
ਅੱਜ ਦੀ ਰਾਜਨੀਤੀ ਤੁਹਾਨੂੰ ਚੁਪਕੇ ਜਿਹੇ ਇਕੋ ਨਾਅਰਾ ਦੇ ਰਹੀ ਹੈ-'ਤੁਸੀਂ ਸਾਨੂੰ ਵੋਟ ਦਿਓ...
ਨਵੀਂ ਦਿੱਲੀ : ਅੱਜ ਦੀ ਰਾਜਨੀਤੀ ਤੁਹਾਨੂੰ ਚੁਪਕੇ ਜਿਹੇ ਇਕੋ ਨਾਅਰਾ ਦੇ ਰਹੀ ਹੈ-'ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਹਿੰਦੂ-ਮੁਸਲਿਮ ਡਿਬੇਟ ਦੇਵਾਂਗੇ।' ਇਸ ਡਿਬੇਟ ਵਿਚ ਤੁਹਾਡੇ ਜੀਵਨ ਦੇ 10-20 ਸਾਲ ਟੀਵੀ ਦੇ ਸਾਹਮਣੇ ਅਤੇ ਚਾਹ ਦੀਆਂ ਦੁਕਾਨਾਂ 'ਤੇ ਆਰਾਮ ਨਾਲ ਕਟ ਜਾਣਗੇ। ਨਾ ਨੌਕਰੀ ਦੀ ਲੋੜ ਹੋਵੇਗੀ ਨਾ ਦਫ਼ਤਰ ਜਾਣ ਦੀ ਦਿੱਕਤ ਉਠਾਉਣੀ ਪਵੇਗੀ ਪਰ ਪੈਸਾ ਜ਼ਰੂਰ ਮਿਲੇਗਾ। ਕਈ ਵਾਰ ਗੋਦੀ ਮੀਡੀਆ ਦੇ ਅਖ਼ਬਾਰ ਅਤੇ ਚੈਨਲ ਦੇਖਣ ਤੋਂ ਲਗਦਾ ਹੈ ਕਿ ਇਸ ਦੌਰ ਵਿਚ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਹੀ ਰੁਜ਼ਗਾਰ ਹੈ।
Mediaਮੰਤਰੀ ਅਤੇ ਨੇਤਾ ਨੌਜਵਾਨਾਂ ਦੇ ਸਾਹਮਣੇ ਨਹੀਂ ਆਉਂਦੇ। ਆਉਂਦੇ ਵੀ ਹਨ ਤਾਂ ਕਿਸੇ ਮਹਾਨ ਵਿਅਕਤੀ ਦੀ ਮਹਾਨਤਾ ਦਾ ਗੁਣਗਾਨ ਕਰਦੇ ਹੋਏ ਆਉਂਦੇ ਹਨ ਤਾਕਿ ਦੇਸ਼ਪ੍ਰੇਮ ਦੀ ਆੜ ਵਿਚ ਦੇਸ਼ ਦਾ ਨੌਜਵਾਨ ਅਪਣੀ ਭੁੱਖ ਦੇ ਬਾਰੇ ਗੱਲ ਨਾ ਕਰੇ। ਇਹੀ ਇਸ ਦੌਰ ਦੀ ਖ਼ੂਬਸੂਰਤ ਸਚਾਈ ਹੈ। ਬੇਰੁਜ਼ਗਾਰ ਰੁਜ਼ਗਾਰ ਨਹੀਂ ਮੰਗ ਰਿਹਾ ਹੈ, ਉਹ ਇਤਿਹਾਸ ਦਾ ਹਿਸਾਬ ਕਰ ਰਿਹਾ ਹੈ। ਉਸ ਨੂੰ ਨੌਕਰੀ ਨਹੀਂ, ਝੂਠਾ ਇਤਿਹਾਸ ਚਾਹੀਦਾ ਹੈ!
