ਕੇਂਦਰੀ ਜਲ ਆਯੋਗ ਦਾ ਖੁਲਾਸਾ, ਹੜ੍ਹਾਂ ਦੇ ਬਾਵਜੂਦ ਵੀ ਪੰਜਾਬ ਵਿਚ ਸੋਕਾ
Published : Oct 21, 2019, 4:03 pm IST
Updated : Apr 10, 2020, 12:07 am IST
SHARE ARTICLE
 floods
floods

ਦਰਅਸਲ ਪਿਛਲੇ ਚਾਰ ਮਹੀਨਿਆਂ ’ਚ ਦੱਖਣ-ਪੱਛਮੀ ਮੌਨਸੂਨ ਦੌਰਾਨ ਹੋਈ ਭਰਪੂਰ ਬਾਰਸ਼ ਕਰਕੇ ਦੇਸ਼ ਦੇ ਜਲ ਭੰਡਾਰ ਵਿਚ ਰੌਣਕ ਲੱਗੀ ਹੈ

ਨਵੀਂ ਦਿੱਲੀ: ਇਸ ਵਾਰ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਨੂੰ ਡੋਬ ਦਿੱਤਾ ਪਰ ਜਲ ਭੰਡਾਰਾਂ ਦੇ ਰੂਪ ’ਚ ਸੂਬੇ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ। ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਕਾਫੀ ਹੇਠਾਂ ਜਾ ਚੁੱਕਾ ਹੈ। ਅਜਿਹੇ ਵਿਚ ਇਸ ਸਾਲ ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਰਿਪੋਰਟ ਵੀ ਪੰਜਾਬ ਲਈ ਚੰਗੀ ਨਹੀਂ ਹੈ। ਹੜ੍ਹਾਂ ਦੀ ਮਾਰ ਦੇ ਬਾਵਜੂਦ ਇਸ ਸਾਲ ਬਾਰਸ਼ ਵੀ ਪੰਜਾਬ ਵਿਚ ਘੱਟ ਹੋਈ ਹੈ।

ਦਰਅਸਲ ਪਿਛਲੇ ਚਾਰ ਮਹੀਨਿਆਂ ’ਚ ਦੱਖਣ-ਪੱਛਮੀ ਮੌਨਸੂਨ ਦੌਰਾਨ ਹੋਈ ਭਰਪੂਰ ਬਾਰਸ਼ ਕਰਕੇ ਦੇਸ਼ ਦੇ ਜਲ ਭੰਡਾਰ ਵਿਚ ਰੌਣਕ ਲੱਗੀ ਹੈ। ਕੇਂਦਰੀ ਜਲ ਆਯੋਗ (ਸੀਡਬਲਿਊਸੀ) ਦੀ ਨਿਗਰਾਨੀ ਵਾਲੇ 120 ਜਲ ਭੰਡਾਰਾਂ ’ਚ ਪਾਣੀ ਜਮ੍ਹਾਂ ਹੋਇਆ ਹੈ। ਸਭ ਤੋਂ ਵੱਧ ਪਾਣੀ ਗੁਜਰਾਤ ਤੇ ਮਹਾਰਾਸ਼ਟਰ ਦੇ ਜਲ ਭੰਡਾਰਾਂ ’ਚ ਜਮ੍ਹਾਂ ਹੋਇਆ ਹੈ। ਇਸ ਦੇ ਉਲਟ ਮੈਦਾਨੀ ਸੂਬਿਆਂ ਪੰਜਾਬ, ਹਰਿਆਣਾ ਤੇ ਯੂਪੀ ’ਚ ਬਾਰਸ਼ ਦੀ ਘਾਟ ਦਾ ਅਸਰ ਜਲ ਭੰਡਾਰਾਂ ’ਤੇ ਸਪੱਸ਼ਟ ਨਜ਼ਰ ਆਇਆ ਹੈ, ਜਿੱਥੇ ਹੋਰ ਸੂਬਿਆਂ ਵਿਚਲੇ ਜਲ ਭੰਡਾਰਾਂ ਦੇ ਮੁਕਾਬਲੇ ਘੱਟ ਪਾਣੀ ਜਮ੍ਹਾਂ ਹੋਇਆ ਹੈ।

