
ਕਾਂਗਰਸ ਨੇਤਾ ਦਾ ਸਵਾਲ, ਪੜ੍ਹੋ ਲੋਕਾਂ ਦੇ ਜਵਾਬ
ਨਵੀਂ ਦਿੱਲੀ: ਕਾਂਗਰਸ ਨੇਤਾ ਅਰਚਨਾ ਡਾਲਮੀਆ ਨੇ ਇਕ ਟਵੀਟ ਕਰ ਕੇ ਹਿੰਦੂਤਵ ਨੇਤਾ ਵੀਡੀ ਸਾਵਰਕਰ ਦੀ ਅਲੋਚਨਾ ਕੀਤੀ ਹੈ। ਇਸ ਟਵੀਟ ਦੇ ਜ਼ਰੀਏ ਅਰਚਨਾ ਨੇ ਸਾਵਰਕਰ ਦੇ ਨਾਲ ਹੀ ਸੱਤਾਧਾਰੀ ਭਾਜਪਾ ‘ਤੇ ਵੀ ਹਮਲਾ ਕੀਤਾ ਹੈ। ਦਰਅਸਲ ਅਪਣੇ ਟਵੀਟ ਵਿਚ ਅਰਚਨਾ ਡਾਲਮੀਆ ਨੇ ਲਿਖਿਆ ‘ਕੋਈ ਦੱਸੇਗਾ ? 1924 ਵਿਚ ਸਾਵਰਕਰ ਨੂੰ ਅੰਗਰੇਜ਼ਾਂ ਕੋਲੋਂ 60 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਿਸ ਕੰਮ ਲਈ ਮਿਲਦੀ ਸੀ ?’
BJP
ਕਾਂਗਰਸ ਨੇਤਾ ਦੇ ਇਸ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਵੀ ਕਾਂਗਰਸ ਨੇਤਾ ਦੇ ਟਵੀਟ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਅਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਟੈਗ ਕਰਦੇ ਹੋਏ ਲਿਖਿਆ ਕਿ, ‘ਸੰਬਿਤ ਪਾਤਰਾ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ! ਕੀ ਤੁਹਾਨੂੰ ਆਪਣੇ ਵਿਚਾਰਧਾਰਕ ਪੂਰਵਜਾਂ 'ਤੇ ਮਾਣ ਹੈ, ਜਿਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਤਨਖ਼ਾਹ ਦਿੱਤੀ ਜਾਂਦੀ ਸੀ।‘
कोई बताएगा??
— Archana Dalmia (@ArchanaDalmia) August 21, 2020
सावरकर को 1924 में अग्रेंजो से 60 रूपये
प्रतिमाह पेंशन किस बात के लिए मिलती थी.?
ਇਕ ਹੋਰ ਯੂਜ਼ਰ ਨੇ ਲਿਖਿਆ ਕਿ ‘ਜਾਸੂਸੀ, ਨੌਜਵਾਨਾਂ ਨੂੰ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਫੌਜ ਵੱਲੋਂ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ’। ਇਕ ਹੋਰ ਯੂਜ਼ਰ ਨੇ ਲਿਖਿਆ ਕਿ, ‘ਕ੍ਰਾਂਤੀਕਾਰੀਆਂ ਦੀ ਸੂਚਨਾ ਦੇਣ ਲਈ’। ਸਾਵਰਕਰ ਨੇ ਅਪਣੇ ਜੀਵਨ ਦੇ ਲਗਭਗ 9 ਸਾਲ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਵਿਚ ਬਤੀਤ ਕੀਤੇ ਸੀ, ਜਿਸ ਨੂੰ ਕਾਲੇ ਪਾਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਾਵਰਕਰ ‘ਤੇ ਨਾਸਿਕ ਦੇ ਕਲੈਕਟਰ ਜੈਕਸਨ ਦੀ ਹੱਤਿਆ ਵਿਚ ਸ਼ਾਮਲ ਹੋਣ ਦਾ ਅਰੋਪ ਸੀ।
Tweet
ਸਾਵਰਕਰ ਨੂੰ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਨੇ ਦੋ ਵੱਖ-ਵੱਖ ਮਾਮਲਿਆਂ ਵਿਚ 25-25 ਸਾਲ ਦੀ ਸਜ਼ਾ ਸੁਣਾਈ ਸੀ। ਇਸ ਜੇਲ੍ਹ ਵਿਚ ਰਹਿੰਦੇ ਹੋਏ ਸਾਵਰਕਰ ਨੇ ਬ੍ਰਿਟਿਸ਼ ਸਰਕਾਰ ਨੂੰ ਅਪਣਾ ਮਾਫ਼ੀਨਾਮਾ ਭੇਜਿਆ ਸੀ। ਦੱਸਿਆ ਜਾਂਦਾ ਹੈ ਕਿ ਜੇਲ੍ਹ ਵਿਚ ਰਹਿਣ ਦੌਰਾਨ ਸਾਵਰਕਰ ਨੇ ਕਰੀਬ 6 ਵਾਰ ਅੰਗਰੇਜ਼ਾਂ ਦੀ ਸਰਕਾਰ ਨੂੰ ਮਾਫ਼ੀਨਾਮਾ ਭੇਜਿਆ ਸੀ।
Tweet
ਇਹ ਵੀ ਕਿਹਾ ਜਾਂਦਾ ਹੈ ਕਿ ਸਾਵਰਕਰ ਨੇ ਵਾਇਸਰਾਏ ਲਿਨਲਿਥਗੋ ਦੇ ਨਾਲ ਗਾਂਧੀ, ਕਾਂਗਰਸ ਅਤੇ ਮੁਸਲਮਾਨਾਂ ਦੇ ਵਿਰੋਧ ਨੂੰ ਲੈ ਕੇ ਇਕ ਸਮਝੌਤਾ ਕੀਤਾ ਸੀ। ਇੰਨਾ ਹੀ ਨਹੀਂ ਅੰਗਰੇਜ਼ ਸਰਕਾਰ ਸਾਵਰਕਰ ਨੂੰ 60 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਦਿੰਦੀ ਸੀ। ਹਾਲਾਂਕਿ ਉਹ ਅੰਗਰੇਜ਼ ਸਰਕਾਰ ਦਾ ਕਿਹੜਾ ਕੰਮ ਕਰਦੇ ਸੀ ਕਿ ਉਹਨਾਂ ਨੂੰ ਪੈਨਸ਼ਨ ਮਿਲਦੀ, ਇਹ ਹਾਲੇ ਸਪੱਸ਼ਟ ਨਹੀਂ ਹੈ।