
ਰਾਵਤ ਨੇ ਕਿਹਾ ਕਿ ਕਾਂਗਰਸ ਨੇ ਇੱਕ ਦਲਿਤ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਪੰਜਾਬ ਵਿਚ ਇਤਿਹਾਸ ਸਿਰਜਿਆ ਹੈ।
ਦੇਹਰਾਦੂਨ: ਉੱਤਰਾਖੰਡ ਵਿਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਸੋਮਵਾਰ ਨੂੰ ਕਿਹਾ ਕਿ ਉਹ ਇੱਕ ਦਲਿਤ (Dalit) ਨੂੰ ਸੂਬੇ ਦੇ ਮੁੱਖ ਮੰਤਰੀ (Punjab CM) ਵਜੋਂ ਵੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰੇਗੀ। ਪਾਰਟੀ ਪਰਿਵਰਤਨ ਯਾਤਰਾ ਦੌਰਾਨ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਵਤ ਨੇ ਕਿਹਾ ਕਿ ਕਾਂਗਰਸ (Congress) ਨੇ ਇੱਕ ਦਲਿਤ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਪੰਜਾਬ ਵਿਚ ਇਤਿਹਾਸ ਸਿਰਜਿਆ ਹੈ।
ਇਹ ਵੀ ਪੜ੍ਹੋ: ਬਹੁਮਤ ਤੋਂ ਖੁੰਝੇ ਪਰ ਸੱਤਾ ਵਿਚ ਬਣੇ ਰਹਿਣਗੇ ਜਸਟਿਨ ਟਰੂਡੋ, ਟਵੀਟ ਕਰਕੇ ਜਨਤਾ ਦਾ ਕੀਤਾ ਧੰਨਵਾਦ
New Punjab CM
ਰਾਵਤ ਨੇ ਕਿਹਾ, “ਕਾਂਗਰਸ ਨੇ ਗਾਂ ਦੇ ਗੋਬਰ ਤੋਂ ਪਾਥੀਆਂ ਬਣਾਉਣ ਵਾਲੀ ਔਰਤ ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾ ਕੇ ਨਾ ਸਿਰਫ਼ ਪੰਜਾਬ ਬਲਕਿ ਪੂਰੇ ਉੱਤਰੀ ਭਾਰਤ ਵਿਚ ਇਤਿਹਾਸ ਸਿਰਜਿਆ ਹੈ।” ਰਾਵਤ ਨੇ ਕਿਹਾ, “ਸਾਡੇ ਸਾਰਿਆਂ ਦੀਆਂ ਅੱਖਾਂ ਵਿਚ ਹੰਝੂ ਸਨ, ਜਦੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਵਿਚ ਆਪਣੇ ਗਰੀਬ ਪਰਿਵਾਰ ਬਾਰੇ ਬੋਲ ਰਹੇ ਸਨ।”
ਇਹ ਵੀ ਪੜ੍ਹੋ: IPL 2021: KKR ਦੀ RCB ਖਿਲਾਫ਼ ਵੱਡੀ ਜਿੱਤ, 10 ਓਵਰ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾਇਆ
Harish Rawat
ਉਨ੍ਹਾਂ ਨੇ ਇੱਕ ਦਲਿਤ ਦੇ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀ ਮਿਸਾਲ ਇਤਿਹਾਸ ਵਿਚ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਰਾਵਤ ਨੇ ਕਿਹਾ, “ਮੈਂ ਭਗਵਾਨ ਅਤੇ ਮਾਂ ਗੰਗਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਆਪਣੇ ਜੀਵਨ ਕਾਲ ਵਿਚ ਇੱਕ ਦਲਿਤ ਦੇ ਬੇਟੇ ਨੂੰ ਉੱਤਰਾਖੰਡ (Uttarakhand CM) ਦੇ ਮੁੱਖ ਮੰਤਰੀ ਦੇ ਰੂਪ ਵਿਚ ਦੇਖਣ ਦਾ ਮੌਕਾ ਮਿਲੇ। ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਾਂਗੇ।”