
ਪਿਆਜ਼ ਦੀਆਂ ਕੀਮਤਾਂ ਵਿਚ ਵੀ ਨਹੀਂ ਆ ਰਹੀ ਕਮੀ
ਨਵੀਂ ਦਿੱਲੀ : ਪਿਆਜ਼ ਅਤੇ ਲਸਣ ਦੇ ਨਾਲ-ਨਾਲ ਖਾਣੇ ਦੇ ਤੇਲ ਵਿਚ ਵੀ ਮਹਿੰਗਾਈ ਦਾ ਤੜਕਾ ਲੱਗ ਗਿਆ ਹੈ।ਆਯਾਤ ਮਹਿੰਗਾ ਹੋਣ ਨਾਲ ਖਾਣਾ ਬਣਾਉਣ ਦੇ ਕਈ ਤਰ੍ਹਾਂ ਦੇ ਤਾਲ ਦੇ ਭਾਅ ਵਿਚ ਭਾਰੀ ਇਜ਼ਾਫਾ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਖਪਤਕਾਰਾਂ ਨੂੰ ਇਸ ਦੇ ਲਈ ਆਪਣੀ ਜ਼ੇਬ ਹੋਰ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਖਾਣਾ ਬਣਾਉਣ ਦੇ ਤੇਲ ਦੀ ਮਹਿੰਗਾਈ ਵਿਚ ਰਾਹਤ ਮਿਲਣ ਦੇ ਆਸਾਰ ਨਹੀਂ ਦਿਖ ਰਹੇ ਹਨ।
Photo
ਪਾਮ ਤੇਲ ਦੇ ਭਾਅ ਵਿਚ ਬੀਤੇ ਦੋ ਦਿਨਾਂ ਵਿਚ 35 ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ਆਈ ਹੈ। ਦੇਸ਼ ਦੇ ਬਜ਼ਾਰਾਂ ਵਿਚ ਪਾਮ ਤੇਲ ਦਾ ਭਾਅ ਲਗਭਗ 20 ਰੁਪਏ ਕਿਲੋ ਵੱਧ ਗਿਆ ਹੈ।ਪਾਮ ਤੇਲ ਵਿਚ ਆਈ ਤੇਜੀ ਨਾਲ ਹੋਰ ਖਾਣਾ ਬਣਾਉਣ ਵਾਲੇ ਤੇਲ ਦੇ ਭਾਅ ਵਿਚ ਵੀ ਭਾਰੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।
Photo
ਮਾਹਿਰਾਂ ਮੁਤਾਬਕ ਬੀਤੇ ਦੋ ਮਹੀਨਿਆਂ ਤੋਂ ਖਾਣਾ ਬਣਾਉਣ ਦੇ ਕਈ ਪ੍ਰਕਾਰ ਦੇ ਤੇਲ ਦੇ ਭਾਅ ਵਿਚ ਪਾਮ ਤੇਲ ਦਾ ਸਮੱਰਥਨ ਮਿਲ ਰਿਹਾ ਹੈ ਅਤੇ ਮਲੇਸ਼ੀਆ ਤੇ ਇੰਡੋਨੇਸ਼ੀਆ ਤੋਂ ਲਗਾਤਾਰ ਪਾਮ ਤੇਲ ਦਾ ਆਯਾਤ ਮਹਿੰਗਾ ਹੋਣ ਨਾਲ ਖਾਣਾ ਬਣਾਉਣ ਵਾਲੇ ਤੇਲ ਦੀ ਮਹਿੰਗਾਈ ਆਉਣ ਵਾਲੇ ਦਿਨਾਂ ਵਿਚ ਹੋਰ ਵੱਧ ਸਕਦੀ ਹੈ। ਮਾਹਰਾ ਅਨੁਸਾਰ ਅੰਤਰਰਾਸ਼ਟਰੀ ਬਜ਼ਾਰ ਵਿਚ ਆਯਾਤ ਮਹਿੰਗਾ ਹੋਣ ਦੇ ਕਾਰਨ ਭਾਰਤ ਵਿਚ ਖਾਣਾ ਬਣਾਉਣ ਵਾਲੇ ਤੇਲਾਂ ਦੇ ਭਾਅ ਵਿਚ ਵਾਧਾ ਦੇਖਿਆ ਜਾ ਸਕਦਾ ਹੈ।
Photo
ਦੂਜੇ ਪਾਸੇ ਵਿਦੇਸ਼ਾਂ ਤੋਂ ਵੀ ਪਿਆਜ਼ ਨੂੰ ਮੰਗਵਾਇਆ ਜਾ ਰਿਹਾ ਹੈ ਪਰ ਫਿਰ ਵੀ ਪਿਆਜ਼ ਦੇ ਭਾਅ ਘੱਟਣ ਦਾ ਨਾਮ ਨਹੀਂ ਲੈ ਰਹੇ। ਹੁਣ ਵੀ ਪਿਆਜ਼ ਦੇਸ਼ ਦੇ ਕਈ ਹਿੱਸਿਆ ਵਿਚ 100 ਤੋਂ 120 ਰੁਪਏ ਕਿਲੋ ਤੱਕ ਵਿੱਕ ਰਿਹਾ ਹੈ। ਦੱਸ ਦਈਏ ਪਿਛਲੇ ਕੁੱਝ ਸਮੇਂ ਤੋਂ ਪਿਆਜ਼, ਲੱਸਣ ਅਤੇ ਹੁਣ ਖਾਣਾ ਬਣਾਉਣ ਵਾਲੇ ਤੇਲ ਦੇ ਮਹਿੰਗਾ ਹੋਣ ਕਾਰਨ ਰਸੋਈ ਵਿਚ ਤੜਕਾ ਲਗਾਉਣਾ ਮੁਸ਼ਕਿਲ ਹੋਇਆ ਪਿਆ ਹੈ।