
BSNL ਕੇਵਲ ਵੈਬਸਾਈਟ ਦੀ ਲਿਸਟਿੰਗ ਮੁਤਾਬਕ ਇਸ ਪਲਾਨ ਦੀ ਕੀਮਤ 109 ਰੁਪਏ ਹੈ
ਨਵੀਂ ਦਿੱਲੀ: BSNL ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਘਟ ਤੋਂ ਘਟ ਕੀਮਤ ਵਿਚ ਅਪਣੇ User ਨੂੰ ਜ਼ਿਆਦਾ ਤੋਂ ਜ਼ਿਆਦਾ ਸੁਵਿਧਾ ਉਪਲੱਬਧ ਕਰਾਈ ਜਾਵੇ। ਇਸ ਦੇ ਚਲਦੇ BSNL ਮਿੱਤਰਮ ਪਲਸ ਯੋਜਨਾ ਲੈ ਕੇ ਆਇਆ ਹੈ ਜਿਸ ਤਹਿਤ ਯੂਜ਼ਰਸ ਨੂੰ 5GB ਡਾਟਾ ਅਤੇ ਰੋਜ਼ਾਨਾ 250 ਮਿੰਟ ਦੀ ਵਾਇਸ ਕਾਲਿੰਗ ਦੀ ਸੁਵਿਧਾ ਦਿੱਤੀ ਜਾਵੇਗੀ।
PhotoBSNL ਕੇਵਲ ਵੈਬਸਾਈਟ ਦੀ ਲਿਸਟਿੰਗ ਮੁਤਾਬਕ ਇਸ ਪਲਾਨ ਦੀ ਕੀਮਤ 109 ਰੁਪਏ ਹੈ ਅਤੇ ਇਸ ਪਲਾਨ ਵਿਚ ਯੂਜ਼ਰਜ ਦੇਸ਼ ਭਰ ਵਿਚ ਕਿਸੇ ਵੀ ਨੈਟਵਰਕ ਤੇ ਕਾਲ ਕਰ ਸਕਣਗੇ। ਇਸ ਪਲਾਨ ਵਿਚ 5 GB ਡਾਟਾ ਵੀ ਦਿੱਤਾ ਜਾਵੇਗਾ। ਮੁਫ਼ਤ ਮਿੰਟ ਦੀ ਸੁਵਿਧਾ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ ਆਨ ਡੇਟਾ ਲੋਕਲ ਅਤੇ ਐਸਟੀਡੀ ਕਾਲਸ ਲਈ 1.2 ਪੈਸੇ ਪ੍ਰਤੀ ਮਿੰਟ ਅਤੇ ਆਫ ਨੈਟ ਲੋਕਲ ਅਤੇ ਐਸਟੀਡੀ ਲਈ 1.5 ਪੈਸੇ ਪ੍ਰਤੀ ਮਿੰਟ ਦੀ ਫੀਸ ਦੇਣੀ ਪਵੇਗੀ।
Photoਉੱਥੇ ਹੀ ਨੈਸ਼ਨਲ SMS ਭੇਜਣ ਲਈ 70 ਪੈਸੇ ਪ੍ਰਤੀ ਮੈਸੇਜ ਹੋਣਗੇ ਅਤੇ ਆਫ-ਨੈਟ SMS ਦੀ ਦਰ 80 ਪੈਸੇ ਪ੍ਰਤੀ ਮਿੰਟ ਮੈਸੇਜ ਹੋਵੇਗਾ। ਦੱਸ ਦੇਈਏ ਕਿ ਇਸ ਪ੍ਰੀਪੇਡ ਪਲਾਨ ਦੀ ਵੈਧਤਾ ਤਿੰਨ ਮਹੀਨੇ ਹੈ ਪਰ ਵੌਇਸ ਕਾਲਿੰਗ ਮਿੰਟ ਅਤੇ ਡੇਟਾ ਸਿਰਫ 20 ਦਿਨਾਂ ਲਈ ਉਪਲਬਧ ਹੋਣਗੇ।
Photo ਇਹ ਯੋਜਨਾ ਇਸ ਸਮੇਂ ਸਿਰਫ ਕੇਰਲ ਸਰਕਲ ਦੇ ਬੀਐਸਐਨਐਲ ਗਾਹਕਾਂ ਲਈ ਹੈ. 109 ਰੁਪਏ ਦੀ ਪ੍ਰੀਪੇਡ ਯੋਜਨਾ ਤੋਂ ਇਲਾਵਾ, ਬੀਐਸਐਨਐਲ ਨੇ ਵੀ ਤਾਮਿਲਨਾਡੂ ਸਰਕਲ ਵਿਚ ਆਪਣੇ ਗਾਹਕਾਂ ਲਈ ਇੱਕ ਪੂਰਾ ਟਾਕ ਟਾਈਮ ਪਲਾਨ ਪੇਸ਼ ਕੀਤਾ ਹੈ। ਇਹ ਯੋਜਨਾ 110 ਰੁਪਏ ਹੈ ਅਤੇ ਇਹ 1 ਜਨਵਰੀ ਤੱਕ ਲਾਗੂ ਹੈ।
Photoਇਸੇ ਤਰ੍ਹਾਂ ਵੋਡਾਫੋਨ ਅਤੇ ਏਅਰਟੈਲ ਦਾ ਵੀ 129 ਰੁਪਏ ਦਾ ਪਲਾਨ ਹੈ। ਇਨ੍ਹਾਂ ਦੋਵਾਂ ਯੋਜਨਾਵਾਂ ਵਿਚ 2 ਜੀਬੀ ਡਾਟਾ ਅਤੇ ਅਸੀਮਤ ਕਾਲਿੰਗ ਦੀ ਸਹੂਲਤ 28 ਦਿਨਾਂ ਦੀ ਵੈਧਤਾ ਦੇ ਨਾਲ ਮਿਲੇਗੀ। ਇਸ ਤੋਂ ਇਲਾਵਾ ਵੋਡਾਫੋਨ ਉਪਭੋਗਤਾਵਾਂ ਨੂੰ ਵੋਡਾਫੋਨ ਪਲੇ ਸਰਵਿਸਿਜ਼ ਅਤੇ ਏਅਰਟੈਲ ਉਪਭੋਗਤਾਵਾਂ ਨੂੰ ਏਅਰਟੈਲ ਟੀਵੀ ਅਤੇ ਵਿੰਕ ਮਿਊਜ਼ਿਕ ਦੀ ਸੁਵਿਧਾ ਵੀ ਮਿਲੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।