ਗਵਾਲੀਅਰ ’ਚ ਦਰਦਨਾਕ ਸੜਕ ਹਾਦਸਾ, 13 ਵਿਅਕਤੀਆਂ ਦੀ ਮੌਤ
Published : Mar 23, 2021, 1:37 pm IST
Updated : Mar 23, 2021, 1:37 pm IST
SHARE ARTICLE
Road Accident
Road Accident

ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਦਰਦਨਾਕ ਸੜਕ ਹਾਦਸਾ ਹੋਇਆ ਹੈ...

ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਦਰਦਨਾਕ ਸੜਕ ਹਾਦਸਾ ਹੋਇਆ ਹੈ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ। ਤੇਜ ਦਫ਼ਤਾਰ ਬੱਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਹੈ। ਉਸਤੋਂ ਬਾਅਦ ਸਵਾਰ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਦੋ ਦਰਜਨ ਦੇ ਲੋਕ ਇਸ ਹਾਦਸੇ ਵਿਚ ਜਖ਼ਮੀ ਹੋਏ ਹਨ। ਪ੍ਰਸ਼ਾਸਨ ਦੀ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਸਾਰੇ ਜਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ।

Death toll from road accident in MP's Gwalior rises to 13 | Hindustan TimesBuss Accident

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਮਰਨ ਵਾਲ ਸਾਰੇ ਲੋਕ ਆਟੋ ਸਵਾਰ ਹਨ। ਘਟਨਾ ਪੁਰਾਣੀ ਛਾਉਣੀ ਥਾਣਾ ਦੇ ਖੇਤਰ ਵਿਚ ਸਥਿਤ ਗੰਗਾ ਮਾਲਨਪੁਰ ਦੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਆਟੋ ਬਾਮੋਰ ਵੱਲ ਜਾ ਜਾ ਰਿਹਾ ਸੀ ਬੱਸ ਗਵਾਲੀਅਰ ਪਾਸਿਓ ਆ ਰਹੀ ਸੀ। ਮ੍ਰਿਤਕਾਂ ਵਿਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ। ਮੌਕੇ ‘ਤੇ ਰਾਹਤ ਅਤੇ ਬਚਾਅ ਕਰਮਚਾਰੀ ਵੀ ਪਹੁੰਚੇ ਤੇ ਬਚਾਅ ਕਾਰਜ ਜਾਰੀ ਹੈ।

Gwalior Road Accident: 13 killed in auto-rickshaw and bus collision, CM  Shivraj announced compensation of Rs 4-4 lakh - The India Print :  theindiaprint.com, The PrintGwalior Road Accident

ਟੱਕਰ ਇੰਨੀ ਜੋਰਦਾਰ ਹੈ ਕਿ ਆਟੋ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ ਹੈ। ਗੁੱਸੇ ਵਿਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ। ਨਾਲ ਹੀ ਭੀੜ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ ਕਰ ਰਹੇ ਹਨ। ਜਖਮੀਆਂ ਦਾ ਹਾਲ ਜਾਨਣ ਲਈ ਉਰਜਾ ਮੰਤਰੀ ਪ੍ਰਦਿਯੂਮਨ ਸਿੰਘ ਤੋਮਰ ਵੀ ਹਸਪਤਾਲ ਵਿਚ ਪਹੁੰਚੇ।

 road accidentroad accident

ਉਥੇ ਹੀ ਘਟਨਾ ਉਤੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਚਾਰ-ਚਾਰ ਲੱਖ ਰੁਪਏ ਦੇ ਮੁਆਵਜੇ ਦਾ ਐਲਾਨ ਵੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਸਾਰੇ ਜਖਮੀਆਂ ਦੇ ਜਲਦ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement