
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਕੋਲਕਾਤਾ : ਸ਼ਰਧਾ ਵਾਲਕਰ ਕਤਲਕਾਂਡ ਦੀ ਤਰ੍ਹਾਂ ਦਾ ਹੀ ਇਕ ਮਾਮਲਾ ਪੱਛਮੀ ਬੰਗਾਲ ਵਿਚ ਸਾਹਮਣੇ ਆਇਆ ਹੈ ਜਿਥੇ ਇਕ ਬੇਟੇ ਨੇ ਅਪਣੇ ਪਿਤਾ ਦਾ ਕਤਲ ਕਰਨ ਦੇ ਬਾਅਦ ਲਾਸ਼ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਸੁੱਟ ਦਿਤਾ| ਪੁਲਿਸ ਨੇ ਪੱਛਮੀ ਬੰਗਾਲ ’ਚ ਨੌ ਸੈਨਾ ਦੇ ਇਕ ਸਾਬਕਾ ਕਰਮੀ ਦੇ ਕਤਲ ਦੇ ਸਿਲਸਿਲੇ ਵਿਚ ਸਨਿਚਰਵਾਰ ਨੂੰ ਉਸ ਦੀ ਪਤਨੀ ਅਤੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਹੈ|
ਦਖਣੀ 24 ਪਰਗਨਾ ਜ਼ਿਲ੍ਹੇ ਦੀ ਬਰੁਈਪੁਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਦੋਸ਼ੀਆਂ ਦਾ ਦਾਅਵਾ ਹੈ ਕਿ ਨੌ ਸੈਨਾ ਦੇ ਸਾਬਕਾ ਕਰਮੀ ਉਜਵਲ ਚਕਰਵਰਤੀ ਲਗਾਤਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ| ਪੁਲਿਸ ਮੁਤਾਬਕ ਦੋਸ਼ੀ ਬੇਟੇ ਨੇ 12 ਨਵੰਬਰ ਨੂੰ ਅਪਣੇ ਪਿਤਾ ਚਕਰਵਰਤੀ ਨਾਲ ਹੋਈ ਬਹਿਸ ਦੌਰਾਨ ਉਸ ਨੂੰ ਧੱਕਾ ਦੇ ਦਿਤਾ ਸੀ ਜਿਸ ਦੇ ਬਾਅਦ ਉਸ ਦਾ ਸਿਰ ਘਰ ਵਿਚ ਪਈ ਕੁਰਸੀ ’ਤੇ ਵੱਜਿਆ ਅਤੇ ਉਹ ਬੇਹੋਸ਼ ਹੋ ਗਿਆ| ਉਨ੍ਹਾਂ ਦਸਿਆ ਕਿ ਇਸ ਦੇ ਬਾਅਦ ਬੇਟੇ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿਤਾ|
ਪੁਲਿਸ ਅਧਿਕਾਰੀ ਨੇ ਦਸਿਆ, ‘‘ਚਕਰਵਰਤੀ ਦਾ ਕਤਲ ਕਰਨ ਦੇ ਬਾਅਦ ਉਸ ਦੀ ਪਤਨੀ ਅਤੇ ਬੇਟਾ ਉਸ ਦੀ ਲਾਸ਼ ਨੂੰ ਬਾਥਰੂਮ ਵਿਚ ਲੈ ਗਏ| ਜਿਸ ਦੇ ਬਾਅਦ ਬੇਟੇ ਨੇ ਆਰੀ ਨਾਲ ਲਾਸ਼ ਦੇ 6 ਟੁਕੜੇ ਕਰ ਦਿਤੇ ਅਤੇ ਉਨ੍ਹਾਂ ਨੂੰ ਆਸ ਪਾਸ ਦੇ ਇਲਾਕੇ ਵਿਚ ਸੁੱਟ ਦਿਤਾ|’’ ਉਨ੍ਹਾਂ ਕਿਹਾ ਕਿ ਬੇਟੇ ਨੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ’ਚ ਲਪੇਟਿਆ ਅਤੇ ਅਪਣੀ ਸਾਈਕਲ ’ਤੇ ਘੱਟੋਂ ਘੱਟ 6 ਚੱਕਰ ਲਾਏ ਅਤੇ 500 ਮੀਟਰ ਦੂਰ ਉਨ੍ਹਾਂ ਨੂੰ ਖਾਸ ਮਲਿਕ ਅਤੇ ਦੇਹਿਮੇਦਾਨ ਮੱਲਾ ਇਲਾਕਿਆਂ ਵਿਚ ਸੁੱਟ ਦਿਤਾ| ਉਨ੍ਹਾਂ ਕਿਹਾ ਕਿ ਚਕਰਵਰਤੀ ਦੀਆਂ ਦੋਵੇਂ ਲੱਤਾਂ ਕੁੜੇ ਦੇ ਢੇਰ ’ਚੋਂ ਮਿਲ ਗਈਆਂ ਹਨ ਜਦਕਿ ਉਸ ਦਾ ਸਿਰ ਅਤੇ ਪੇਟ ਨੂੰ ਦੇਹਿਮੇਦਾਨ ਮੱਲਾ ਦੇ ਤਾਲਾਬ ਵਿਚ ਸੁੱਟਿਆ ਗਿਆ ਸੀ|’’ ਉਸ ਦੀ ਲਾਸ਼ ਦੇ ਹੋਰ ਹਿੱਸਿਆਂ ਦੀ ਭਾਲ ਜਾਰੀ ਹੈ| (ਏਜੰਸੀ)