
21 ਜੂਨ ਨੂੰ ਦੁਨੀਆਂ ਭਰ ਵਿਚ ਚੌਥਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ 27 ...
ਨਵੀਂ ਦਿੱਲੀ : 21 ਜੂਨ ਨੂੰ ਦੁਨੀਆਂ ਭਰ ਵਿਚ ਚੌਥਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ 27 ਸਤੰਬਰ 2014 ਨੂੰ ਦੁਨੀਆਂ ਭਰ ਵਿਚ ਯੋਗ ਦਿਵਸ ਮਨਾਉਣ ਦਾ ਸੱਦਾ ਦਿਤਾ ਗਿਆ ਸੀ। ਕੌਮਾਂਤਰੀ ਯੋਗ ਦਿਵਸ ਦਾ ਐਲਾਨ ਭਾਰਤ ਲਈ ਇਕ ਮਹਾਨ ਪਲ ਸੀ ਕਿਉਂਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਤਵਜੀਜ਼ ਆਉਣ ਦੇ ਮਹਿਜ਼ ਤਿੰਨ ਮਹੀਨੇ ਅੰਦਰ ਇਸ ਦੇ ਆਯੋਜਨ ਦਾ ਐਲਾਨ ਕਰ ਦਿਤਾ।
international yoga day 2018 pm narendra modi in dehradunਮਹਾਸਭਾ ਨੇ 11 ਦਸੰਬਰ 2014 ਨੂੰ ਇਹ ਐਲਾਨ ਕੀਤਾ ਕਿ 21 ਜੂਨ ਦਾ ਦਿਨ ਦੁਨੀਆਂ ਭਰ ਵਿਚ ਯੋਗ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ। ਕੌਮਾਂਤਰੀ ਯੋਗ ਦਿਵਸ ਦੇ ਆਯੋਜਨ ਦਾ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਨੇ ਸਮਰਥਨ ਕੀਤਾ ਅਤੇ ਦੁਨੀਆ ਦੇ 170 ਤੋਂ ਜ਼ਿਆਦਾ ਦੇਸ਼ਾਂ ਦੇ ਲੋਕ 21 ਜੂਨ ਨੂੰ ਵਿਸ਼ਵ ਯੋਗ ਦਿਵਸ ਦੇ ਰੂਪ ਵਿਚ ਮਨਾਉਂਦੇ ਹਨ ਅਤੇ ਯੋਗ ਨੂੰ ਅਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੰਕਲਪ ਲੈਂਦੇ ਹਨ।
international yoga day 2018 pm narendra modi in dehradunਪੂਰੇ ਵਿਸ਼ਵ ਵਿਚ ਇਸ ਦਿਨ ਯੋਗ ਦੇ ਫ਼ਾਇਦਿਆਂ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਯੋਗ ਟ੍ਰੇਨਿੰਗ ਕੈਂਪ, ਯੋਗ ਮੁਕਾਬਲੇਬਾਜ਼ੀ ਅਤੇ ਸਮੂਹਕ ਯੋਗ ਅਭਿਆਸ ਕੀਤਾ ਜਾਂਦਾ ਹੈ। 21 ਜੂਨ ਦੇ ਦਿਨ ਨੂੰ ਵਿਸ਼ਵ ਯੋਗ ਦਿਵਸ ਦੇ ਲਈ ਚੁਣਨ ਦੀ ਵੀ ਇਕ ਖ਼ਾਸ ਵਜ੍ਹਾ ਹੈ। ਦਰਅਸਲ ਇਹ ਦਿਨ ਉਤਰੀ ਗੋਲਾਰਧ ਦਾ ਸਭ ਤੋਂ ਲੰਬਾ ਦਿਨ ਹੈ। ਭਾਰਤੀ ਸਭਿਆਚਾਰ ਦੇ ਨਜ਼ਰੀਏ ਤੋਂ ਇਸ ਤੋਂ ਬਾਅਦ ਸੂਰਜ ਦੱਖਣ ਵੱਲ ਹੋ ਜਾਂਦਾ ਹੈ ਅਤੇ ਸੂਰਜ ਦਾ ਦੱਖਣ ਦਾ ਸਮਾਂ ਅਧਿਆਤਮਕ ਫ਼ਾਇਦੇ ਹਾਸਲ ਕਰਨ ਵਿਚ ਬਹੁਤ ਲਾਭਕਾਰੀ ਹੈ।
international yoga day 2018 pm narendra modi in dehradun
ਇਹ ਦਿਨ ਦੁਨੀਆਂ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਮਨਾਇਆ ਜਾਂਦਾ ਹੈ, ਇਸ ਲਈ ਖ਼ੁਦ ਇਸ ਆਯੋਜਨ ਵਿਚ ਵਧ ਚੜ੍ਹ ਕੇ ਹਿੱਸੇਦਾਰੀ ਨਿਭਾਉਂਦੇ ਹਨ ਅਤੇ ਉਨ੍ਹਾਂ ਦੀ ਹੀ ਅਗਵਾਈ ਵਿਚ ਇਸ ਦਿਨ ਦੇ ਮੁੱਖ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਚੌਥੇ ਕੌਮਾਂਤਰੀ ਯੋਗ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਦੇਹਰਾਦੂਨ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਯੋਗ ਆਸਣ ਕੀਤੇ। ਪ੍ਰਧਾਨ ਮੰਤਰੀ ਦੇਹਰਾਦੂਨ ਵਿਚ ਯੋਗ ਨਾਲ ਜੁੜੇ ਪ੍ਰੋਗਰਾਮ ਵਿਚ ਸ਼ਾਮਲ ਹੋਏ।
