
ਸਰਕਾਰੀ ਸਕੂਲਾਂ 'ਚ ਕੰਪਿਊਟਰ ਲੈਬ ਸਥਾਪਿਤ ਕੀਤਆਂ ਗਈਆਂ ਹਨ ਜਿਨ੍ਹਾਂ ਦਾ ਵਿਦਿਆਰੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ|
ਐੱਸ.ਏ.ਐੱਸ. ਨਗਰ, (ਸ.ਸ.ਸ.) : ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਜੀਐੱਸਈ ਪ੍ਰਸ਼ਾਤ ਗੋਇਲ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ 'ਚ ਕੰਪਿਊਟਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੰਪਿਊਟਰ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ| ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰੀਬਦਾਸ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਹਿੰਮਤ ਸਿੰਘ ਹੁੰਦਲ ਦੀ ਅਗਵਾਈ 'ਚ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਕੰਪਿਊਟਰ ਗਿਆਨ ਪਰਖ ਮੁਕਾਬਲੇ ਕਰਵਾਏ ਗਏ|
ਛੇ ਵੰਨਗੀਆਂ ਵਿੱਚ ਬਲਾਕ ਪੱਧਰ 'ਤੇ ਜੇਤੂ ਰਹੇ 250 ਵਿਦਿਆਰਥੀਆਂ 'ਚੋਂ ਜਿਲ੍ਹਾ ਪੱਧਰ 'ਤੇ ਪਹਿਲੇ ਤਿੰਨ ਸਥਾਨਾਂ 'ਤੇ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਮੁੱਖ ਦਫਤਰ ਤੋਂ ਆਈਸੀਟੀ ਡਿਪਟੀ ਡਾਇਰੈਕਟਰ ਸੰਦੀਪ ਨਾਗਰ ਤੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ ਨੇ ਸ਼ਿਰਕਤ ਕੀਤੀ| ਇਸ ਮੌਕੇ ਡਾ. ਕਾਲੇਕੇ ਨੇ ਮੁਕਾਬਲੇ 'ਚ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਪਿਊਟਰ ਸਿੱਖਿਆ ਅੱਜ ਜਰੂਰੀ ਹੋ ਗਈ ਹੈ| ਰੇਲਵੇ ਟਿਕਟ ਤੋਂ ਲੈ ਕੇ ਵਿਦਿਆਰਥੀ ਦੇ ਆਪਣੇ ਸਰਟੀਫਿਕੇਟ ਸੰਭਾਲਣ ਤੇ ਘਰੇਲੂ ਖਰਚੇ ਦੇ ਬਿਲਾਂ ਦਾ ਭੁਗਤਾਨ ਕਰਨ ਤੱਕ ਕੰਪਿਊਟਰ ਪ੍ਰਣਾਲੀ ਦੀ ਵਰਤੋਂ ਹੁੰਦੀ ਹੈ|
ਇਸ ਲਈ ਵਿਦਿਆਰਥੀਆਂ ਨੂੰ ਇਸ ਵਿਸ਼ੇ ਨੂੰ ਅਹਿਮ ਵਿਸ਼ਾ ਮੰਨ ਕੇ ਇਸਦਾ ਪੂਰਨ ਗਿਆਨ ਲੈਣਾ ਚਾਹੀਦਾ ਹੈ| ਉਹਨਾਂ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ|ਡਿਪਟੀ ਡਾਇਰੈਕਟਰ ਸ੍ਰੀ ਨਾਗਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਸਫਲ ਉਪਰਾਲੇ ਕਰ ਰਹੀ ਹੈ| ਸਰਕਾਰੀ ਸਕੂਲਾਂ 'ਚ ਤਜ਼ਰਬੇਕਾਰ ਅਧਿਆਪਕ ਨਿਯੁਕਤ ਕੀਤੇ ਹੋਏ ਹਨ ਅਤੇ ਸਕੂਲਾਂ 'ਚ ਕੰਪਿਊਟਰ ਲੈਬ ਸਥਾਪਿਤ ਕੀਤਆਂ ਗਈਆਂ ਹਨ ਜਿਨ੍ਹਾਂ ਦਾ ਵਿਦਿਆਰੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ|
ਵਿਦਿਆਰਥੀਆਂ ਨੂੰ ਗਿਆਨ ਦੇ ਨਾਲ਼-ਨਾਲ਼ ਟਾਈਪਿੰਗ ਤੇ ਹਾਰਵੇਅਰ-ਸਾਫਟਵੇਅਰ ਦੀ ਵੀ ਜਾਣਕਾਰੀ ਵੱਧ ਤੋਂ ਵੱਧ ਲੈ ਕੇ ਭਵਿੱਖ ਨੂੰ ਉੱਜਵਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਕਿਸੇ ਵੀ ਕਿਸਮ ਦੀ ਨੌਕਰੀ ਲਈ ਸਮਰੱਥ ਰਹਿ ਸਕਣ| ਇਸ ਮੌਕੇ ਜ਼ਿਲ੍ਹਾ ਪੱਧਰੀ ਕੰਪਿਊਟਰ ਕੁਇਜ਼, ਟਾਈਪਿੰਗ ਸਪੀਡ, ਕੰਪਿਊਟਰ ਐਕਟੀਵਿਟੀ ਤੇ ਸੁੰਦਰ ਕਾਪੀ ਬਣਾਉਣ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਵੀ ਮੁੱਖ ਮਹਿਮਾਨਾਂ ਵੱਲੋਂ ਕੀਤੀ ਗਈ| ਇਨਾਮ ਵੰਡ ਸਮਾਰੋਹ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਵਿੰਦਰ ਕੌਰ ਤੇ ਗੁਰਪ੍ਰੀਤ ਕੌਰ,
ਪ੍ਰਿੰਸੀਪਲ ਗੁਰਜੀਤ ਕੌਰ, ਅੰਸ਼ੁਲ ਮਿੱਤਲ ਪ੍ਰੋਜੈਕਟ ਕੋਆਰਡੀਨੇਟਰ, ਬਲਦੇਵ ਸਿੰਘ, ਰਵਿੰਦਰ ਸਿੰਘ, ਗੁਰਿੰਦਰ ਕੌਰ, ਮੋਨਿਕਾ, ਕ੍ਰਿਸ਼ਨ ਮਹਿਤਾ, ਫਿਰੋਜ਼ ਅੰਨਸਾਰੀ, ਅਸ਼ਵਨੀ ਕੁਮਾਰ, ਸੰਦੀਪ ਸਿੰਘ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਨੀਤੂ, ਸੁਖਵੰਤ ਸਿੰਘ, ਹਹਨਦੀਪ ਸਿੰਘ, ਕਰਨ ਸਿੰਘ, ਜਤਿੰਦਰ ਕਾਮਰ, ਉੱਧਮ ਸਿੰਘ, ਰਵੀ, ਪੂਜਾ, ਸ਼ਰਨਜੀਤ ਕੌਰ, ਜਸਲੀਨ ਕੌਰ ਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ|