
ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਜੀ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ...
ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਜੀ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ ਨਾਲ ਹੀ ਹੁਣ ਨੇਤਾ ਜੀ ਸੁਭਸ਼ ਚੰਦਰ ਬੋਸ ਦੇ ਰਾਹ ਚੱਲਣ ਦੀ ਤਿਆਰੀ ਕਰ ਰਹੇ ਹਨ। 21 ਅਕਤੂਬਰ ਨੂੰ ਕੇਂਦਰ ਸਰਕਾਰ ਦੀ ਬੀਜੇਪੀ ਸਰਕਾਰ ਨੇਤਾ ਜੀ ਦੁਆਰਾ ਖੜ੍ਹੀ ਕੀਤੀ ਗਈ ‘ਆਜ਼ਾਦ ਹਿੰਦ ਫ਼ੌਜ’ ਦਾ 75ਵੇਂ ਸਾਲਾਨਾ ਦਿਵਸ ਮਨਾਏਗੀ। ਇਸ ਸ਼ੁਭ ਪ੍ਰੋਗਰਾਮ ‘ਤੇ ਨਵੀਂ ਦਿੱਲੀ ਸਥਿਤ ਲਾਲ ਕਿਲੇ ‘ਚ ਇਕ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਹੋਵੇਗਾ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਰਕਾਰ ਦੇ ਵੱਡੀ ਮੰਤਰੀ ਅਤੇ ਆਜ਼ਾਦ ਹਿੰਦ ਫ਼ੌਜ ਨਾਲ ਜੁੜੇ ਲੋਕ ਮੌਜੂਦ ਹੋਣਗੇ।
subhas chandra bose
21 ਅਕਤੂਬਰ ਨੂੰ ਆਜ਼ਾਦ ਹਿੰਦ ਫ਼ੌਜ ਦੇ 75ਵੇਂ ਸਲਾਨਾ ਦਿਵਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਜ਼ਾਇਬ-ਘਰ ਦਾ ਉਦਘਾਟਨ ਵੀ ਕਰਨਗੇ। ਉਸ ਅਜ਼ਾਇਭ-ਘਰ ਵਿਚ ਆਜ਼ਾਦ ਹਿੰਦ ਫ਼ੌਜ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੇ ਸਮਾਨ ਨੂੰ ਰੱਖਿਆ ਜਾਵੇਗਾ। ਇਸ ਅਧੀਨ ਰਿਟਾਇਰ ਫ਼ੌਜ ਅਧਿਕਾਰੀ ਅਤੇ ਆਜ਼ਾਦ ਹਿੰਦ ਫ਼ੌਜ ਨਾਲ ਜੁੜੇ ਲੋਕ ਵੀ ਮੌਜੂਦ ਹੋਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਅੰਡੇਮਾਨ ਅਤੇ ਨਿਕੋਬਾਰ ਦੇ ਪੋਰਟ ਬਲੇਅਰ ਵੀ ਜਾਣਗੇ। ਪੋਰਟ ਬਲੇਅਰ ‘ਚ 75 ਸਾਲ ਪਹਿਲਾਂ ਇਸ ਦਿਨ 1943 ‘ਚ ਪਹਿਲੀ ਵਾਰ ਭਾਰਤੀ ਜਮੀਨ ‘ਤੇ ਸਭ ਤੋਂ ਪਹਿਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਝੰਡਾ ਲਹਿਰਾਇਆ ਸੀ।
subhas chandra bose
ਇਹ ਝੰਡਾ ਆਜ਼ਾਦ ਹਿੰਦ ਫ਼ੌਜ ਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਤਾ ਜੀ ਦੁਆਰਾ ਪਹਿਲੀ ਵਾਰ ਭਾਰਤੀ ਜ਼ਮੀਨ ‘ਤੇ ਤਿਰੰਗਾ ਲਹਿਰਾਏ ਜਾਣ ਦੀ 75ਵੀਂ ਸਾਲ ਗਿਰ੍ਹਾ ਉਤੇ ਪੋਰਟ ਬਲੇਅਰ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਇਸ ਦਿਨ ਦੀ ਯਾਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੇ 150 ਫੁੱਟ ਉੱਚਾ ਝੰਡਾ ਵੀ ਲਹਿਰਾਉਣਗੇ। ਨੇਤਾ ਜੀ ਦੀ ਯਾਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨਗੇ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸੇਲੂਲਰ ਜੇਲ੍ਹ ਵੀ ਜਾਣਗੇ।
subhas chandra bose
ਉੱਧਰ ਰਾਜਨੀਤਿਕ ਗਲਿਆਰੇ ‘ਚ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਨੂੰ ਸਿਆਸੀ ਟੱਕਰ ਦੇਣ ਲਈ ਨੇਤਾ ਜੀ ਨੂੰ ਲੈ ਕੇ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਹੁਕਮ ਦਾ ਪੱਤਾ ਖੇਡਣ ਦੇ ਰੂਪ ਵਿਚ ਵੀ ਦੇਖਿਆ ਜਾ ਰਿਹਾ ਹੈ। ਬੀਜੇਪੀ ਪੱਛਮੀ ਬੰਗਾਲ ‘ਚ ਨਾ ਸਿਰਫ਼ ਵਿਧਾਨ ਸਭਾ ‘ਚ ਮਮਤਾ ਨੂੰ ਟੱਕਰ ਦੇਣ ਦੀ ਰਣਨਿਤੀ ਬਣਾ ਰਹੀ ਹੈ ਸਗੋਂ ਲੋਕ ਸਭਾ ਚੋਣਾਂ ਵਿਚ ਵੀ ਬੰਗਾਲ ਤੋਂ ਵੱਡੀ ਸੰਖਿਆ ‘ਚ ਸੀਟਾਂ ਜਿੱਤਣ ਦੀ ਉਮੀਦ ਵੀ ਲਗਾਈ ਬੈਠੇ ਹਨ।