international yoga day 2018 pm narendra modi in dehradunਦੇਹਰਾਦੂਨ ਵਿਚ ਪੀਐਮ ਦੇ ਯੋਗ ਸਮਾਗਮ ਵਿਚ ਕਰੀਬ 55 ਹਜ਼ਾਰ ਲੋਕਾਂ ਨੇ ਯੋਗ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਰਾਖੰਡ ਦੀ ਇਸ ਪਵਿੱਤਰ ਧਰਤੀ 'ਤੇ ਸਾਡਾ ਸਾਰਿਆਂ ਦਾ ਇਕੱਠੇ ਹੋਣਾ ਸੌਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀ-ਪਰਵਾਰ, ਸਮਾਜ, ਦੇਸ਼, ਵਿਸ਼ਵ ਅਤੇ ਸਮੁੱਚੀ ਮਾਨਵਤਾ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ਯੋਗ ਅੱਜ ਦੁਨੀਆਂ ਦੀ ਸਭ ਤੋਂ ਏਕੀਕ੍ਰਿਤ ਸ਼ਕਤੀਆਂ ਵਿਚੋਂ ਇਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦੇਹਰਾਦੂਨ ਤੋਂ ਲੈ ਕੇ ਡਬਲਿਨ ਤਕ, ਸ਼ੰਘਾਈ ਤੋਂ ਲੈ ਕੇ ਸ਼ਿਕਾਗੋ ਤਕ, ਜਕਾਰਤਾ ਤੋਂ ਲੈ ਕੇ ਜੋਹਾਨਿਸਬਰਗ ਤਕ ਯੋਗ ਹੀ ਯੋਗ ਹੈ।
international yoga day 2018 pm narendra modi in dehradunਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਜਿੱਥੇ-ਜਿੱਥੇ ਨਿਕਲਦੇ ਸੂਰਜ ਦੇ ਨਾਲ ਸੂਰਜ ਦੀ ਕਿਰਨ ਪਹੁੰਚ ਰਹੀ ਹੈ, ਪ੍ਰਕਾਸ਼ ਦਾ ਵਿਸਤਾਰ ਹੋ ਰਿਹਾ ਹੈ, ਉਥੇ-ਉਥੇ ਲੋਕ ਯੋਗ ਨਾਲ ਸੂਰਜ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਨੇ ਉਤਰਾਖੰਡ ਨੂੰ ਯੋਗ ਦਾ ਮੁੱਖ ਕੇਂਦਰ ਦਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਯੋਗ ਦਿਵਸ ਦੀਆਂ ਮੁਬਾਰਕਾਂ ਦਿਤੀਆਂ।
international yoga day 2018 pm narendra modi in dehradunਉਧਰ ਰਾਜਸਥਾਨ ਦੇ ਕੋਟਾ ਵਿਚ ਬਾਬਾ ਰਾਮਦੇਵ ਵਿਸ਼ਵ ਰਿਕਾਰਡ ਬਣਾਉਣ ਲਈ ਇਕੱਠੇ 2 ਲੱਖ ਲੋਕ ਯੋਗ ਕੀਤਾ। ਇਸ ਮੌਕੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਵੀ ਮੌਜੂਦ ਸਨ। ਇਸ ਦੇ ਨਾਲ ਹੀ ਅਚਾਰੀਆ ਬਾਲ ਕ੍ਰਿਸ਼ਨ ਵੀ ਇੱਥੇ ਮੌਜੂਦ ਰਹੇ। ਇਸੇ ਤਰ੍ਹਾਂ ਪੂਰਬੀ ਨੇਵੀ ਕਮਾਂਡ ਦੇ ਕਰਮਚਾਰੀਆਂ ਨੇ ਵਿਸਾਖ਼ਾਪਟਨਮ ਤੋਂ ਬੰਗਾਲ ਦੀ ਖਾੜੀ ਵਿਚ ਆਈਐਨਐਸ ਜਯੋਤੀ ਬੋਰਡ 'ਤੇ ਯੋਗ ਕੀਤਾ। ਇਸ ਤੋਂ ਇਲਾਵਾ ਆਈਟੀਬੀਪੀ ਦੇ ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਯੋਗ ਕੀਤਾ।