ਹੁਣ ਪਾਸਪੋਰਟ ਨਾਲ ਛੇੜਛਾੜ ਕਰਨਾ ਨਹੀਂ ਹੋਵੇਗਾ ਆਸਾਨ !
Published : Nov 21, 2019, 12:56 pm IST
Updated : Nov 21, 2019, 12:56 pm IST
SHARE ARTICLE
Passport
Passport

ਵਿਦੇਸ਼ ਮੰਤਰਾਲੇ ਨੇ ਵੱਡਾ ਕਦਮ ਚੁੱਕਦੇ ਹੋਏ ਪਾਸਪੋਰਟ ਦੀ ਨਵੀਂ ਬੁੱਕ ਜਾਰੀ ਕਰ ਦਿੱਤੀ ਹੈ। ਪਾਸਪੋਰਟ ਦੇ ਸਫਿਆਂ 'ਤੇ ਉਸ ਦੇ ਬਾਰਕੋਡ 'ਚ ਛੇੜਖਾਨੀ

ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਵੱਡਾ ਕਦਮ ਚੁੱਕਦੇ ਹੋਏ ਪਾਸਪੋਰਟ ਦੀ ਨਵੀਂ ਬੁੱਕ ਜਾਰੀ ਕਰ ਦਿੱਤੀ ਹੈ। ਪਾਸਪੋਰਟ ਦੇ ਸਫਿਆਂ 'ਤੇ ਉਸ ਦੇ ਬਾਰਕੋਡ 'ਚ ਛੇੜਖਾਨੀ ਆਸਾਨ ਨਹੀਂ ਹੋਵੇਗੀ। ਨਾਲ ਹੀ ਉਸ ਨੂੰ ਨੁਕਸਾਨ ਪਹੁੰਚਣ ਤੋਂ ਵੀ ਬਚਾਇਆ ਜਾ ਸਕੇਗਾ। ਇਸ ਵਿਚ ਅੰਦਰ ਦੇ ਸਫੇ ਜਿੱਥੇ ਪਹਿਲਾਂ ਤੋਂ ਬਿਹਤਰ ਹਨ, ਉੱਥੇ ਇਸ ਦੇ ਬਾਰਕੋਡ ਨੂੰ ਵੀ ਹੋਰ ਸੁਰੱਖਿਅਤ ਬਣਾਇਆ ਗਿਆ ਹੈ।

Passport Passport

ਪਹਿਲੀ ਪਰਤ ਦੇ ਬਾਰ ਕੋਡ ਨੂੰ ਜੇਕਰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਦੂਜੇ ਹਿੱਸੇ ਦੇ ਬਾਰ ਕੋਡ ਨਾਲ ਸਾਰੀਆਂ ਗੜਬੜੀਆਂ ਫੜੀਆਂ ਜਾ ਸਕਣਗੀਆਂ। ਨਾਸਿਕ ਸਥਿਤ ਪ੍ਰਿੰਟਿੰਗ ਪ੍ਰੈੱਸ ਤੋਂ ਨਵੀਂ ਪਾਸਪੋਰਟ ਬੁੱਕ ਲਖਨਊ ਭੇਜੀ ਗਈ ਹੈ। ਨਵੇਂ ਪਾਸਪੋਰਟ 'ਚ ਅੰਦਰ ਦੇ ਪੇਜ ਨੂੰ ਕੱਢ ਕੇ ਉਸ ਦੀ ਥਾਂ ਦੂਜੇ ਪੇਜ ਲਗਾ ਕੇ ਡੁਪਲੀਕੇਸੀ ਨਹੀਂ ਹੋ ਸਕੇਗੀ।

Passport Passport

ਹਰ ਪੇਜ ਦਾ ਡੈਟਾ ਸਿਸਟਮ 'ਚ ਫੀਡ ਰਹੇਗਾ।ਇਮੀਗਰੇਸ਼ਨ ਦੇ ਸਮੇਂ ਵੀ ਪੇਜ ਦੇ ਆਧਾਰ 'ਤੇ ਕਿਸੇ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇਗਾ। ਪਾਸਪੋਰਟ ਦੇ ਬਾਰ ਕੋਡ 'ਚ ਹੇਰਾਫੇਰੀ 'ਤੇ ਸੂਚਨਾਵਾਂ ਲੁਕਾਉਣ ਤੋਂ ਰੋਕਣ ਲਈ ਦੋ ਲੇਅਰ ਵਾਲੇ ਬਾਰ ਕੋਡ ਹੁਣ ਪਾਸਪੋਰਟ 'ਚ ਹੋਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement