ਤੁਹਾਡੇ ਕੰਪਿਊਟਰ ‘ਤੇ ਸਰਕਾਰ ਦੀ ਨਜ਼ਰ, 10 ਏਜੰਸੀਆਂ ਨੂੰ ਮਿਲਿਆ ਜਾਸੂਸੀ ਦਾ ਅਧਿਕਾਰ
Published : Dec 21, 2018, 11:57 am IST
Updated : Dec 21, 2018, 11:57 am IST
SHARE ARTICLE
Computer
Computer

ਕੇਂਦਰੀ ਗ੍ਰਹਿ ਮੰਤਰਾਲਾ ਨੇ ਅਚਾਨਕ ਕਦਮ ਚੁੱਕਦੇ ਹੋਏ ਵੀਰਵਾਰ ਨੂੰ 10 ਕੇਂਦਰੀ ਏਜੰਸੀਆਂ......

ਨਵੀਂ ਦਿੱਲੀ (ਭਾਸ਼ਾ): ਕੇਂਦਰੀ ਗ੍ਰਹਿ ਮੰਤਰਾਲਾ ਨੇ ਅਚਾਨਕ ਕਦਮ ਚੁੱਕਦੇ ਹੋਏ ਵੀਰਵਾਰ ਨੂੰ 10 ਕੇਂਦਰੀ ਏਜੰਸੀਆਂ ਨੂੰ ਦੇਸ਼ ਵਿਚ ਚੱਲ ਰਹੇ ਕਿਸੇ ਵੀ ਕੰਪਿਊਟਰ ਵਿਚ ਜਾਸੂਸੀ ਕਰਨ ਦੀ ਇਜਾਜਤ ਦੇ ਦਿਤੀ ਹੈ। ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਦੇਸ਼ ਦੀ ਇਹ ਸੁਰੱਖਿਆ ਏਜੰਸੀਆਂ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਵਿਚ ਜੈਨਰੇਟ, ਟਰਾਂਸਮਿਟ, ਰਿਸੀਵ ਅਤੇ ਸਟੋਰ ਕੀਤੇ ਗਏ ਕਿਸੇ ਦਸਤਾਵੇਜ਼ ਨੂੰ ਦੇਖ ਸਕਦੇ ਹਨ। ਇਸ ਸਰਕਾਰੀ ਆਦੇਸ਼ ਉਤੇ ਅਸਦੁੱਦੀਨ ਓਵੈਸੀ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਘਰ-ਘਰ ਮੋਦੀ।


ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਇੰਟੈਲੀਜੇਂਸ ਬਿਊਰੋ, ਨਾਰਕੋਟਿਕਸ ਕੰਟਰੋਲ ਬਿਊਰੋ, ਪਰਿਵਰਤਨ ਨਿਰਦੇਸ਼ਕ, ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ, ਡਾਇਰੈਕਟਰੇਟ ਆਫ਼ ਰਿਵੇਨਿਊ ਇੰਟੈਲੀਜੇਂਸ, ਸੀਬੀਆਈ, ਐਨਆਈਏ, ਕੈਬੀਨਟ ਸੈਕਰੇਟਰੀਐਟ (ਰਾ), ਡਾਇਰੈਕਟਰੇਟ ਆਫ਼ ਸਿਗਨਲ ਇੰਟੈਲੀਜੇਂਸ ਅਤੇ ਦਿੱਲੀ ਦੇ ਕਮਿਸ਼ਨਰ ਆਫ਼ ਪੁਲਿਸ ਨੂੰ ਦੇਸ਼ ਵਿਚ ਚੱਲਣ ਵਾਲੇ ਸਾਰੇ ਕੰਪਿਊਟਰਾਂ ਦੀ ਜਾਸੂਸੀ ਦੀ ਮਨਜ਼ੂਰੀ ਦਿਤੀ ਗਈ ਹੈ।

ਕੇਂਦਰ ਸਰਕਾਰ ਦੇ ਇਸ ਫੈਸਲੇ ਉਤੇ ਪ੍ਰਤੀਕ੍ਰਿਆ ਦਿੰਦੇ ਹੋਏ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮਾਨ ਦੇ ਪ੍ਰਧਾਨ ਅਸਦੁੱਦੀਨ ਓਵੈਸੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ਼ ਇਕੋ ਜਿਹੇ ਸਰਕਾਰੀ ਆਦੇਸ਼ ਦੇ ਜਰੀਏ ਦੇਸ਼ ਵਿਚ ਸਾਰੇ ਕੰਪਿਊਟਰ ਦੀਆਂ ਜਾਸੂਸੀ ਦਾ ਆਦੇਸ਼ ਦੇ ਦਿਤੇ ਹਨ। ਓਵੈਸੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਫੈਸਲੇ ਤੋਂ ‘ਘਰ-ਘਰ ਮੋਦੀ’ ਦਾ ਅਪਣਾ ਵਾਅਦਾ ਨਿਭਾ ਰਹੀ ਹੈ। ਇਸ ਦੇ ਨਾਲ ਹੀ ਓਵੈਸੀ ਨੇ ਕਿਹਾ ਕਿ 1984 ਵਿਚ ਤੁਹਾਡਾ ਸਵਾਗਤ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement