
ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਲੈ ਕੇ ਗਏ ਸੀ ਨਕਦੀ
ਗਵਾਲੀਅਰ - ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਇੱਕ ਨਿੱਜੀ ਕੰਪਨੀ ਦੇ ਕਰਮਚਾਰੀਆਂ ਨੂੰ ਦੇਸੀ ਕੱਟਾ ਦਿਖਾ ਕੇ 1.20 ਕਰੋੜ ਰੁਪਏ ਲੁੱਟ ਲਏ।
ਸਿਟੀ ਦੇ ਐਸ.ਪੀ. ਰਿਸ਼ੀਕੇਸ਼ ਮੀਨਾ ਨੇ ਦੱਸਿਆ ਕਿ ਸੋਮਵਾਰ ਦੁਪਹਿਰ 12 ਵਜੇ ਤੋਂ ਬਾਅਦ ਮਹਾਰਾਜਪੁਰਾ ਸਥਿਤ ਇੱਕ ਨਿੱਜੀ ਕੰਪਨੀ ਦੇ ਦੋ ਕਰਮਚਾਰੀ ਜੈੇਂਦਰਗੰਜ ਖੇਤਰ ਵਿੱਚ ਇੱਕ ਕਾਰ ਵਿੱਚ ਰੱਖ ਕੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਕੰਪਨੀ ਦੇ 1.20 ਕਰੋੜ ਰੁਪਏ ਦੀ ਨਕਦੀ ਲੈ ਗਏ।
ਦੋਵਾਂ ਕਰਮਚਾਰੀਆਂ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਬੈਂਕ ਨੇੜੇ ਕੱਟਾ ਦਿਖਾ ਕੇ ਰੋਕ ਲਿਆ ਅਤੇ ਕਾਰ ਦੀ ਡਿੱਗੀ 'ਚ ਇੱਕ ਡੱਬੇ ਵਿੱਚ ਰੱਖੇ 1.20 ਕਰੋੜ ਰੁਪਏ ਲੁੱਟੇ ਅਤੇ ਫ਼ਰਾਰ ਹੋ ਗਏ। ਕਰਮਚਾਰੀਆਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਅਤੇ ਕੰਪਨੀ ਦੇ ਮਾਲਕ ਨੂੰ ਦਿੱਤੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕੇ ਦੇ ਸੀ.ਸੀ.ਟੀ.ਵੀ. ਕਮਰਿਆਂ ਦੇ ਰਿਕਾਰਡ 'ਤੇ ਨਜ਼ਰ ਰੱਖੀ ਜਾ ਰਹੀ ਹੈ, ਅਤੇ ਕੰਪਨੀ ਦੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।