ਮੁੰਬਈ ਦੇ ਕਾਮਗਾਰ ਹਸਪਤਾਲ 'ਚ ਲੱਗੀ ਅੱਗ, 2 ਦੀ ਮੌਤ ਕਈ ਜ਼ਖ਼ਮੀ
Published : Dec 17, 2018, 7:21 pm IST
Updated : Dec 17, 2018, 7:21 pm IST
SHARE ARTICLE
Fire at ESIC hospital
Fire at ESIC hospital

ਅੰਧੇਰੀ ਦੇ ESIC ਕਾਮਗਾਰ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦੀ ਚਪੇਟ ਵਿਚ ਆਉਣ ਨਾਲ 40 ਲੋਕ ਸੜ ਗਏ। ਉਥੇ ਹੀ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ...

ਮੁੰਬਈ : (ਭਾਸ਼ਾ) ਅੰਧੇਰੀ ਦੇ ESIC ਕਾਮਗਾਰ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦੀ ਚਪੇਟ ਵਿਚ ਆਉਣ ਨਾਲ 40 ਲੋਕ ਸੜ ਗਏ। ਉਥੇ ਹੀ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਸਾਰੇ ਸੜੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।


ਹਸਪਤਾਲ ਵਿਚ ਹੁਣੇ ਕੁੱਝ ਲੋਕਾਂ  ਦੇ ਫਸੇ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕ ਅਪਣੀ ਜਾਨ ਬਚਾਉਣ ਲਈ ਹਸਪਤਾਲ ਦੀਆਂ ਬਾਰੀਆਂ ਤੋਂ ਛਾਲ ਮਾਰ ਦਿਤੀ।

Fire at ESIC hospitalFire at ESIC hospital

ਹਾਲੇ ਤੱਕ 50 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਉਥੇ ਹੀ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 15 ਤੋਂ ਜ਼ਿਆਦਾ ਦਮਕਲ ਦੀਆਂ ਗਡੀਆਂ ਮੌਕੇ 'ਤੇ ਮੌਜੂਦ ਹਨ। ਦਮਕਲਕਰਮੀ ਲੋਕਾਂ ਨੂੰ ਬਾਰੀਆਂ ਤੋੜ ਕੇ ਲੋਕਾਂ ਨੂੰ ਅੰਦਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਗ ਬੁਝਾਉਣ ਵਿਚ ਦਿੱਕਤਾਂ ਆ ਰਹੀ ਹੈ। ਭੀੜੀ ਗਲੀ ਹੋਣ  ਦੇ ਚਲਦੇ ਘਟਨਾ ਥਾਂ ਤੱਕ ਫਾਇਰ ਬ੍ਰਿਗੇਡ ਗਡੀਆਂ ਨਹੀਂ ਪਹੁੰਚ ਪਾ ਰਹੀਆਂ ਹਨ।

Fire at ESIC hospitalFire at ESIC hospital

ਦੂਰ ਤੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ਉਤੇ 16 ਐਂਬੂਲੈਂਸ ਵੀ ਰੱਖੀਆਂ ਗਈਆਂ ਹਨ। ਅੱਗ ਲੱਗਣ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਪਾਇਆ ਹੈ। ਹਾਲਾਂਕਿ ਅੱਗ ਲੱਗਣ ਦੀ ਮੁੱਖ ਵਜ੍ਹਾ ਸ਼ਾਰਟ ਸਰਕਿਟ ਦੱਸੀ ਜਾ ਰਹੀ ਹੈ।

Fire at ESIC hospitalFire at ESIC hospital

ਫਿਲਹਾਲ ਆਸਪਾਸ ਦੇ ਇਲਾਕੇ ਨੂੰ ਖਾਲੀ ਕਰਾ ਲਿਆ ਗਿਆ ਹੈ।  ਪ੍ਰਸ਼ਾਸਨ ਛੇਤੀ ਹੀ ਅੱਗ 'ਤੇ ਕਾਬੂ ਪਾਉਣ ਦਾ ਦਾਅਵਾ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement