
ਗੁੜਗਾਂਓ ਸੈਕਟਰ-66 'ਚ 3 ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਮੁਲਜ਼ਮ....
ਗੁੜਗਾਂਓ (ਭਾਸ਼ਾ): ਗੁੜਗਾਂਓ ਸੈਕਟਰ-66 'ਚ 3 ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਮੁਲਜ਼ਮ ਵਲੋਂ ਕੀਤੇ ਗਏ ਖੁਲਾਸੇ ਨੇ ਪੁਲਿਸ ਦੇ ਵੀ ਹੋਸ਼ ਉਡਾ ਦਿਤੇ। ਪੁੱਛਗਿਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਹ ਹੁਣ ਤੱਕ ਇਸੇ ਤਰ੍ਹਾਂ 9 ਮਾਸੂਮ ਬੱਚੀਆਂ ਦੇ ਨਾਲ ਬਲਾਤਕਾਰ ਤੋਂ ਬਾਅਦ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਚੁੱਕਿਆ ਹੈ।
Rape
ਹੈਰਾਨੀ ਦੀ ਗੱਲ ਇਹ ਹੈ ਕਿ ਸਾਰੀ ਬੱਚੀਆਂ ਦੀ ਉਮਰ 3 ਤੋਂ 8 ਸਾਲ ਦੇ ਵਿਚ ਸੀ। ਦੱਸ ਦਈਏ ਕਿ ਇਨ੍ਹਾਂ ਮਾਮਲੇ ਵਿਚੋਂ 3 ਗੁੜਗਾਂਓ, 8 ਮਾਮਲੇ ਦਿੱਲੀ, ਇਕ ਗਵਾਲੀਅਰ ਅਤੇ ਇਕ ਝਾਂਸੀ ਦਾ ਮਾਮਲਾ ਸ਼ਾਮਿਲ ਹੈ। ਗੁੜਗਾਂਓ ਪੁਲਿਸ ਹੁਣ ਦਿੱਲੀ, ਗਵਾਲੀਅਰ ਅਤੇ ਝਾਂਸੀ ਪੁਲਿਸ ਨਾਲ ਸੰਪਰਕ ਕਰ ਉਨ੍ਹਾਂ ਦੇ ਕੋਲ ਦਰਜ ਕੇਸਾਂ ਦੀ ਜਾਣਕਾਰੀ ਇਕਠੀ ਕਰ ਰਹੀ ਹੈ।
Rape
ਦੱਸ ਦਈਏ ਕਿ ਮੁਲਜ਼ਮ ਅਕਸਰ ਮੰਦਰ ਦੇ ਭੰਡਾਰਿਆਂ ਵਿਚ ਜਾਂਦਾ ਸੀ ਅਤੇ ਉੱਥੋਂ ਬੱਚੀਆਂ ਨੂੰ ਅਗਵਾਹ ਕਰ ਲੈਂਦਾ ਸੀ। ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਡੀਸੀਪੀ ਕਰਾਇਮ ਸੁਮਿਤ ਕੁਮਾਰ ਨੇ ਦੱਸਿਆ ਕਿ ਜਾਂਚ ਵਿਚ ਪੁਲਿਸ ਨੂੰ ਪਤਾ ਚਲਿਆ ਕਿ ਮੁਲਜ਼ਮ ਸੜਕ ਦੇ ਕੰਡੇ ਕਿਤੇ ਵੀ ਸੋਂ ਜਾਂਦਾ ਹੈ, ਕਦੇ ਮਜ਼ਦੂਰੀ ਕਰ ਲੈਂਦਾ ਹੈ ਨਾਲ ਹੀ ਭੰਡਾਰੇ ਵਿਚ ਖਾਣਾ ਖਾਣ ਦਾ ਉਸ ਨੂੰ ਸ਼ੌਕ ਹੈ।
Rape
ਦੱਸ ਦਈਏ ਕਿ ਮੁਲਜ਼ਮ ਨੂੰ ਫਸਾਉਣ ਲਈ ਪੁਲਿਸ ਨੇ ਬੀਤੀ ਮੰਗਲਵਾਰ ਨੂੰ ਗੁੜਗਾਂਓ ਦੇ ਇਕ ਹਨੁਮਾਨ ਮੰਦਰ ਵਿਚ, ਵੀਰਵਾਰ ਨੂੰ ਸਾਈਂ ਮੰਦਰ ਵਿਚ ਅਤੇ ਸ਼ਨੀਵਾਰ ਨੂੰ ਸ਼ਨੀ ਮੰਦਰ ਵਿਚ ਭੰਡਾਰੇ ਦਾ ਪ੍ਰਬੰਧ ਕੀਤਾ। ਨਾਲ ਹੀ ਜਾਂਚ ਦੇ ਦੌਰਾਨ 100 ਤੋਂ ਜ਼ਿਆਦਾ ਪੁਲਿਸ ਕਰਮੀਆਂ ਨੇ ਸੜਕ ਕੰਡੇ ਰਾਤ ਨੂੰ ਸੌਣ ਵਾਲਿਆਂ , ਕੰਸਟਰਕਸ਼ਨ ਸਾਇਟ 'ਤੇ ਮਜ਼ਦੂਰੀ ਕਰਨ ਵਾਲੇ ਕਰੀਬ 2 ਹਜ਼ਾਰ ਲੋਕਾਂ ਨੂੰ ਚੈਕ ਕੀਤਾ ਪਰ ਮੁਲਜ਼ਮ ਗੁੜਗਾਂਓ ਵਿਚ ਫੜਿਆ ਨਹੀਂ ਜਾ ਸਕਿਆ।