14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜੀ ਗਾਰਡ ਨੂੰ ਗਾਲ੍ਹਾਂ ਕੱਢਣ ਵਾਲੀ ਮਹਿਲਾ 
Published : Aug 21, 2022, 9:04 pm IST
Updated : Aug 21, 2022, 9:11 pm IST
SHARE ARTICLE
 The woman who insulted the guard was sent to judicial custody for 14 days
The woman who insulted the guard was sent to judicial custody for 14 days

ਇਸ ਮਾਮਲੇ ਵਿਚ ਸੁਸਾਇਟੀ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਔਰਤ ਨੂੰ ਘਰ ਖਾਲੀ ਕਰਨ ਲਈ ਵੀ ਕਿਹਾ ਜਾ ਸਕਦਾ ਹੈ। 

 

ਨਵੀਂ ਦਿੱਲੀ - ਨੋਇਡਾ ਦੇ ਸੈਕਟਰ-126 ਸਥਿਤ ਜੇਪੀ ਸੁਸਾਇਟੀ 'ਚ ਗਾਰਡ ਨਾਲ ਬਦਸਲੂਕੀ ਕਰਨ ਵਾਲੀ ਔਰਤ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਭਵਿਆ ਰਾਏ ਨਾਮ ਦੀ ਇਸ ਔਰਤ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਔਰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ, ਜਿਸ ਵਿਚ ਉਹ ਗਾਰਡ ਨੂੰ ਗਾਲ੍ਹਾਂ ਕੱਢਦੀ ਹੋਈ ਨਜ਼ਰ ਆ ਰਹੀ ਸੀ ਅਤੇ ਉਸ ਨੂੰ ਕਾਲਰ ਨਾਲ ਘਸੀਟਦੀ ਹੋਈ ਨਜ਼ਰ ਆ ਰਹੀ ਸੀ।
ਦਰਅਸਲ, ਸੁਸਾਇਟੀ ਦੇ ਸੁਰੱਖਿਆ ਗਾਰਡ ਨੇ ਗੇਟ ਖੋਲ੍ਹਣ ਵਿਚ ਦੇਰੀ ਕੀਤੀ ਸੀ।

 The woman who insulted the guard was sent to judicial custody for 14 days

The woman who insulted the guard was sent to judicial custody for 14 days

ਇਸ 'ਤੇ ਔਰਤ ਨੇ ਗਾਰਡ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਡੇਢ ਮਿੰਟ 'ਚ 9 ਵਾਰ ਉਸ ਨਾਲ ਬਦਸਲੂਕੀ ਕੀਤੀ ਅਤੇ ਕਾਲਰ ਫੜ ਕੇ ਉਸ ਨੂੰ ਘਸੀਟਿਆ। ਗਾਰਡ ਦੇ ਸਾਥੀ ਉਸ ਨੂੰ ਚਲੇ ਜਾਣ ਲਈ ਤਰਲੇ ਕਰਦੇ ਰਹੇ ਪਰ ਉਹ ਗਾਲ੍ਹਾਂ ਕੱਢਣ ਤੋਂ ਨਹੀਂ ਹਟੀ। ਪੁਲਿਸ ਨੇ ਔਰਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਹ ਪੇਸ਼ੇ ਤੋਂ ਵਕੀਲ ਹੈ। 

ਮਾਮਲਾ ਸ਼ਨੀਵਾਰ ਦਾ ਹੈ।ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਔਰਤ ਗਾਰਡਾਂ ਨੂੰ ਅਪਸ਼ਬਦ ਬੋਲ ਰਹੀ ਹੈ। ਇਸ ਦੌਰਾਨ ਗਾਰਡ ਉਸ ਤੋਂ ਬਚ ਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਔਰਤ ਉਹਨਾਂ ਕੋਲ ਜਾ ਕੇ ਗਾਰਡ ਨੂੰ ਫੜ ਕੇ ਉਸ ਨਾਲ ਧੱਕਾ-ਮੁੱਕੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ। 

 The woman who insulted the guard was sent to judicial custody for 14 daysThe woman who insulted the guard was sent to judicial custody for 14 days

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਤਾਂ ਉਹ ਆਪਣੀ ਕਾਰ ਰਾਂਹੀ ਹੀ ਪੁਲਿਸ ਨਾਲ ਗਈ ਅਤੇ ਕਾਰ ਵੀ ਖ਼ੁਦ ਹੀ ਚਲਾ ਰਹੀ ਸੀ। ਇਸ ਤੋਂ ਪਹਿਲਾਂ ਨੋਇਡਾ ਦੀ ਗ੍ਰੈਂਡ ਓਮੈਕਸ ਸੋਸਾਇਟੀ 'ਚ ਸ਼੍ਰੀਕਾਂਤ ਤਿਆਗੀ ਦਾ ਇਕ ਔਰਤ ਨਾਲ ਬਦਸਲੂਕੀ ਕਰਨ ਦਾ ਵੀਡੀਓ ਸਾਹਮਣੇ ਆਇਆ ਸੀ। ਸ਼੍ਰੀਕਾਂਤ ਫਿਲਹਾਲ ਜੇਲ੍ਹ 'ਚ ਹੈ। 

ਬੇਇੱਜ਼ਤੀ ਤੋਂ ਨਾਰਾਜ਼ ਹੋ ਕੇ ਗਾਰਡ ਨੇ ਨੌਕਰੀ ਛੱਡਣ ਦੀ ਗੱਲ ਵੀ ਕਹੀ। ਉਸ ਨੇ ਕਿਹਾ, 'ਬਹੁਤ ਹੋ ਗਿਆ ਬੇਇੱਜ਼ਤੀ ਸਹਿੰਦੇ-ਸਹਿੰਦੇ। ਅਸੀਂ ਵੀ ਪਰਿਵਾਰ ਹਾਂ। ਹੁਣ ਮੈਂ ਕੰਮ ਨਹੀਂ ਕਰਨਾ ਚਾਹੁੰਦਾ। ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਾਂ। ਔਰਤ ਨੂੰ ਹਰ ਕੋਈ ਆਪਣੀ ਭੈਣ, ਮਾਂ ਸਮਝਦਾ ਹੈ, ਪਰ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਔਰਤ ਵਿਚ ਕੋਈ ਨੇਕੀ ਨਹੀਂ ਹੈ। ਔਰਤ ਪਹਿਲਾਂ ਵੀ ਦੁਰਵਿਵਹਾਰ ਕਰ ਚੁੱਕੀ ਹੈ। 

file photo 

ਇਸ ਘਟਨਾ ਤੋਂ ਬਾਅਦ ਜੇਪੀ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਔਰਤ ਕਿਰਾਏ 'ਤੇ ਰਹਿੰਦੀ ਹੈ। ਉਸ ਦੇ ਮਕਾਨ ਮਾਲਕ ਨਾਲ ਵੀ ਚਰਚਾ ਕੀਤੀ ਗਈ ਹੈ। ਇਸ ਮਾਮਲੇ ਵਿਚ ਸੁਸਾਇਟੀ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਔਰਤ ਨੂੰ ਘਰ ਖਾਲੀ ਕਰਨ ਲਈ ਵੀ ਕਿਹਾ ਜਾ ਸਕਦਾ ਹੈ। 

SHARE ARTICLE

ਏਜੰਸੀ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM