ਜਦੋਂ ਪੱਤਰਕਾਰਾਂ ਨੂੰ ਬੁਲਾ ਕੇ ਪੁਲਿਸ ਨੇ ਕੀਤਾ ਲਾਈਵ ਐਨਕਾਉਂਟਰ
Published : Sep 21, 2018, 12:27 pm IST
Updated : Sep 21, 2018, 1:03 pm IST
SHARE ARTICLE
UP cops call media to watch live encounter’
UP cops call media to watch live encounter’

ਸ਼ਹਿਰ ਦੇ ਸਥਾਨਕ ਪੱਤਰਕਾਰ ਵੀਰਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ  ਜਿਲ੍ਹਾ ਪੁਲਿਸ ਤੋਂ ਇਕ ਐਨਕਾਉਂਟਰ ਨੂੰ ਲਾਈਵ ਕਵਰ ਕਰਨ ਦਾ ਸੱਦਾ ਮਿਲਿਆ। ...

ਅਲੀਗੜ੍ਹ : ਸ਼ਹਿਰ ਦੇ ਸਥਾਨਕ ਪੱਤਰਕਾਰ ਵੀਰਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ  ਜਿਲ੍ਹਾ ਪੁਲਿਸ ਤੋਂ ਇਕ ਐਨਕਾਉਂਟਰ ਨੂੰ ਲਾਈਵ ਕਵਰ ਕਰਨ ਦਾ ਸੱਦਾ ਮਿਲਿਆ। ਪੱਤਰਕਾਰਾਂ ਨੂੰ ਹਰਦੁਆਗੰਜ ਦੇ ਮਛੁਆ ਪਿੰਡ ਪਹੁੰਚਣ ਨੂੰ ਕਿਹਾ ਗਿਆ। ਇਹ ਖਬਰ ਜੰਗਲ ਵਿਚ ਅੱਗ ਦੀ ਤਰ੍ਹਾਂ ਫੈਲੀ ਅਤੇ ਸਿਰਫ਼ ਕੁੱਝ ਮਿੰਟਾਂ ਵਿਚ ਐਨਕਾਉਂਟਰ ਸਾਈਟ 'ਤੇ ਸਾਰੇ ਸਥਾਨਕ ਅਤੇ ਰਾਸ਼ਟਰੀ ਪੱਧਰ ਦੇ ਪੱਤਰਕਾਰਾਂ ਦੀ ਭੀੜ ਲੱਗੀ ਸੀ। ਇਹ ਅਜਿਹਾ ਸ਼ਾਇਦ ਦੇਸ਼ ਦਾ ਪਹਿਲਾ ਐਨਕਾਉਂਟਰ ਰਿਹਾ ਹੋਵੇਗਾ ਜਿੱਥੇ ਮੀਡੀਆ ਨੂੰ ਬਕਾਇਦਾ ਸੱਦਾ ਦੇ ਕੇ ਬੁਲਾਇਆ ਗਿਆ ਹੋਵੇ।  

UP cops call media to watch and film ‘real encounter’UP cops call media to watch and film ‘real encounter’

ਪੁਲਿਸ ਨੇ ਕੁੱਝ ਦੇਰ ਤੱਕ ਚਲੇ ਇਸ ਐਨਕਾਉਂਟਰ ਵਿਚ ਦੋ ਮੁਲਜ਼ਮਾਂ ਮੁਸਤਕੀਮ ਅਤੇ ਨੌਸ਼ਾਦ ਨੂੰ ਮਾਰ ਗਿਰਾਇਆ। ਰਿਪੋਰਟ ਦੇ ਮੁਤਾਬਕ, ਇਨ੍ਹਾਂ ਦੋਹਾਂ ਉਤੇ ਛੇ ਲੋਕਾਂ ਦੀ ਹੱਤਿਆ ਦਾ ਇਲਜ਼ਾਮ ਸੀ, ਨਾਲ ਹੀ ਇਹ ਦੋ ਸਾਧੁਆਂ ਦੀ ਹੱਤਿਆ ਨਾਲ ਜੁਡ਼ੇ ਹੋਏ ਦੱਸੇ ਗਏ। ਅਲੀਗੜ੍ਹ ਦੇ ਐਸਪੀ ਸਿਟੀ ਅਤੁਲ ਸ਼੍ਰੀਵਾਸਤਵ  ਨੇ ਟੀਓਆਈ ਨੂੰ ਦੱਸਿਆ ਕਿ ਮੁਸਤਕੀਮ ਅਤੇ ਨੌਸ਼ਾਦ ਨੇ ਪੁਲਿਸ ਟੀਮ ਉਤੇ ਫਾਇਰਿੰਗ ਕੀਤੀ ਸੀ। ਬਾਅਦ ਵਿਚ ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਇਹ ਇਥੇ ਆ ਕੇ ਇਕ ਸਰਕਾਰੀ ਬਿਲਡਿੰਗ ਵਿਚ ਲੁੱਕ ਗਏ।  

 


 

ਪੱਤਰਕਾਰਾਂ ਨੂੰ ਬੁਲਾਏ ਜਾਣ ਬਾਰੇ ਵਿਚ ਪੁੱਛਣ 'ਤੇ ਐਸਐਸਪੀ ਅਜੇ ਸਾਹਿਨੀ ਨੇ ਕਿਹਾ ਕਿ ਇਸ ਵਿਚ ਕੁੱਝ ਗਲਤ ਨਹੀਂ ਹੈ। ਅਸੀਂ ਚਾਹੁੰਦੇ ਸੀ ਕਿ ਮੀਡੀਆ ਨੂੰ ਐਨਕਾਉਂਟਰ ਨਾਲ ਜੁਡ਼ੀ ਹਰ ਜਾਣਕਾਰੀ ਸੱਭ ਤੋਂ ਪਹਿਲਾਂ ਮਿਲੇ। ਉਨ੍ਹਾਂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਪੁਲਿਸ ਨੂੰ ਮੀਡੀਆ ਦੇ ਨਾਲ ਐਨਕਾਉਂਟਰ ਨਾਲ ਜੁਡ਼ੀ ਹਰ ਡਿਟੇਲ ਸ਼ੇਅਰ ਕਰਨ ਦੇ ਆਰਡਰ ਉਤੇ ਤੋਂ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸੱਭ ਕੁੱਝ ਪਾਰਦਰਸ਼ੀ ਰੱਖਣਾ ਚਾਹੁੰਦੇ ਸੀ। ਕੁੱਝ ਵੀ ਲੁਕਾਇਆ ਨਹੀਂ ਗਿਆ। ਇਥੇ ਜੋ ਵੀ ਫੋਟੋ ਅਤੇ ਵੀਡੀਓ ਲੈਣਾ ਚਾਹੁੰਦਾ ਸੀ,  ਉਸ ਨੂੰ ਇਸ ਦੀ ਪੂਰੀ ਆਜ਼ਾਦੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement