
Priyanka Gandhi Vadra: ਪ੍ਰਿਅੰਕਾ ਗਾਂਧੀ ਨੇ ਕਿਹਾ, “ਲੋਕਤੰਤਰ ਦੀ ਪਰੰਪਰਾ ਅਤੇ ਸਭਿਆਚਾਰ ਸਵਾਲ ਪੁੱਛਣਾ ਅਤੇ ਗੱਲਬਾਤ ਕਰਨਾ ਹੈ
Priyanka Gandhi Vadra: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁਖੀ ਜਗਤ ਪ੍ਰਕਾਸ਼ ਨੱਡਾ ਰਾਹੀਂ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਪੱਤਰ ਦਾ ਜਵਾਬ ਭੇਜਣਾ ਪ੍ਰਧਾਨ ਮੰਤਰੀ ਦਾ ਅਪਮਾਨ ਹੈ।
ਨੱਡਾ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੜਗੇ ਵਲੋਂ ਲਿਖੇ ਪੱਤਰ ਦੇ ਜਵਾਬ ਵਿਚ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖ ਕੇ ਇਹ ਦਾਅਵਾ ਕੀਤਾ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਰਾਜਨੀਤੀ ਦੀ ਅਸਫ਼ਲ ਉਪਜ (ਫ਼ੇਲਡ ਪ੍ਰੋਡਕਟ) ਹਨ ਅਤੇ ਉਨ੍ਹਾਂ ਦੀ ਵਡਿਆਈ ਕਰਨਾ ਖੜਗੇ ਦੀ ਮਜਬੂਰੀ ਹੈ।
ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਸੀ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਵਿਰੁਧ ਇਤਰਾਜ਼ਯੋਗ ਅਤੇ ਵਿਵਾਦਤ ਬਿਆਨ ਦੇਣ ਵਾਲੇ ਆਗੂਆਂ ਵਿਰੁਧ ਕਾਰਵਾਈ ਕਰਨ। ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ’ਤੇ ਪੋਸਟ ਕੀਤਾ,‘‘ਜੇਕਰ ਪ੍ਰਧਾਨ ਮੰਤਰੀ ਨੂੰ ਲੋਕਤਾਂਤਰਿਕ ਕਦਰਾਂ-ਕੀਮਤਾਂ, ਬਰਾਬਰ ਸੰਵਾਦ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਵਿਚ ਵਿਸ਼ਵਾਸ ਹੁੰਦਾ ਤਾਂ ਉਹ ਖ਼ੁਦ ਇਸ ਪੱਤਰ ਦਾ ਜਵਾਬ ਦਿੰਦੇ। ਇਸ ਦੀ ਬਜਾਏ, ਉਨ੍ਹਾਂ ਨੇ ਨੱਡਾ ਜੀ ਨੂੰ ਘਟੀਆ ਅਤੇ ਹਮਲਾਵਰ ਜਵਾਬ ਲਿਖਣ ਲਈ ਕਿਹਾ।’’ ਉਨ੍ਹਾਂ ਸਵਾਲ ਕੀਤਾ ਕਿ ਸੀਨੀਅਰ ਜਨਤਕ ਆਗੂ ਦਾ ਨਿਰਾਦਰ ਕਰਨ ਦੀ ਕੀ ਲੋੜ ਸੀ।
ਪ੍ਰਿਅੰਕਾ ਗਾਂਧੀ ਨੇ ਕਿਹਾ, “ਲੋਕਤੰਤਰ ਦੀ ਪਰੰਪਰਾ ਅਤੇ ਸਭਿਆਚਾਰ ਸਵਾਲ ਪੁੱਛਣਾ ਅਤੇ ਗੱਲਬਾਤ ਕਰਨਾ ਹੈ। ਇੱਥੋਂ ਤਕ ਕਿ ਧਰਮ ਵਿਚ ਵੀ ਕੋਈ ਵੀ ਸਨਮਾਨ ਅਤੇ ਸ਼ਿਸ਼ਟਾਚਾਰ ਵਰਗੀਆਂ ਕਦਰਾਂ-ਕੀਮਤਾਂ ਤੋਂ ਉੱਪਰ ਨਹੀਂ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ,“ਅੱਜ ਦੀ ਰਾਜਨੀਤੀ ਵਿਚ ਬਹੁਤ ਜ਼ਹਿਰ ਘੁਲ ਚੁਕਿਆ ਹੈ।’’