
Kolkata Rape And Murder: ਸੁਰੱਖਿਆ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੌਮੀ ਪ੍ਰੋਟੋਕੋਲ ਤਿਆਰ ਕਰਨ ਲਈ ਮੰਗਲਵਾਰ ਨੂੰ 10 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ।
Kolkata Rape And Murder: ਸੁਪਰੀਮ ਕੋਰਟ ਨੇ ਕੋਲਕਾਤਾ ’ਚ ਇਕ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਤੋਂ ਬਾਅਦ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੌਮੀ ਪ੍ਰੋਟੋਕੋਲ ਤਿਆਰ ਕਰਨ ਲਈ ਮੰਗਲਵਾਰ ਨੂੰ 10 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ।
ਸੁਪਰੀਮ ਕੋਰਟ ਵਲੋਂ ਗਠਿਤ ਟਾਸਕ ਫੋਰਸ ਦੇ 10 ਮੈਂਬਰਾਂ ’ਚ ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਜਨਰਲ ਵਾਈਸ ਐਡਮਿਰਲ ਆਰਤੀ ਸਰੀਨ, ਏਸ਼ੀਅਨ ਇੰਸਟੀਚਿਊਟ ਆਫ ਨੈਸ਼ਨਲ ਗੈਸਟ੍ਰੋਐਂਟਰੋਲੋਜੀ ਅਤੇ ਏ.ਆਈ.ਜੀ. ਹਸਪਤਾਲਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਨਾਗੇਸ਼ਵਰ ਰੈਡੀ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਦਿੱਲੀ ਦੇ ਡਾਇਰੈਕਟਰ ਡਾ. ਐਮ. ਸ਼੍ਰੀਨਿਵਾਸ ਨਿਮਹੰਸ, ਏਮਜ਼ ਜੋਧਪੁਰ ਦੀ ਕਾਰਜਕਾਰੀ ਨਿਰਦੇਸ਼ਕ ਡਾ. ਪ੍ਰਤਿਮਾ ਮੂਰਤੀ, ਏਮਜ਼ ਜੋਧਪੁਰ ਦੇ ਕਾਰਜਕਾਰੀ ਨਿਰਦੇਸ਼ਕ ਡਾ. ਗੋਵਰਧਨ ਦੱਤ ਪੁਰੀ ਅਤੇ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਪ੍ਰਬੰਧਨ ਬੋਰਡ ਦੇ ਮੈਂਬਰ ਡਾ. ਸੌਮਿਤਰਾ ਰਾਵਤ ਸ਼ਾਮਲ ਹਨ।
ਹੋਰ ਮੈਂਬਰਾਂ ’ਚ ਪੰਡਿਤ ਬੀ.ਡੀ. ਸ਼ਰਮਾ ਮੈਡੀਕਲ ਯੂਨੀਵਰਸਿਟੀ, ਰੋਹਤਕ ਦੀ ਵਾਈਸ ਚਾਂਸਲਰ ਪ੍ਰੋਫੈਸਰ ਅਨੀਤਾ ਸਕਸੈਨਾ, ਗ੍ਰਾਂਟ ਮੈਡੀਕਲ ਕਾਲਜ ਅਤੇ ਸਰ ਜੇ.ਜੇ. ਗਰੁੱਪ ਆਫ ਹਸਪਤਾਲ ਦੀ ਡੀਨ ਡਾ. ਪੱਲਵੀ ਸਾਪਲ ਅਤੇ ਏਮਜ਼ ਦਿੱਲੀ ਦੇ ਨਿਊਰੋਲੋਜੀ ਵਿਭਾਗ ਦੀ ਸਾਬਕਾ ਪ੍ਰੋਫੈਸਰ ਡਾ. ਪਦਮ ਸ਼੍ਰੀਵਾਸਤਵ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੈਬਨਿਟ ਸਕੱਤਰ ਅਤੇ ਗ੍ਰਹਿ ਸਕੱਤਰ, ਸਿਹਤ ਮੰਤਰਾਲੇ ਦੇ ਸਕੱਤਰ, ਕੌਮੀ ਮੈਡੀਕਲ ਕਮਿਸ਼ਨ ਦੇ ਚੇਅਰਮੈਨ ਅਤੇ ਕੌਮੀ ਇਮਤਿਹਾਨ ਬੋਰਡ ਦੇ ਚੇਅਰਮੈਨ ਕੌਮੀ ਟਾਸਕ ਫੋਰਸ ਦੇ ਅਹੁਦੇਦਾਰ ਮੈਂਬਰ ਹੋਣਗੇ।