
ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਪੂਰੇ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਹਾਰ ਵਿਚ ਵੀ ਅੱਜ ਸ਼ਨਿੱਚਰਵਾਰ ਨੂੰ ਲਾਲੂ ਪ੍ਰਸ਼ਾਦ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਬਿਹਾਰ ਬੰਦ ਬੁਲਾਇਆ ਹੈ ਜਿਸ ਨੂੰ ਕਿ ਕਾਂਗਰਸ ਦਾ ਵੀ ਸਮੱਰਥਨ ਹਾਸਲ ਹੈ।
Photo
ਆਰਜੇਡੀ ਵੱਲੋਂ ਬੁਲਾਏ ਗਏ ਬਿਹਾਰ ਬੰਦ ਕਾਰਨ ਕਈਂ ਥਾਵਾਂ 'ਤੇ ਚੱਕਾ ਜਾਮ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਟਰੇਨਾਂ ਨੂੰ ਵੀ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਦਰਭੰਗਾ ਅਤੇ ਪਟਨਾ ਸਮੇਤ ਕਈ ਥਾਵਾਂ 'ਤੇ ਆਰਜੇਡੀ ਅਤੇ ਕਾਂਗਰਸ ਦੇ ਵਰਕਰ ਸੜਕਾ 'ਤੇ ਉਤਰ ਆਏ ਹਨ। ਉਨ੍ਹਾਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਈਆ ਜਾ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
Photo
ਦੂਜੇ ਪਾਸੇ ਉੱਤਰ ਪ੍ਰਦੇਸ਼ ਵਿਚ ਵੀ ਬੀਤੇ ਦਿਨ ਨਾਗਰਿਕਤਾ ਵਿਰੋਧ ਕਾਨੂੰਨ ਦੇ ਵਿਰੁੱਧ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਨੂੰ ਵੇਖਦੇ ਹੋਏ ਅੱਜ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਹਾਲਾਕਿ ਰਾਜਧਾਨੀ ਦਿੱਲੀ ਵਿਚ ਸਾਰੇ ਮੈਟਰੋ ਸਟੇਸ਼ਨ ਸਮਾਨ ਰੂਪ ਨਾਲ ਖੋਲ੍ਹ ਦਿੱਤੇ ਗਏ ਹਨ।
Photo
ਦੱਸ ਦਈਏ ਕਿ ਨਾਗਰਿਕਤਾ ਬਿਲ ਲੋਕਸਭਾ ਅਤੇ ਰਾਜ ਸਭਾ ਵਿਚ ਪਾਸ ਹੋਣ ਤੋਂ ਬਾਅਦ ਨਾਗਰਿਕਤਾ ਕਾਨੂੰਨ ਬਣ ਗਿਆ ਹੈ ਜਿਸ ਦੇ ਅਧੀਨ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਧਾਰਮਿਕ ਤੌਰ 'ਤੇ ਯਾਤਨਾਵਂ ਝੱਲ ਕੇ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਈਸਾਈ ਅਤੇ ਪਾਰਸੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।