ਯੂ-ਟਿਊਬ ਦੇਖ ਕੇ ਬਣਾਈ ਏਟੀਐਮ ਲੁੱਟਣ ਦੀ ਯੋਜਨਾ, ਖਰੀਦੀ ਸੀ ਨਕਲੀ ਪਿਸਤੌਲ
ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-49 ਥਾਣੇ ਦੀ ਪੁਲਿਸ ਨੇ ਬੀਤੀ ਰਾਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਰੀਬ ਢਾਈ ਕਿਲੋ ਗਾਂਜਾ ਬਰਾਮਦ ਕੀਤਾ ਹੈ। ਦੋਵੇਂ ਮੁਲਜ਼ਮ ਫੇਜ਼-2 ਇਲਾਕੇ ਵਿਚ ਸਥਿਤ ਇੱਕ ਫੈਕਟਰੀ ਵਿਚ ਕੰਮ ਕਰਦੇ ਹਨ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਦੋਵੇਂ ਮੁਲਜ਼ਮਾਂ ਨੇ ਏਟੀਐਮ ਮਸ਼ੀਨ ਤੋੜਨ ਅਤੇ ਯੂਟਿਊਬ 'ਤੇ ਦੇਖ ਕੇ ਨਕਦੀ ਲੁੱਟਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਉਨ੍ਹਾਂ ਨੇ ਬਜ਼ਾਰ ਤੋਂ ਇੱਕ ਨਕਲੀ ਪਿਸਤੌਲ ਵੀ ਖਰੀਦੀ ਸੀ।
ਥਾਣਾ ਸੈਕਟਰ-49 ਦੇ ਇੰਚਾਰਜ ਨੇ ਦੱਸਿਆ ਕਿ ਬੀਤੀ ਰਾਤ ਗਸ਼ਤ 'ਤੇ ਗਈ ਪੁਲਿਸ ਨੇ ਪਿੰਡ ਬਰੌਲਾ ਸਥਿਤ ਇੱਕ ਹੋਟਲ ਨੇੜਿਓਂ ਦੋ ਨੌਜਵਾਨਾਂ ਵਿਨੀਤ ਅਤੇ ਸੋਹਨ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਢਾਈ ਕਿਲੋ ਗਾਂਜਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਫੇਜ਼-2 ਇਲਾਕੇ ਵਿਚ ਸਥਿਤ ਇੱਕ ਫੈਕਟਰੀ ਵਿਚ ਕੰਮ ਕਰਦੇ ਹਨ, ਜਦੋਂਕਿ ਰਾਤ ਵੇਲੇ ਇਹ ਵਿਅਕਤੀ ਨਸ਼ੀਲੇ ਪਦਾਰਥ ਵੇਚਦੇ ਹਨ।
ਥਾਣਾ ਇੰਚਾਰਜ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਦੋਵਾਂ ਦੋਸ਼ੀਆਂ ਨੇ ਯੂ-ਟਿਊਬ 'ਤੇ ਦੇਖ ਕੇ ਏ.ਟੀ.ਐੱਮ ਮਸ਼ੀਨ ਤੋੜਨ ਅਤੇ ਨਕਦੀ ਲੁੱਟਣ ਦੀ ਯੋਜਨਾ ਬਣਾਈ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।