ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਮੁਹਾਲੀ ਦੇ ਲੋਕਾਂ ਕੀ ਜੇਬ ਹੋਈ ਢਿੱਲੀ
Published : Dec 21, 2019, 3:03 pm IST
Updated : Apr 9, 2020, 11:17 pm IST
SHARE ARTICLE
File Photo
File Photo

ਜ਼ੇਬਰਾ ਕਰਾਸਿੰਗ, ਗਲਤ ਪਾਰਕਿੰਗ ਅਤੇ ਰੈਡ ਲਾਈਟ ਜੰਪਿੰਗ ਲਈ ਕੀਤੇ ਚਲਾਨ

ਮੁਹਾਲੀ-ਪੰਜਾਬ ਟ੍ਰਾਂਸਪੋਰਟ ਵਿਭਾਗ ਨੇ ਮੋਟਰ ਵਹੀਕਲਜ਼ ਐਕਟ, 2019 ਲਾਗੂ ਕਰਨ ਦੇ ਇੱਕ ਦਿਨ ਬਾਅਦ ਟ੍ਰੈਫਿਕ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਉਲੰਘਣਾ ਕਰਨ 'ਤੇ 115 ਚਲਾਨ ਕੱਟੇ। ਜ਼ਿਆਦਾਤਰ ਚਲਾਨ ਜ਼ੇਬਰਾ ਕਰਾਸਿੰਗ, ਗਲਤ ਪਾਰਕਿੰਗ ਅਤੇ ਰੈਡ ਲਾਈਟ ਜੰਪਿੰਗ ਲਈ ਜਾਰੀ ਕੀਤੇ ਗਏ। 

ਖੇਤਰੀ ਟ੍ਰਾਂਸਪੋਰਟ ਅਥਾਰਟੀ (ਆਰਟੀਏ), ਮੁਹਾਲੀ ਨੇ ਕਿਹਾ, “ਨੋਟੀਫਿਕੇਸ਼ਨ ਦੇ ਨਾਲ ਉਲੰਘਣਾ ਕਰਨ ਵਾਲਿਆਂ ਨੂੰ ਵੱਧ ਜੁਰਮਾਨਾ ਦੇਣਾ ਪਏਗਾ।"ਸੂਬੇ 'ਚ ਜਾਰੀ ਨੋਟੀਫਿਕੇਸ਼ਨ 'ਚ 36 ਵੱਖ-ਵੱਖ ਧਾਰਾਵਾਂ ਅਧੀਨ ਜ਼ੁਰਮਾਨਾ ਰਾਸ਼ੀ 'ਚ ਵਾਧਾ ਕੀਤਾ ਗਿਆ ਹੈ। 

ਨੋਟੀਫਿਕੇਸ਼ਨ ਮੁਤਾਬਕ ਧਾਰਾ 177 (ਇੱਕ ਆਮ ਜੁਰਮ) ਦੇ ਤਹਿਤ ਆਉਣ ਵਾਲੇ ਅਪਰਾਧਾਂ ਦੀ ਉਲੰਘਣਾ ਕਰਨ 'ਤੇ ਜੁਰਮ ਦੀ ਬਾਰੰਬਾਰਤਾ ਦੇ ਅਧਾਰ 'ਤੇ 500 ਰੁਪਏ ਅਤੇ 1000 ਰੁਪਏ ਦੇ ਵਿਚਕਾਰ ਚਾਰਜ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਅਪਰਾਧ ਕਰਨ 'ਤੇ ਪਹਿਲਾਂ 100 ਰੁਪਏ ਦਾ ਜ਼ੁਰਮਾਨਾ ਲਿਆ ਜਾਂਦਾ ਸੀ। 

ਇਨ੍ਹਾਂ ਚੋਂ ਕੁਝ ਅਪਰਾਧ ਗੱਡੀ ਚਲਾਉਂਦੇ ਸਮੇਂ ਤਮਾਕੂਨੋਸ਼ੀ ਕਰਨਾ, ਟ੍ਰੈਫਿਕ ਸਿਗਨਲ ਦੀ ਉਲੰਘਣਾ, ਸ਼ਹਿਰ ਦੇ ਖੇਤਰ 'ਚ ਗਲਤ ਪਾਰਕਿੰਗ, ਲਾਲ/ਨੀਲੇ ਬੱਤੀ ਦੀ ਅਣਅਧਿਕਾਰਤ ਵਰਤੋਂ ਅਤੇ ਹੋਰਨਾਂ ਅਪਰਾਧ ਸ਼ਾਮਲ ਹਨ। ਬਿਨਾਂ ਹੈਲਮੇਟ ਚਲਾਉਣ ਦਾ ਜ਼ੁਰਮਾਨਾ 1000 ਰੁਪਏ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਤਿੰਨ ਮਹੀਨਿਆਂ ਲਈ ਲਾਇਸੈਂਸ ਅਯੋਗ ਅਤੇ 300 ਰੁਪਏ ਫਾਈਨ ਵਸੂਲਿਆ ਜਾਵੇਗਾ।

ਨਾਲ ਹੀ ਗਲਤ ਪਾਰਕਿੰਗ ਪੈਨਲਟੀ ਨੂੰ 300 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਟ੍ਰਿਪਲ ਰਾਈਡਿੰਗ ਲਈ ਜੁਰਮਾਨਾ 500 ਰੁਪਏ ਤੋਂ ਵਧਾ ਕੇ 1,000 ਰੁਪਏ ਕਰ ਦਿੱਤਾ ਗਿਆ ਹੈ, ਜਦੋਂਕਿ ਤੇਜ਼ ਰਫਤਾਰ ਲਈ ਵਾਹਨ ਦੀ ਸ਼੍ਰੇਣੀ ਦੇ ਅਧਾਰ 'ਤੇ ਜ਼ੁਰਮਾਨਾ 1000-2,000 ਰੁਪਏ ਦੇ ਵਿਚਕਾਰ ਹੈ। ਸ਼ਰਾਬ ਪੀ ਕੇ ਡ੍ਰਾਇਵਿੰਗ ਲਈ ਜ਼ੁਰਮਾਨਾ 1000 ਰੁਪਏ ਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM

ਕਿਸਾਨਾਂ ਨੇ ਚੱਕਾ ਕੀਤਾ ਜਾਮ, ਕੌਣ-ਕੌਣ ਹੋਇਆ ਪਰੇਸ਼ਾਨ ? ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੋਰ ਤਿੱਖਾ ਹੋਵੇਗਾ ਸੰਘਰਸ਼

18 Apr 2024 10:50 AM

“ਚੰਨੀ ਜੀ ਤਾਂ ਕਦੇ ਬੱਕਰੀਆਂ ਚੋਣ ਲੱਗ ਪੈਂਦੇ ਆਂ.. ਕਦੇ ਸੱਪ ਫੜਨ ਲੱਗ ਪੈਂਦੇ ਆਂ ਤੇ ਕਦੇ ਸੁਦਾਮਾ ਬਣ ਜਾਂਦੇ ਆਂ..”

18 Apr 2024 9:43 AM

Sidhu Mossewala ਦੀ Mother Charan Kaur ਦੇ ਕੀਤੇ Fake Signature, ਮਾਮਲਾ ਭਖਿਆ, ਪੁਲਿਸ ਨੇ ਵੱਡੀ ਕਾਰਵਾਈ....

18 Apr 2024 9:28 AM

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM
Advertisement