ਨੈਸ਼ਨਲ ਪੁਲਿਸ ਮੈਮੋਰੀਅਲ ਉਦਘਾਟਨ ਮੌਕੇ ਜਵਾਨਾਂ ਦੀ ਸੂਰਵੀਰਤਾ ਨੂੰ ਯਾਦ ਕਰ ਕੇ ਭਾਵੁਕ ਹੋਏ ਮੋਦੀ
Published : Oct 21, 2018, 1:59 pm IST
Updated : Oct 21, 2018, 1:59 pm IST
SHARE ARTICLE
PM Modi remembered bravery of forces at inauguration of National Police Memorial
PM Modi remembered bravery of forces at inauguration of National Police Memorial

ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਸ਼ਟਰੀ ਪੁਲਿਸ ਦਿਵਸ ਉਤੇ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਉਦਘਾਟਨ ਕੀਤਾ। ਪੁਲਿਸ, ਪੈਰਾ ਮਿਲਟਰੀ ਦੇ ਜਵਾਨਾਂ...

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਸ਼ਟਰੀ ਪੁਲਿਸ ਦਿਵਸ ਉਤੇ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਉਦਘਾਟਨ ਕੀਤਾ। ਪੁਲਿਸ, ਪੈਰਾ ਮਿਲਟਰੀ ਦੇ ਜਵਾਨਾਂ ਦੀ ਸੂਰਵੀਰਤਾ ਨੂੰ ਯਾਦ ਕਰਦੇ ਹੋਏ ਪੀਐਮ ਮੋਦੀ  ਭਾਵੁਕ ਹੋ ਗਏ। ਉਨ੍ਹਾਂ ਨੇ ਆਪਦਾ ਪ੍ਰਬੰਧਨ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਵਿਚ ਤਾਇਨਾਤ ਜਵਾਨਾਂ ਦੀ ਸੂਰਵੀਰਤਾ ਨੂੰ ਯਾਦ ਕਰਦੇ ਹੋਏ ਐਲਾਨ ਕੀਤਾ ਕਿ ਹੁਣ ਤੋਂ ਹਰ ਸਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਯੰਤੀ (23 ਜਨਵਰੀ) ‘ਤੇ ਉਨ੍ਹਾਂ ਦੇ ਨਾਮ ਨਾਲ ਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Police Memorial InaugurationNational Police Memorial Inauguration ​ਇਸ ਮੌਕੇ ‘ਤੇ ਮੋਦੀ ਨੇ ਕਾਂਗਰਸ ਸਰਕਾਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਵਾਨਾਂ ਦੇ ਸਾਹਸ ਦੇ ਇਸ ਸਮਾਰਕ ਉਤੇ ਧੂੜ ਜੰਮਣ ਦਿਤੀ। ਤੁਹਾਨੂੰ ਦੱਸ ਦੇਈਏ ਕਿ 21 ਅਕਤੂਬਰ ਨੂੰ ਹਰ ਸਾਲ ਨੈਸ਼ਨਲ ਪੁਲਿਸ ਦਿਵਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਲੱਦਾਖ ਵਿਚ 1959 ਵਿਚ ਚੀਨ ਦੇ ਸੈਨਿਕਾਂ ਦੇ ਹਮਲੇ ਵਿਚ ਸ਼ਹੀਦ ਹੋਏ ਪੁਲਿਸ ਦੇ 10 ਜਵਾਨਾਂ ਦੀ ਸ਼ਹਾਦਤ ਦੀ ਯਾਦ ਵਿਚ ਇਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੀਐਮ ਮੋਦੀ ਨੇ ਇਸ ਮੌਕੇ ਉਤੇ ਨੈਸ਼ਨਲ ਪੁਲਿਸ ਮੈਮੋਰੀਅਲ ਦਾ ਉਦਘਾਟਨ ਕੀਤਾ। 