ਮੱਧ ਖੇਤਰ ਦੇ ਸੂਬੇ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਚ ਵੀ ਜਲ ਭੰਡਾਰਾਂ ਨੂੰ ਆਸ ਨਾਲੋਂ ਘੱਟ ਪਾਣੀ ਜੁੜਿਆ। ਪਿਛਲੇ ਸਾਲ 10 ਅਕਤੂਬਰ ਨੂੰ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਸੀਡਬਲਿਊਸੀ ਅਧਿਕਾਰ ਖੇਤਰ ਵਾਲੇ ਦੇਸ਼ ਦੇ ਸਾਰੇ 120 ਜਲ ਭੰਡਾਰਾਂ ’ਚ 17 ਅਕਤੂਬਰ ਤੱਕ ਕੁੱਲ ਸਮਰੱਥਾ ਦਾ 89 ਫ਼ੀਸਦੀ ਪਾਣੀ ਜਮ੍ਹਾਂ ਹੋ ਗਿਆ ਹੈ। ਮੌਸਮ ਵਿਭਾਗ ਦੇ ਵਿਗਿਆਨੀ ਰਣਜੀਤ ਸਿੰਘ ਨੇ ਇਸ ਸਾਲ ਤੈਅ ਸਮੇਂ ਤੋਂ ਦੇਰ ਨਾਲ ਹੋਈ ਮੌਨਸੂਨ ਵਾਪਸੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਦੌਰਾਨ ਆਮ ਨਾਲੋਂ ਲਗਪਗ 10 ਫ਼ੀਸਦੀ ਵੱਧ ਮੀਂਹ ਪੈਣ ਸਦਕਾ ਸਾਰੀਆਂ ਨਦੀਆਂ ਸਣੇ ਹੋਰ ਜਲ ਭੰਡਾਰਾਂ ਵਿੱਚ ਰਿਕਾਰਡ-ਤੋੜ ਪਾਣੀ ਜਮ੍ਹਾਂ ਹੋਇਆ ਹੈ। ਉਨ੍ਹਾਂ ਨੇ ਇਸ ਨੂੰ ਮੀਂਹ ਦਾ ਪਾਣੀ ਜਲ ਭੰਡਾਰਾਂ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਪਿਛਲੇ ਇੱਕ ਸਾਲ ’ਚ ਕੀਤੇ ਗਏ ਤਕਨੀਕੀ ਹੱਲਾਂ ਦਾ ਨਤੀਜਾ ਦੱਸਿਆ।

ਜਲ ਭੰਡਾਰਾਂ ਵਿੱਚ ਜਲ ਭੰਡਾਰ ਸਬੰਧੀ ਵਿਭਾਗ ਸੀਡਬਲਿਊਸੀ ਦੇ 17 ਅਕਤੂਬਰ ਤੱਕ ਅੰਕੜਿਆਂ ਮੁਤਾਬਕ 170.3 ਬਿਲੀਅਨ ਕਿਊਬਿਕ ਮੀਟਰ (ਬੀਐਮਸੀ) ਸਮਰੱਥਾ ਵਾਲੇ 120 ਜਲ ਭੰਡਾਰਾਂ ਵਿਚ ਇਸ ਸਾਲ ਕੁੱਲ ਸਮਰੱਥਾ ਦਾ 89 ਫ਼ੀਸਦੀ ਪਾਣੀ ਜਮ੍ਹਾਂ ਹੋਇਆ ਹੈ। ਪਿਛਲੇ ਵਰ੍ਹੇ ਇਨ੍ਹਾਂ ਜਲ ਭੰਡਾਰਾਂ ’ਚ ਜਮ੍ਹਾਂ ਹੋਏ ਪਾਣੀ ਦੀ ਮਾਤਰਾ 125.2 ਬੀਐਮਸੀ ਸੀ। ਇਸ ਸਾਲ ਦਾ ਜਲ ਭੰਡਾਰ ਪਿਛਲੇ 10 ਸਾਲਾਂ ਦੇ ਔਸਤ ਪੱਧਰ 122.7 ਬੀਐੱਸੀ ਤੋਂ ਕਾਫ਼ੀ ਵੱਧ ਹੈ। ਸੀਡਬਲਿਊਸੀ ਮੁਤਾਬਿਕ ਗੰਗਾ, ਨਰਮਦਾ, ਸਿੰਧ ਤੇ ਕ੍ਰਿਸ਼ਨਾ ਤੇ ਕਾਵੇਰੀ ਸਹਿਤ ਸਾਰੀਆਂ ਨਦੀਆਂ ਦੇ ਬੇਸਿਨਾਂ ’ਚ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਪਾਣੀ ਦੀ ਮਾਤਰਾ ਬਿਹਤਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement