ਅਜੇ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੱਢਿਆ ਮਾਰਚ
Published : Dec 21, 2021, 3:49 pm IST
Updated : Dec 21, 2021, 3:49 pm IST
SHARE ARTICLE
Opposition March Over Lakhimpur Case
Opposition March Over Lakhimpur Case

ਲਖੀਮਪੁਰ ਖੇੜੀ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਵਿਰੋਧੀ ਪਾਰਟੀਆਂ ਨੇ ਵਿਜੇ ਚੌਕ ਤੱਕ ਪੈਦਲ ਮਾਰਚ ਕੱਢਿਆ

ਨਵੀਂ ਦਿੱਲੀ: ਲਖੀਮਪੁਰ ਖੇੜੀ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਪੈਦਲ ਮਾਰਚ ਕੱਢਿਆ। ਵਿਰੋਧੀ ਪਾਰਟੀਆਂ ਲਗਾਤਾਰ ਅਜੇ ਮਿਸ਼ਰਾ ਨੂੰ ਹਟਾਉਣ ਦੀ ਮੰਗ ਕਰ ਰਹੀਆਂ ਹਨ। ