Arunachal Pradesh News: ਭਾਰਤ ਦਾ ਅਜਿਹਾ ਪਿੰਡ, ਜਿਥੇ ਸੂਰਜ ਤੜਕੇ ਦੋ ਤੋਂ ਤਿੰਨ ਵਜੇ ਤਕ ਚੜ੍ਹ ਜਾਂਦੈ
Published : Jul 21, 2024, 7:15 am IST
Updated : Jul 21, 2024, 7:48 am IST
SHARE ARTICLE
The village of Dong in Arunachal Pradesh is called the 'Land of the Rising Sun'
The village of Dong in Arunachal Pradesh is called the 'Land of the Rising Sun'

Arunachal Pradesh News: ‘ਚੜ੍ਹਦੇ ਸੂਰਜ ਦੀ ਧਰਤੀ’ ਅਖਵਾਉਂਦਾ ਹੈ ਅਰੁਣਾਚਲ ਪ੍ਰਦੇਸ਼ ਦਾ ਪਿੰਡ ਡੋਂਗ

The village of Dong in Arunachal Pradesh is called the 'Land of the Rising Sun': ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ’ਚ ਪਿੰਡ ਡੋਂਗ ਅਜਿਹਾ ਸਥਾਨ ਹੈ, ਜਿਥੇ ਭਾਰਤ ’ਚ ਸਭ ਤੋਂ ਪਹਿਲਾ ਸੂਰਜ ਚੜ੍ਹਦਾ ਹੈ। ਇਥੇ ਸੂਰਜ ਵੱਡੇ ਤੜਕੇ ਦੋ ਤੋਂ ਤਿੰਨ ਵਜੇ ਦੇ ਵਿਚਕਾਰ ਚੜ੍ਹ ਜਾਂਦਾ ਹੈ। ਇਸ ਪਿੰਡ ਨੂੰ ‘ਭਾਰਤ ਦਾ ਸੂਰਜ ਚੜ੍ਹਨ ਵਾਲਾ ਪਹਿਲਾ ਸਥਾਨ’ ਵੀ ਕਿਹਾ ਜਾਂਦਾ ਹੈ। ਸੂਰਜ ਚੜ੍ਹਦਾ ਵੇਖਣ ਦੇ ਸ਼ੌਕੀਨ ਇਸ ਪਿੰਡ ਨੂੰ ਵੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ। ਇਥੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਚਾਰੇ ਪਾਸੇ ਲਾਲੀ ਫੈਲ ਜਾਂਦੀ ਹੈ। ਇਸ ਪਿੰਡ ਦੀ ਇਕ ਹੋਰ ਦਿਲਚਸਪ ਖ਼ਾਸੀਅਤ ਇਹ ਵੀ ਹੈ ਕਿ ਇਹ ਪਿੰਡ ਜਿਥੇ ਸਥਿਤ ਹੈ, ਉਸ ਦੇ ਬਿਲਕੁਲ ਨੇੜੇ ਚੀਨ ਤੇ ਮਿਆਂਮਾਰ ਦੇਸ਼ਾਂ ਦੀਆਂ ਸਰਹੱਦਾਂ ਵੀ ਲਗਦੀਆਂ ਹਨ। ਉਚਾਈ ’ਤੇ ਹੋਣ ਕਾਰਣ ਇਥੇ ਕਾਫ਼ੀ ਠੰਢ ਵੀ ਹੁੰਦੀ ਹੈ।

ਇਹ ਵੀ ਪੜ੍ਹੋ: Panthak News: ਗਿਆਨੀ ਰਘਬੀਰ ਸਿੰਘ ਦੀ ਭੂਮਿਕਾ ’ਤੇ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ  

