ਭਾਗਵਤ ਦੇ ਬਿਆਨ ਬਾਰੇ ਬੋਲੀ ਕਾਂਗਰਸ : ਡੀਐਨਏ ਕਦੇ ਨਹੀਂ ਬਦਲਦਾ
Published : Sep 21, 2018, 9:04 am IST
Updated : Sep 21, 2018, 9:04 am IST
SHARE ARTICLE
Manish Tewari
Manish Tewari

ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਰਾਮ ਮੰਦਰ, ਹਿੰਦੂਤਵ ਅਤੇ ਕੁੱਝ ਹੋਰ ਮੁੱਦਿਆਂ ਬਾਰੇ ਦਿਤੇ ਗਏ ਬਿਆਨਾਂ 'ਤੇ ਕਾਂਗਰਸ ਨੇ ਕਿਹਾ ਹੈ.........

ਨਵੀਂ ਦਿੱਲੀ  : ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਰਾਮ ਮੰਦਰ, ਹਿੰਦੂਤਵ ਅਤੇ ਕੁੱਝ ਹੋਰ ਮੁੱਦਿਆਂ ਬਾਰੇ ਦਿਤੇ ਗਏ ਬਿਆਨਾਂ 'ਤੇ ਕਾਂਗਰਸ ਨੇ ਕਿਹਾ ਹੈ ਕਿ ਚਾਹੇ ਕੁੱਝ ਵੀ ਹੋ ਜਾਵੇ, ਕਿਸੇ ਜਥੇਬੰਦੀ ਜਾਂ ਵਿਅਕਤੀ ਦਾ ਡੀਐਨਏ ਨਹੀਂ ਬਦਲ ਸਕਦਾ। ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਇਹ ਵੀ ਦੋਸ਼ ਲਾਇਆ ਕਿ ਚੋਣਾਂ ਨੇੜੇ ਆਉਣ 'ਤੇ ਭਾਜਪਾ ਅਤੇ ਸੰਘ ਦੇ ਆਗੂ ਰਾਮ ਮੰਦਰ ਦੀ ਗੱਲ ਕਰਨ ਲਗਦੇ ਹਨ। ਉਨ੍ਹਾਂ ਕਿਹਾ, 'ਸੰਘ ਦਾ ਰੁਖ਼ 370 ਬਾਰੇ ਨਹੀਂ ਮਿਲਿਆ ਪਰ 377 ਬਾਰੇ ਬਦਲ ਗਿਆ ਹੈ। ਇਨ੍ਹਾਂ ਦੋ ਗੱਲਾਂ ਵਿਚ ਵਿਰੋਧਾਭਾਸ ਹੈ। ਚਾਹੇ ਕੁੱਝ ਵੀ ਹੋ ਜਾਵੇ ਪਰ ਕਿਸੇ ਵਿਅਕਤੀ ਜਾਂ ਜਥੇਬੰਦੀ ਦਾ ਡੀਐਨਏ ਨਹੀਂ ਬਦਲ ਸਕਦਾ।'

ਰਾਮ ਮੰਦਰ ਦੇ ਨਿਰਮਾਣ ਸਬੰਧੀ ਭਾਗਵਤ ਦੇ ਬਿਆਨ ਬਾਰੇ ਤਿਵਾੜੀ ਨੇ ਕਿਹਾ, 'ਇਸ ਵਿਚ ਕੁੱਝ ਵੀ ਨਵਾਂ ਨਹੀਂ। ਸਾਲ 1986 ਤੋਂ 2018 ਦਾ ਇਤਿਹਾਸ ਚੁੱਕ ਕੇ ਵੇਖ ਲਉ। ਭਾਜਪਾ ਅਤੇ ਸੰਘ ਦੇ ਸਿਖਰਲੇ ਆਗੂਆਂ ਨੇ ਹਮੇਸ਼ਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੀ ਗੱਲ ਕੀਤੀ ਹੈ। ਜਦ ਚੋਣਾਂ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਰਾਮ ਮੰਦਰ ਦੀ ਯਾਦ ਆ ਜਾਂਦੀ ਹੈ।' ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਰਹਿਣ ਵਾਲਾ ਹਰ ਵਿਅਕਤੀ ਭਾਰਤੀ ਹੈ। ਹਰ ਵਿਅਕਤੀ ਦੀ ਖੇਤਰੀ ਅਤੇ ਧਾਰਮਕ ਪਛਾਣ ਹੁੰਦੀ ਹੈ ਪਰ ਸਾਰੇ ਲੋਕ ਭਾਰਤੀ ਹਨ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement