
ਮੁਲਜ਼ਮਾਂ ਦੀ ਪਛਾਣ ਸ਼ਾਹਰੁਖ, ਅਰਸ਼ਦ ਅਤੇ ਅਕਰਮ ਵਜੋਂ ਹੋਈ ਹੈ
ਬਰੇਲੀ: ਬਰੇਲੀ ਦੇ ਇੱਜ਼ਤਨਗਰ ਥਾਣਾ ਖੇਤਰ ’ਚ ਗੋਪੇਸ਼ਵਰ ਨਾਥ ਮੰਦਰ ’ਚ ਦਾਖਲ ਹੋਣ, ਉੱਥੇ ਹੰਗਾਮਾ ਕਰਨ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ ਐਤਵਾਰ ਨੂੰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੁਲਿਸ ਸੁਪਰਡੈਂਟ (ਸਿਟੀ) ਰਾਹੁਲ ਭਾਟੀ ਨੇ ਦਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ਾਹਰੁਖ, ਅਰਸ਼ਦ ਅਤੇ ਅਕਰਮ ਵਜੋਂ ਹੋਈ ਹੈ।
ਭਾਟੀ ਨੇ ਦਸਿਆ ਕਿ ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਤਿੰਨੇ ਉੱਥੇ ਪਹੁੰਚੇ ਅਤੇ ਹੰਗਾਮਾ ਕੀਤਾ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਦਸਿਆ ਕਿ ਬਾਅਦ ’ਚ ਉਨ੍ਹਾਂ ’ਚੋਂ ਦੋ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ ਪਰ ਅਕਰਮ ਨੂੰ ਲੋਕਾਂ ਨੇ ਫੜ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ।
ਭਾਟੀ ਨੇ ਦਸਿਆ ਕਿ ਪੁਲਿਸ ਕੁੱਝ ਸਮੇਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਫਰਾਰ ਦੋ ਹੋਰ ਲੋਕਾਂ ਨੂੰ ਫੜ ਲਿਆ। ਉਨ੍ਹਾਂ ਦਸਿਆ ਕਿ ਅਕਰਮ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਭਾਟੀ ਅਨੁਸਾਰ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।