Newsਕੀ ਤੁਹਾਨੂੰ ਪਤਾ ਹੈ ਕਿ 2014-15 ਅਤੇ 2015-16 ਦੇ ਸਾਲ ਵਿਚ ਪ੍ਰਾਈਵੇਟ ਅਤੇ ਸਰਕਾਰੀ ਕੰਪਨੀਆਂ ਨੇ ਕਿੰਨੀਆਂ ਨੌਕਰੀਆਂ ਘੱਟ ਕੀਤੀਆਂ ਹਨ?
ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਅਪਣੇ ਨਾਲ ਜੋੜ ਰਹੀਆਂ ਹਨ, ਜਿਨ੍ਹਾਂ ਤੋਂ ਸੋਸ਼ਲ ਮੀਡੀਆ ਚਲਾਉਣ ਦਾ ਕੰਮ ਲਿਆ ਜਾਂਦਾ ਹੈ। ਭਾਵ ਕਿ ਜਦੋਂ ਕੋਈ ਖ਼ਬਰ ਪਾਈ ਜਾਂਦੀ ਹੈ ਤਾਂ ਇਨ੍ਹਾਂ ਨੌਜਵਾਨਾਂ ਦਾ ਕੰਮ ਉਸ ਖ਼ਬਰ ਨੂੰ ਵਾਇਰਲ ਕਰਨਾ ਹੁੰਦਾ ਹੈ, ਇਸ ਦੇ ਲਈ ਉਨ੍ਹਾਂ ਨੂੰ ਪੈਸੇ ਵੀ ਦਿਤੇ ਜਾਂਦੇ ਹਨ। ਅੱਜਕੱਲ੍ਹ ਤੁਹਾਨੂੰ ਸਾਰੇ ਪਾਸੇ ਨੌਜਵਾਨ ਲੜਕੇ ਲੜਕੀਆਂ ਅਜਿਹੇ ਦੇਖਣ ਨੂੰ ਮਿਲਦੇ ਹਨ ਕਿ ਹੱਥ ਵਿਚ ਮੋਬਾਈਲ ਫੜ ਕੇ ਲਗਾਤਾਰ ਲੱਗੇ ਰਹਿੰਦੇ ਹਨ।
Mediaਸਭ ਕਾਸੇ ਤੋਂ ਬੇਧਿਆਨ ਹੋ ਕੇ ਅਪਣੇ ਕੰਮ ਵਿਚ ਜੁਟੇ ਹੁੰਦੇ ਹਨ। ਅਸੀਂ ਅਕਸਰ ਅਜਿਹੇ ਨੌਜਵਾਨਾਂ ਨੂੰ ਦੇਖ ਕੇ ਇਹੀ ਆਖਦੇ ਹਾਂ ਕਿ ਵਿਹਲੇ ਨੌਜਵਾਨ ਸਾਰਾ ਦਿਨ ਮੋਬਾਈਲ 'ਤੇ ਲੱਗੇ ਰਹਿੰਦੇ ਹਨ। ਜਦਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਨੌਜਵਾਨ ਮੋਬਾਈਲ 'ਤੇ ਅਪਣਾ ਕੰਮ ਕਰ ਰਹੇ ਹੁੰਦੇ। ਕੁੱਝ ਸਿਆਸੀ ਪਾਰਟੀਆਂ ਦੀਆਂ ਪੁੱਠੀਆਂ ਸਿੱਧੀਆਂ ਖ਼ਬਰਾਂ, ਤਸਵੀਰਾਂ ਆਦਿ ਨੂੰ ਵਾਇਰਲ ਕਰਨ ਦਾ।
Mediaਇਸ ਨੂੰ ਗੋਦੀ ਮੀਡੀਆ ਦਾ ਨਾਮ ਦਿਤਾ ਗਿਆ ਹੈ। ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਵਲੋਂ ਅਜਿਹੇ ਨੌਜਵਾਨਾਂ ਦੀ ਭਰਤੀ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਇਕ ਏਜੰਟ ਨੂੰ ਇਹ ਕੰਮ ਕਰਨ ਦਾ ਠੇਕਾ ਦੇ ਦਿਤਾ ਜਾਂਦਾ ਹੈ। ਹਿੰਦੂਤਵ ਏਜੰਡੇ ਨੂੰ ਲੈ ਕੇ ਅੱਗੇ ਵਧ ਰਹੀ ਭਾਜਪਾ ਵਲੋਂ ਅਜਿਹੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਖ਼ੁਲਾਸਾ ਹੋ ਚੁੱਕਿਆ ਹੈ। 