ਡੋਂਗ ਵੈਲੀ ਨੂੰ ਭਾਰਤ ਦੀ ‘ਚੜ੍ਹਦੇ ਸੂਰਜ ਦੀ ਧਰਤੀ’ ਵਜੋਂ ਜਾਣਿਆ ਜਾਂਦਾ ਹੈ। ਇਹ ਘਾਟੀ ਦੇਸ਼ ਦੇ ਸਭ ਤੋਂ ਪੂਰਬੀ ਸਿਰੇ ’ਤੇ ਸਥਿਤ ਹੈ। ਇਹ 1240 ਮੀਟਰ ਦੀ ਉਚਾਈ ’ਤੇ ਹੈ ਅਤੇ ਲੋਕ ਆਮ ਤੌਰ ’ਤੇ ਸੂਰਜ ਚੜ੍ਹਨ ਨੂੰ ਦੇਖਣ ਲਈ ਤੜਕੇ 2 ਤੋਂ 3 ਵਜੇ ਦੇ ਵਿਚਕਾਰ ਸਭ ਤੋਂ ਉੱਚੀ ਚੋਟੀ ’ਤੇ ਪਹੁੰਚ ਜਾਂਦੇ ਹਨ, ਤਾਂ ਜੋ ਸੂਰਜ ਨੂੰ ਭਾਰਤ ਵਿਚ ਸਭ ਤੋਂ ਪਹਿਲਾਂ ਚੜ੍ਹਦਾ ਦੇਖਿਆ ਜਾ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੇ ਨਾਲ ਹੀ, ਡੋਂਗ ਪਿੰਡ ਪਾਬੰਦੀਸ਼ੁਦਾ ਖੇਤਰਾਂ ’ਚ ਵੀ ਸ਼ਾਮਲ ਹੈ ਕਿਉਂਕਿ ਇਨ੍ਹਾਂ ਪਿੰਡਾਂ ਵਿਚ ਆਦਿਵਾਸੀ ਕਬੀਲਿਆਂ ਦੇ ਕੁਝ ਵਸਨੀਕ ਰਹਿੰਦੇ ਹਨ। ਅਰੁਣਾਚਲ ਪ੍ਰਦੇਸ਼ ਦੇ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਰੁਣਾਚਲ ਪ੍ਰਦੇਸ਼ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਦਰੂਨੀ ਲਾਈਨ ਪਰਮਿਟ ਲਈ ਅਰਜ਼ੀ ਦੇਣੀ ਪੈਂਦੀ ਹੈ।

ਜੇ ਤੁਸੀਂ ਇਸ ਪਿੰਡ ਵਿਚ ਆਉਂਦੇ ਹੋ, ਤਾਂ ਤੁਹਾਨੂੰ ਸੂਰਜ ਨੂੰ ਚੜ੍ਹਦਾ ਦੇਖਣ ਲਈ ਕੁਝ ਯਤਨ ਕਰਨੇ ਪੈਣਗੇ। ਟ੍ਰੈਕ ਨੂੰ ਪੂਰਾ ਕਰਦੇ ਸਮੇਂ, ਤੁਹਾਨੂੰ ਉਸ ਜਗ੍ਹਾ ’ਤੇ ਜਾਣਾ ਪੈਂਦਾ ਹੈ ਜਿਥੇ ਸੂਰਜ ਪਹਿਲਾਂ ਚੜ੍ਹਦਾ ਵਿਖਾਈ ਦਿੰਦਾ ਹੈ।

ਅਸਾਮ ਦੇ ਵੱਡੇ ਸ਼ਹਿਰ ਡਿਬਰੂਗੜ੍ਹ ਦਾ ਹਵਾਈ ਅੱਡਾ ਇਸ ਪਿੰਡ ਡੋਂਗ ਦੇ ਸਭ ਤੋਂ ਨੇੜੇ ਹੈ। ਤੁਸੀਂ ਡੋਂਗ ਤੱਕ ਪਹੁੰਚਣ ਲਈ ਕੈਬ, ਟੈਕਸੀ ਤੇ ਬੱਸ ਲੈ ਸਕਦੇ ਹੋ, ਜਿਸ ਵਿਚ ਲਗਭਗ 6-7 ਘੰਟੇ ਦਾ ਸਫ਼ਰ ਕਰਨਾ ਹੋਵੇਗਾ।

​(For more Punjabi news apart from The village of Dong in Arunachal Pradesh is called the 'Land of the Rising Sun', stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement