
ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਕੋਰੀਡੋਰ...
ਇਸਲਾਮਾਬਾਦ: ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਕੋਰੀਡੋਰ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ। ਜਿਸ ਦਾ ਉਦਘਾਟਨ ਇਸ ਹਫ਼ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੀਤਾ ਜਾਵੇਗਾ। ਰਿਪੋਰਟ ਮੁਤਾਬਿਕ ਵੀਰਵਾਰ ਨੂੰ ਪਾਕਿਸਤਾਨ ਫੌਜ ਬੁਲਾਰਾ ਆਸਿਫ ਗਫੁਰ ਨੇ ਐਲਾਨ ਕੀਤਾ ਸੀ ਕਿ ਸ਼ਰਧਾਲੂਆਂ ਲਈ ਪਾਸਪੋਰਟ ਜਰੂਰੀ ਹੈ।
Kartarpur Sahib
ਉਥੇ ਠੀਕ ਉਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਜਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਗੁਰਦੁਆਰਾ ਦਰਬਾਰ ਸਾਹਿਬ ਜਾਣ ਲਈ ਸਿਰਫ ਵੈਧ ਆਈਡੀ ਦੀ ਲੋੜ ਹੋਵੇਗੀ। ਗਫੁਰ ਨੇ ਕਿਹਾ ਸੀ ਕਿ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਪ੍ਰਵੇਸ਼ ਲਈ ਤੀਰਥ ਯਾਤਰੀਆਂ ਨੂੰ ਪਾਸਪੋਰਟ-ਅਧਾਰਿਤ ਪਛਾਣ 'ਤੇ ਇਕ ਪਰਮਿਟ ਤਹਿਤ ਦਾਖਲਾ ਮਿਲੇਗਾ।
Passport
ਪਾਸਪੋਰਟ ਦੀ ਨਹੀਂ ਹੋਵੇਗੀ ਲੋੜ ਸਿਰਫ਼ ਵੈਧ ਆਈਡੀ ਤੋਂ ਚੱਲੇਗਾ ਕੰਮ
ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ, ਬੱਸ ਉਨ੍ਹਾਂ ਨੂੰ ਵੈਧ ਆਈਡੀ ਦੀ ਲੋੜ ਹੋਵੇਗੀ। ਉਦਘਾਟਨ ਸਮਾਗਮ 'ਤੇ 12 ਨਵੰਬਰ ਨੂੰ ਸਿੱਖ ਗੁਰੂ ਦੀ 550ਵੇਂ ਪ੍ਰਕਾਸ਼ ਪੁਰਬ 'ਤੇ ਆਉਣ ਵਾਲਿਆਂ ਲਈ USD 20 ਡਾਲਰ ਦੀ ਸੇਵਾ ਫ੍ਰੀ ਵੀ ਖ਼ਤਮ ਕਰ ਦਿੱਤੀ ਗਈ ਸੀ।