Delhi News : BCCI ਦੇ ਸਕੱਤਰ ਜੈ ਸ਼ਾਹ ਨੂੰ ICC ਦੇ ਨਵੇਂ ਚੇਅਰਮੈਨ ਨਿਯੁਕਤ ਕੀਤਾ ਜਾ ਸਕਦਾ 
Published : Aug 21, 2024, 2:35 pm IST
Updated : Aug 21, 2024, 2:35 pm IST
SHARE ARTICLE
BCCI Secretary Jai Shah
BCCI Secretary Jai Shah

Delhi News : ਉਹ ਮੌਜੂਦਾ ਪ੍ਰਧਾਨ ਗ੍ਰੇਗ ਬਾਰਕਲੇ ਦੀ ਲੈਣਗੇ ਥਾਂ

Delhi News : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਉਹ ਮੌਜੂਦਾ ਪ੍ਰਧਾਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ, ਜਿਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਤੀਜੇ ਕਾਰਜਕਾਲ ਲਈ ਚੋਣਾਂ ਵਿੱਚ ਨਹੀਂ ਖੜ੍ਹੇ ਹੋਣਗੇ। ਉਹ ਆਪਣਾ ਮੌਜੂਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇਹ ਅਹੁਦਾ ਛੱਡ ਦੇਣਗੇ। ਮੀਡੀਆ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਤੈਅ ਜਾਪਦਾ ਹੈ ਕਿ ਹੁਣ ਜੈ ਸ਼ਾਹ ਨੂੰ ਇਸ ਅਹੁਦੇ ਲਈ ਚੁਣਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਆਈਸੀਸੀ ਦੇ ਪ੍ਰਧਾਨ ਬਣਨ ਵਾਲੇ ਤੀਜੇ ਭਾਰਤੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ (1997-2000) ਅਤੇ ਸ਼ਰਦ ਪਵਾਰ (2010-2012) ਇਸ ਅਹੁਦੇ 'ਤੇ ਰਹਿ ਚੁੱਕੇ ਹਨ।
 

ਇਹ ਵੀ ਪੜੋ:Abohar News : ਅਬੋਹਰ 'ਚ ਕਰੰਟ ਲੱਗਣ ਕਾਰਨ ਟਰਾਂਸਫਾਰਮਰ ਨਾਲ ਚਿਪਕਿਆ ਨੌਜਵਾਨ

ਦੱਸ ਦੇਈਏ ਕਿ ਬਾਰਕਲੇ ਦਾ ਇਹ ਕਾਰਜਕਾਲ ਇਸ ਸਾਲ ਨਵੰਬਰ ਵਿੱਚ ਖਤਮ ਹੋਵੇਗਾ। ਆਈਸੀਸੀ ਦੇ ਬੁਲਾਰੇ ਨੇ ਦ ਐਜ ਨੂੰ ਦੱਸਿਆ: 'ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਬੋਰਡ ਨੂੰ ਸੂਚਿਤ ਕੀਤਾ ਹੈ ਕਿ ਉਹ ਤੀਜੀ ਪਾਰੀ ਲਈ ਖੜ੍ਹੇ ਨਹੀਂ ਹੋਣਗੇ ਅਤੇ ਆਪਣਾ ਕਾਰਜਕਾਲ ਪੂਰਾ ਹੋਣ 'ਤੇ ਅਸਤੀਫਾ ਦੇ ਦੇਣਗੇ, ਜੋ ਇਸ ਸਾਲ ਨਵੰਬਰ ਵਿਚ ਖ਼ਤਮ ਹੋ ਰਿਹਾ ਹੈ। ਬਾਰਕਲੇ ਨੂੰ ਨਵੰਬਰ 2020 ਵਿੱਚ ਪਹਿਲੀ ਵਾਰ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ 2022 ਵਿੱਚ ਇੱਕ ਵਾਰ ਫਿਰ ਚੁਣੇ ਗਏ।

ਇਹ ਵੀ ਪੜੋ:Gold-silver prices : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ , ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ

ਬਰਕਲੇ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਜੈ ਸ਼ਾਹ ਨੇ ਇਹ ਅਹੁਦਾ ਲੈਣ ਦੀ ਇੱਛਾ ਪ੍ਰਗਟਾਈ ਹੈ। ਸ਼ਾਹ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਕ੍ਰਿਕਟ ਬੋਰਡਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਕ੍ਰਿਕਟ ਬੋਰਡ ਵੀ ਜੈ ਸ਼ਾਹ ਨੂੰ ਆਪਣਾ ਸਮਰਥਨ ਦੇਣਗੇ।

(For more news apart from BCCI Secretary Jai Shah may be appointed as the new ICC Chairman News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement