ਅਤੇ ਦੋ ਧੀਆਂ ਸਨ।
ਇਹ ਵੀ ਪੜ੍ਹੋ: Arunachal Pradesh News: ਭਾਰਤ ਦਾ ਅਜਿਹਾ ਪਿੰਡ, ਜਿਥੇ ਸੂਰਜ ਤੜਕੇ ਦੋ ਤੋਂ ਤਿੰਨ ਵਜੇ ਤਕ ਚੜ੍ਹ ਜਾਂਦੈ
ਪੁਜਾਰੀ ਨੂੰ ਦੋ ਦਿਨ ਪਹਿਲਾਂ ਕਿਡਨੀ ਨਾਲ ਸਬੰਧਤ ਬਿਮਾਰੀ ਕਾਰਨ ਕਟਕ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੇ ਇਲਾਜ ਲਈ ਮੈਡੀਸਨ ਵਿਭਾਗ, ਨੈਫਰੋਲੋਜੀ ਵਿਭਾਗ ਅਤੇ ਪਲਮੋਨੋਲੋਜੀ ਵਿਭਾਗ ਦੇ ਚਾਰ ਡਾਕਟਰਾਂ ਦੀ ਟੀਮ ਬਣਾਈ ਗਈ ਸੀ। ਮੈਡੀਸਨ ਵਿਭਾਗ ਦੇ ਪ੍ਰੋਫੈਸਰ ਜਯੰਤ ਪਾਂਡਾ ਦੀ ਅਗਵਾਈ ਵਾਲੀ ਟੀਮ ਪੁਜਾਰੀ ਦੀ ਦੇਖਭਾਲ ਕਰ ਰਹੀ ਸੀ। ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Panthak News: ਗਿਆਨੀ ਰਘਬੀਰ ਸਿੰਘ ਦੀ ਭੂਮਿਕਾ ’ਤੇ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਲਾ ਪੁਜਾਰੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਜੈਵ ਵਿਭਿੰਨਤਾ ਦੀ ਰੱਖਿਆ ਲਈ ਉਨ੍ਹਾਂ ਦਾ ਕੰਮ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਉੜੀਸਾ ਦੀ ਪ੍ਰਸਿੱਧ ਸਮਾਜ ਸੇਵਿਕਾ ਅਤੇ ਕਿਸਾਨ ਕਮਲਾ ਪੁਜਾਰੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਮਲਾ ਪੁਜਾਰੀ ਨੂੰ ਵੱਖ-ਵੱਖ ਕਿਸਮਾਂ ਦੇ ਚੌਲਾਂ ਅਤੇ ਹੋਰ ਫਸਲਾਂ ਦੇ ਦੁਰਲੱਭ ਅਤੇ ਲੁਪਤ ਹੋਣ ਵਾਲੇ ਬੀਜਾਂ ਦੀ ਸੰਭਾਲ ਪ੍ਰਤੀ ਸ਼ਾਨਦਾਰ ਕੋਸ਼ਿਸ਼ਾਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਖਾਸ ਕਰਕੇ ਮਹਿਲਾ ਕਿਸਾਨਾਂ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ। ਜੈਵਿਕ ਖੇਤੀ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
(For more Punjabi news apart from Kamala Pujari Death News in punjabi, stay tuned to Rozana Spokesman)