
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਬਾਅਦ ਨਰਿੰਦਰ ਮੋਦੀ ਕੈਬਨਿਟ ਦੇ ਇਕ ਹੋਰ ਮੰਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਬਾਅਦ ਨਰਿੰਦਰ ਮੋਦੀ ਕੈਬਨਿਟ ਦੇ ਇਕ ਹੋਰ ਮੰਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਸੰਕਰਮਿਤ ਹੋਣ ਕਾਰਨ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੂੰ 20 ਅਗਸਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
PM Narendra Modi
ਜੇਕਰ ਸਿਹਤ ਦੀ ਗੱਲ ਕਰੀਏ ਤਾਂ 69 ਸਾਲਾ ਪੀਐਮ ਨਰਿੰਦਰ ਮੋਦੀ ਅਪਣੀ ਕੈਬਨਿਟ ਦੇ ਕਈ ਮੰਤਰੀਆਂ ਨਾਲੋਂ ਜ਼ਿਆਦਾ ਤੰਦਰੁਸਤ ਹਨ। ਦਰਅਸਲ ਉਹ ਆਖਰੀ ਵਾਰ 18 ਸਾਲ ਪਹਿਲਾਂ ਹਸਪਤਾਲ ਵਿਚ ਭਰਤੀ ਹੋਏ ਸਨ। ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ 22 ਨਵੰਬਰ 2002 ਨੂੰ ਉਹ ਗਾਂਧੀਨਗਰ ਹਸਪਤਾਲ ਵਿਚ ਭਰਤੀ ਹੋਏ ਸੀ। ਉਸ ਸਮੇਂ ਉਹਨਾਂ ਨੂੰ ਸਰੀਰਕ ਥਕਾਵਟ ਦੀ ਸ਼ਿਕਾਇਤ ਹੋਈ ਸੀ।
Amit Shah
ਨਰਿੰਦਰ ਮੋਦੀ ਕਈ ਵਾਰ ਦੱਸ ਚੁੱਕੇ ਹਨ ਕਿ ਉਹ ਅਪਣੀਆਂ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਘਰੇਲੂ ਤਰੀਕੇ ਨਾਲ ਇਲਾਜ ਕਰ ਲੈਂਦੇ ਹਨ। 55 ਸਾਲਾ ਅਮਿਤ ਸ਼ਾਹ 18 ਅਗਸਤ ਤੋਂ ਏਮਜ਼ ਵਿਚ ਭਰਤੀ ਹਨ। ਇਸ ਤੋਂ ਪਹਿਲਾਂ ਉਹ 2 ਅਗਸਤ ਤੱਕ ਕੋਰੋਨਾ ਲਾਗ ਦੇ ਚਲਦਿਆਂ ਹਸਪਤਾਲ ਵਿਚ ਦਾਖਲ ਰਹਿ ਚੁੱਕੇ ਹਨ। 18 ਦਿਨ ਦੇ ਅੰਦਰ ਹੀ ਦੋ ਵਾਰ ਹਸਪਤਾਲ ਵਿਚ ਭਰਤੀ ਹੋਣ ਵਾਲੇ ਗ੍ਰਹਿ ਮੰਤਰੀ ਸਾਲ 2019 ਵਿਚ ਸਵਾਈਨ ਫਲੂ ਤੋਂ ਪੀੜਤ ਹੋਣ ਕਾਰਨ ਹਸਪਤਾਲ ਵਿਚ ਭਰਤੀ ਹੋ ਚੁੱਕੇ ਹਨ।
Rajnath Singh
ਰੱਖਿਆ ਮੰਤਰੀ ਰਾਜਨਾਥ ਸਿੰਘ ਆਖਰੀ ਵਾਰ 4 ਸਾਲ ਪਹਿਲਾਂ 7 ਮਾਰਚ 2015 ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਹੋਏ ਸੀ। ਉਸ ਸਮੇਂ ਕੁਝ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਉਹਨਾਂ ਨੂੰ ਦਿਲ ਦੀ ਸਮੱਸਿਆ ਹੋਈ ਸੀ ਤਾਂ ਕੁਝ ਵਿਚ ਦੱਸਿਆ ਗਿਆ ਕਿ ਉਹ ਰੂਟੀਨ ਚੈੱਕਅਪ ਲਈ ਦਾਖਲ ਹੋਏ ਸਨ। ਇਸ ਤੋਂ ਇਲਾਵਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਆਖਰੀ ਵਾਰ 9 ਜੁਲਾਈ 2015 ਨੂੰ ਮੇਦਾਂਤਾ ਹਸਪਤਾਲ ਵਿਚ ਭਰਤੀ ਹੋਈ ਸੀ, ਉਸ ਸਮੇਂ ਉਹਨਾਂ ਦੀ ਥਾਇਰਾਇਡ ਦੀ ਸਰਜਰੀ ਕੀਤੀ ਗਈ ਸੀ।