23 ਅਗਸਤ ਤੋਂ ਰਾਤ 8 ਵਜੇ ਤੋਂ ਬਾਅਦ ਵੀ ਖੁੱਲ੍ਹਣਗੇ ਦਿੱਲੀ ਵਿਚ ਬਾਜ਼ਾਰ : ਕੇਜਰੀਵਾਲ
Published : Aug 21, 2021, 6:23 pm IST
Updated : Aug 21, 2021, 6:23 pm IST
SHARE ARTICLE
Arvind Kejriwal
Arvind Kejriwal

ਕੋਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਸਾਲ 15 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ।

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਕੋਵਿਡ -19 ਦੇ ਮਾਮਲਿਆਂ ਦੀ ਗਿਰਾਵਟ ਦੇ ਮੱਦੇਨਜ਼ਰ ਪਾਬੰਦੀਆਂ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ 23 ਅਗਸਤ ਤੋਂ ਰਾਤ 8 ਵਜੇ ਤੋਂ ਬਾਅਦ ਵੀ ਬਾਜ਼ਾਰ ਖੁੱਲ੍ਹੇ ਰਹਿ ਸਕਦੇ ਹਨ। ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਦਿੱਲੀ ਵਿਚ ਕੋਵਿਡ -19 ਨਾਲ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਕੋਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਸਾਲ 15 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ।

Photo

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਜਿਸ ਵਿਚ ਲਿਖਿਆ ਸੀ 'ਹੁਣ ਤੱਕ ਕੋਰੋਨਾ ਕਾਰਨ ਦਿੱਲੀ ਦੇ ਬਾਜ਼ਾਰਾਂ ਨੂੰ ਰਾਤ 8 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਸੀ। ਕੋਰੋਨਾ ਕੇਸਾਂ ਦੀ ਘਟਦੀ ਗਿਣਤੀ ਦੇ ਕਾਰਨ, ਸੋਮਵਾਰ ਤੋਂ ਡੈੱਡਲਾਈਨ ਨੂੰ ਹਟਾਇਆ ਜਾ ਰਿਹਾ ਹੈ। ਹੁਣ ਬਾਜ਼ਾਰ ਆਪਣੇ ਆਮ ਸਮੇਂ ਅਨੁਸਾਰ ਖੁੱਲ੍ਹਣਗੇ।

Delhi CM Arvind KejriwalDelhi CM Arvind Kejriwal

ਰਾਸ਼ਟਰੀ ਰਾਜਧਾਨੀ ਵਿਚ ਮਹਾਂਮਾਰੀ ਫੈਲਣ ਤੋਂ ਬਾਅਦ 12 ਵੀਂ ਵਾਰ, ਇੱਕ ਦਿਨ ਵਿਚ ਲਾਗ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ 18, 24, 29 ਜੁਲਾਈ, 2 ਅਗਸਤ, 4 ਅਗਸਤ, 8 ਅਗਸਤ, 11 ਅਗਸਤ, 12 ਅਗਸਤ, 13 ਅਗਸਤ, 16 ਅਗਸਤ ਅਤੇ 20 ਅਗਸਤ ਨੂੰ ਵੀ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਵਿਚ ਦਿੱਤੀ ਗਈ ਹੈ। ਇਸ ਸਾਲ 2 ਮਾਰਚ ਨੂੰ ਵੀ ਦਿੱਲੀ ਵਿਚ ਲਾਗ ਕਾਰਨ ਮੌਤ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਣ ਜਾ ਰਿਹਾ ਪੰਜਾਬ 'ਚ ਭਾਰੀ ਮੀਂਹ! ਹੁਣੇ-ਹੁਣੇ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਵਾਣੀ!

23 Jul 2024 2:04 PM

ਪੈਣ ਜਾ ਰਿਹਾ ਪੰਜਾਬ 'ਚ ਭਾਰੀ ਮੀਂਹ! ਹੁਣੇ-ਹੁਣੇ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਵਾਣੀ!

23 Jul 2024 2:02 PM

ਬੱਚੇ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜ ਗਈ ਬਹਾਦਰ ਮਾਂ, ਕੱਢ ਲਿਆਈ ਮੌ+ਤ ਦੇ ਮੂੰਹੋਂ, ਚਸ਼ਮਦੀਦਾਂ ਨੇ ਦੱਸਿਆ ਸਾਰੀ ਗੱਲ !

23 Jul 2024 1:58 PM

ਇੰਗਲੈਂਡ ਦੇ ਗੁਰੂ ਘਰ 'ਚੋਂ ਗੋਲਕ ਚੋਰੀ ਕਰਨ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ, ਦੇਖੋ LIVE

23 Jul 2024 1:53 PM

Today Punjab News: 15 ਤੋਂ 20 ਮੁੰਡੇ ਵੜ੍ਹ ਗਏ ਖੇਤ ਚ ਕਬਜ਼ਾ ਕਰਨ!, ਵਾਹ ਦਿੱਤੀ ਫ਼ਸਲ, ਭੰਨ ਤੀ ਮੋਟਰ, ਨਾਲੇ ਬਣਾਈ

23 Jul 2024 1:48 PM
Advertisement