ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਮੁੜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
Published : Oct 21, 2021, 10:00 am IST
Updated : Oct 21, 2021, 10:00 am IST
SHARE ARTICLE
petrol-diesel prices rise again
petrol-diesel prices rise again

ਇਸ ਮਹੀਨੇ ਬਾਲਣ ਦੀਆਂ ਕੀਮਤਾਂ ਵਿੱਚ 5 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ

 

ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਚਲਾ ਗਿਆ ਹੈ। ਅੱਜ ਫਿਰ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਕੱਲ੍ਹ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ( petrol-diesel prices rise again)  ਵਾਧਾ ਕੀਤਾ ਗਿਆ ਸੀ। ਇਸ ਮਹੀਨੇ ਬਾਲਣ ਦੀਆਂ ਕੀਮਤਾਂ ਵਿੱਚ 5 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

  ਹੋਰ ਵੀ ਪੜ੍ਹੋ: ਇਤਿਹਾਸ ਸਿਰਜਣ ਦੀ ਕਗਾਰ 'ਤੇ ਭਾਰਤ, ਅੱਜ ਪੂਰਾ ਹੋਵੇਗਾ 100 ਕਰੋੜ ਟੀਕਾਕਰਣ ਦਾ ਅੰਕੜਾ

Petrol-Diesel Price in IndiaPetrol-Diesel Price in India

 

ਚਾਰ ਮਹਾਨਗਰਾਂ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ (21 ਅਕਤੂਬਰ 2021 ਨੂੰ ਪੈਟਰੋਲ ਡੀਜ਼ਲ ਦੀ ਕੀਮਤ) petrol-diesel prices rise again)
 ਦਿੱਲੀ ਪੈਟਰੋਲ 106.54 ਰੁਪਏ ਅਤੇ ਡੀਜ਼ਲ 95.27 ਰੁਪਏ ਪ੍ਰਤੀ ਲੀਟਰ ਹੈ
 ਮੁੰਬਈ ਪੈਟਰੋਲ 112.44 ਰੁਪਏ ਅਤੇ ਡੀਜ਼ਲ 103.26 ਰੁਪਏ ਪ੍ਰਤੀ ਲੀਟਰ ਹੈ
 ਚੇਨਈ ਪੈਟਰੋਲ 103.61 ਰੁਪਏ ਅਤੇ ਡੀਜ਼ਲ 99.59 ਰੁਪਏ ਪ੍ਰਤੀ ਲੀਟਰ ਹੈ
 ਕੋਲਕਾਤਾ ਪੈਟਰੋਲ 107.11 ਰੁਪਏ ਅਤੇ ਡੀਜ਼ਲ 98.38 ਰੁਪਏ ਪ੍ਰਤੀ ਲੀਟਰ ਹੈ

 

Petrol-Diesel Price in IndiaPetrol-Diesel Price in India

 

ਚੰਡੀਗੜ ਵਿੱਚ ਪੈਟਰੋਲ ਦੀ ਕੀਮਤ  102.2 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 94.64 ਰੁਪਏ ਪ੍ਰਤੀ ਲੀਟਰ ਹੈ। ਮੁਹਾਲੀ ਵਿੱਚ ਪੈਟਰੋਲ ਦੀ ਕੀਮਤ 07.88 ਰੁਪਏ ਅਤੇ ਡੀਜ਼ਲ ਦੀ ਕੀਮਤ 97.66 ਰੁਪਏ  petrol-diesel prices rise again)ਪ੍ਰਤੀ ਲੀਟਰ ਹੈ। 

  ਹੋਰ ਵੀ ਪੜ੍ਹੋ: ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'TRUTH Social' ਕੀਤਾ ਲਾਂਚ

Petrol-diesel prices rise againPetrol-diesel prices rise again

 

ਆਪਣੇ ਸ਼ਹਿਰ ਦੇ ਰੇਟ ਇਸ ਤਰ੍ਹਾਂ ਚੈੱਕ ਕਰੋ (petrol-diesel prices rise again)
ਦੇਸ਼ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ ਐਚਪੀਸੀਐਲ, ਬੀਪੀਸੀਐਲ ਅਤੇ ਆਈਓਸੀ ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰਦੀਆਂ ਹਨ। ਨਵੀਆਂ ਦਰਾਂ ਲਈ, ਤੁਸੀਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਮੋਬਾਈਲ ਫੋਨਾਂ 'ਤੇ ਐਸਐਮਐਸ ਦੁਆਰਾ ਰੇਟ ਦੀ ਜਾਂਚ ਵੀ ਕਰ ਸਕਦੇ ਹੋ।

Petrol-Diesel price TodayPetrol-Diesel price Today

 

ਤੁਸੀਂ 92249 92249 'ਤੇ ਐਸਐਮਐਸ ਭੇਜ ਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ ਵੀ ਪਤਾ ਲਗਾ ਸਕਦੇ ਹੋ। ਤੁਹਾਨੂੰ ਆਰਐਸਪੀ ਸਪੇਸ ਪੈਟਰੋਲ ਪੰਪ ਡੀਲਰ ਕੋਡ 92249 92249 ਤੇ ਭੇਜਣਾ ਹੋਵੇਗਾ। ਜੇ ਤੁਸੀਂ ਦਿੱਲੀ ਵਿੱਚ ਹੋ ਅਤੇ ਮੈਸੇਜ ਰਾਹੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣਨਾ ਚਾਹੁੰਦੇ ਹੋ,  ਤਾਂ ਤੁਹਾਨੂੰ ਆਰਐਸਪੀ 102072 ਨੂੰ 92249 92249 ਤੇ ਭੇਜਣਾ ਹੋਵੇਗਾ।

  ਹੋਰ ਵੀ ਪੜ੍ਹੋ: ਨਿਊਜ਼ੀਲੈਂਡ ’ਚ ਅੱਜ ਡੇਮ ਸਿੰਡੀ ਕਿਰੋ ਬਣੇਗੀ ਗਵਰਨਰ ਜਨਰਲ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement