
ਸੁਰੱਖਿਆ ਬਲ ਘੜ ਰਹੇ ਹਨ ਨਵੀਂ ਰਣਨੀਤੀ - ਰਿਪੋਰਟ
ਨਵੀਂ ਦਿੱਲੀ : ਸੀਆਰਪੀਐਫ ਨੇ ਜੰਮੂ ਕਸ਼ਮੀਰ ਵਿਚ ਤਾਇਨਾਤ ਕਮਾਡੈਂਟ ਅਤੇ ਉਸ ਤੋਂ ਉੱਪਰ ਦੇ ਅਹੁਦੇ ਵਾਲੇ ਸਾਰੇ ਅਫ਼ਸਰਾ ਨੂੰ ਤੁਰੰਤ ਆਪਣੀ ਤਾਇਨਾਤੀ ਵਾਲੇ ਸਥਾਨ 'ਤੇ ਡਿਊਟੀ ਜੋਇਨ ਕਰਨ ਦਾ ਹੁਕਮ ਦਿੱਤਾ ਹੈ। ਸੀਆਰਪੀਐਫ਼ ਨੇ ਸਪੱਸ਼ਟ ਰੂਪ ਨਾਲ ਕਿਹਾ ਹੈ ਕਿ ਰੇਲ ਜਾ ਹਵਾਈ ਉਡਾਨਾ ਰੱਦ ਹੋਣ ਵਰਗੇ ਬਹਾਨੇ ਸਵੀਕਾਰ ਨਹੀਂ ਕੀਤੇ ਜਾਣਗੇ। ਸੀਆਰਪੀਐਫ ਮੁਤਾਬਕ ਇਹ ਹੁਕਮ ਅਗਲੇ ਕਈ ਮਹੀਨਿਆਂ ਤੱਕ ਲਾਗੂ ਰਹਿਣਗੇ।
file photo
ਮੀਡੀਆ ਰਿਪੋਰਟਾਂ ਮੁਤਾਬਕ ਸਰਹੱਦ ਉੱਤੇ ਵੱਧ ਰਹੇ ਤਨਾਅ, ਘੂਸਪੈਠ ਦੀ ਸੰਭਾਵਨਾਂ ਅਤੇ ਕਸ਼ਮੀਰ ਘਾਟੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸੰਭਾਵਤ ਵਿਰੋਧ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਬਲ ਨਵੇਂ ਸਿਰੇ ਤੋਂ ਰਣਨੀਤੀ ਬਣਾ ਰਹੇ ਹਨ। ਇਸ ਦੇ ਲਈ ਅੰਦਰੂਨੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਤਿਆਰੀਆਂ ਕੀਤੀ ਗਈਆਂ ਹਨ ਜਿਸ ਦੇ ਅਧੀਨ ਹੀ ਸੀਆਰਪੀਐਫ ਨੇ ਇਹ ਹੁਕਮ ਦਿੱਤੇ ਹਨ।
file photo
ਸੀਆਰਪੀਐਫ ਜੰਮੂ ਕਸ਼ਮੀਰ ਵਿਚ ਸੈਨਾ ਦੇ ਨਾਲ ਮਿਲ ਕੇ ਅੰਦਰੂਨੀ ਇਲਾਕਿਆਂ ਵਿਚ ਕਾਨੂੰਨ ਅਤੇ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਜੰਮੂ ਕਸ਼ਮੀਰ ਵਿਚ ਸ਼ਾਂਤੀਪੂਰਨ ਰੋਸ ਮੁਜ਼ਹਾਰੇ ਹੋ ਰਹੇ ਹਨ। ਪਰ ਸੁਰੱਖਿਆ ਏਜੰਸੀਆਂ ਕਸ਼ਮੀਰ ਵਿਚ ਇਸ ਮੁੱਦੇ 'ਤੇ ਸੰਭਾਵਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਅਲੱਰਟ 'ਤੇ ਹਨ।
file photo
ਰਿਪੋਰਟਾ ਮੁਤਾਬਕ ਸੀਆਰਪੀਐਫ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸ਼੍ਰੀਨਗਰ ਜਾਣ ਵਾਲੀ ਫਲਾਇਟ ਜਾਂ ਰੇਲ ਰੱਦ ਹੋਣ ਦੀ ਸਥਿਤੀ ਵਿਚ ਸਾਰੇ ਅਧਿਕਾਰੀਆਂ ਨੂੰ ਹਵਾਈ ਜਹਾਜ਼ ਰਾਹੀਂ ਜੰਮੂ ਪਹੁੰਚ ਕੇ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ ਨਾਲ ਹੀ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਸੜਕ ਮਾਰਗ ਦਾ ਪ੍ਰਯੋਗ ਕਰਦੇ ਵੇਲੇ ਸੁਰੱਖਿਆ ਅਤੇ ਬਚਾਅ ਦੇ ਲਈ ਤੈਅ ਪ੍ਰਕਿਰਿਆ ਦਾ ਪਾਲਣ ਕਰਨ ਵਿਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਸ਼੍ਰੀਨਗਰ ਪਹੁੰਚਣ ਦੇ ਲਈ ਜਿਆਦਾ ਦੇਰ ਤੱਕ ਇੰਤਜ਼ਾਰ ਨਾਂ ਕਰਨ ਦੇ ਲਈ ਕਿਹਾ ਗਿਆ ਹੈ।