'ਦਿ ਵਾਇਰ' ਨਿਊਜ਼ ਪੋਰਟਲ ਵਲੋਂ ਇਸ ਦੀ ਪੜਤਾਲ ਕੀਤੀ ਗਈ ਸੀ,
Mediaਜਿਸ ਵਿਚ ਇਹ ਸਾਹਮਣੇ ਆਇਆ ਸੀ ਕਿ ਕਿਸ ਤਰ੍ਹਾਂ ਭਾਜਪਾ ਕਥਿਤ ਤੌਰ 'ਤੇ ਅਪਣੇ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੁਸਲਮਾਨਾਂ ਨੂੰ ਮਾੜਾ ਸਾਬਤ ਕਰਨ ਵਿਚ ਲੱਗੀ ਹੋਈ ਹੈ। ਕਈ ਤਸਵੀਰਾਂ ਅਜਿਹੀਆਂ ਸੋਸ਼ਲ ਮੀਡੀਆ 'ਤੇ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਮਤਲਬ ਬਿਲਕੁਲ ਉਲਟ ਕੱਢਿਆ ਹੁੰਦਾ ਹੈ ਜਾਂ ਕਈਆਂ ਨੂੰ ਐਡਿਟ ਕੀਤਾ ਹੁੰਦਾ ਹੈ। ਇਹੀ ਨਹੀਂ, ਭਾਜਪਾ ਦੇ ਕਈ ਵੱਡੇ ਨੇਤਾਵਾਂ ਵਲੋਂ ਵੀ ਅਜਿਹੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾਂਦਾ ਹੈ।
ਗੋਦੀ ਮੀਡੀਆ ਦਾ ਦਾਇਰਾ ਕਾਫ਼ੀ ਵਧਦਾ ਜਾ ਰਿਹਾ ਹੈ।
Mediaਗੋਦੀ ਮੀਡੀਆ ਦੇ ਦੌਰ 'ਚ ਹੇਰਾਫੇਰੀ ਨੂੰ ਫੜਨਾ ਜਨਤਾ ਦਾ ਕੰਮ ਹੈ ਪਰ ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਤੁਸੀਂ ਵੀ ਇਸ ਹਨ੍ਹੇਰੇ ਵਿਚ ਜੈਕਾਰੇ ਲਗਾਉਣ ਵਾਲਿਆਂ ਵਿਚ ਸ਼ਾਮਲ ਕਰ ਦਿਤੇ ਜਾਵੋਗੇ। ਕਈ ਅਖ਼ਬਾਰ ਵੀ ਸਿਰਫ਼ ਸੋਸ਼ਲ ਮੀਡੀਆ ਦੀਆਂ ਝੂਠੀਆਂ ਖ਼ਬਰਾਂ ਪ੍ਰਕਾਸ਼ਤ ਕਰ ਰਹੇ ਹਨ, ਬਿਨਾਂ ਕਿਸੇ ਜਾਂਚ ਪੜਤਾਲ ਤੋਂ। ਹਾਲਾਤ ਇਹ ਹਨ ਕਿ ਮੁਸਲਮਾਨਾਂ ਨਾਲ ਨਫ਼ਰਤ ਭਰੇ ਸੰਦੇਸ਼, ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਣਾ ਹੀ ਅੱਜਕੱਲ੍ਹ ਬਹੁਤ ਸਾਰੇ ਨੌਜਵਾਨਾਂ ਲਈ ਰੁਜ਼ਗਾਰ ਬਣਿਆ ਹੋਇਆ ਹੈ।