ਉਨ੍ਹਾਂ ਨੇ ਕਿਹਾ, ਅੱਜ ਦਾ ਦਿਨ ਸੇਵਾ ਅਤੇ ਸਰਵਉੱਚ ਕੁਰਬਾਨੀ ਨੂੰ ਯਾਦ ਕਰਨ ਦਾ ਹੈ। ਪੁਲਿਸ ਸਮਾਰਕ ਦਿਵਸ ਉਨ੍ਹਾਂ ਸਾਹਸੀ ਪੁਲਿਸ ਬਹਾਦਰਾਂ ਦੀ ਕਥਾ ਦਾ ਵੀ ਸਿਮਰਨ ਹੈ ਜਿਨ੍ਹਾਂ ਨੇ ਲੱਦਾਖ ਦੀ ਬਰਫ਼ੀਲੀ ਉਚਾਈ ਵਿਚ ਪਹਿਲੀ ਸੁਰੱਖਿਆ ਕਤਾਰ ਦੇ ਰੂਪ ਵਿਚ ਕੰਮ ਕੀਤਾ, ਅਪਣਾ ਜੀਵਨ ਸਮਰਪਿਤ ਕੀਤਾ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅਪਣੇ ਫ਼ਰਜ਼ ਦੇ ਰਸਤੇ ‘ਤੇ ਚਲਦੇ ਹੋਏ ਅਪਣਾ ਜੀਵਨ ਬਲੀਦਾਨ ਕਰਨ ਵਾਲਿਆਂ ਨੂੰ ਮੇਰਾ ਪ੍ਰਣਾਮ।

P.M ModiP.M Modiਪੀਐਮ ਮੋਦੀ ਨੇ ਸਾਰੇ ਰਾਜਾਂ ਵਿਚ ਤਾਇਨਾਤ ਪੁਲਿਸ ਦੇ ਜਵਾਨਾਂ, ਪੈਰਾ ਮਿਲਟਰੀ ਦੇ ਜਵਾਨਾਂ, ਕਸ਼ਮੀਰ ਵਰਗੀਆਂ ਥਾਵਾਂ ‘ਤੇ ਅਤਿਵਾਦ ਨਾਲ ਲੜ ਰਹੇ ਜਵਾਨਾਂ ਅਤੇ ਆਪਦਾ ਦੀ ਘੜੀ ਵਿਚ ਐਨਡੀਆਰਐਫ ਦੇ ਮਾਧਿਅਮ ਨਾਲ ਸੂਰਵੀਰਤਾ ਵਿਖਾਉਣ ਵਿਚ ਲੱਗੇ ਹੋਏ ਜਵਾਨਾਂ ਨੂੰ ਯਾਦ ਕੀਤਾ। ਇਸ ਦੌਰਾਨ ਇਕ ਸਮੇਂ ਬੋਲਦੇ-ਬੋਲਦੇ ਪੀਐਮ ਮੋਦੀ ਭਾਵੁਕ ਹੋ ਗਏ। ਉਨ੍ਹਾਂ ਦਾ ਗਲਾ ਭਰ ਆਇਆ। ਮੋਦੀ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਦੇ ਸਾਹਸ ਦਾ ਪਤਾ ਨਹੀਂ ਚੱਲ ਪਾਉਂਦਾ।

ਇਹ ਸਮਾਰਕ ਸੇਵਾ ਅਤੇ ਸੂਰਵੀਰਤਾ ਦਾ ਪ੍ਰਤੀਕ ਤਾਂ ਹੈ ਹੀ, ਨਾਲ ਹੀ ਸਰਕਾਰ ਦੀ ਪ੍ਰਤੀਬੰਧਤਾ ਨੂੰ ਵੀ ਦਰਸਾਉਂਦਾ ਹੈ ਜਿਸ ਦਾ ਆਧਾਰ ਰਾਸ਼ਟਰ ਉਸਾਰੀ ਅਤੇ ਇਸ ਤੋਂ ਜੁੜੇ ਲੋਕਾਂ ਦਾ ਸਨਮਾਨ ਕਰਨਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement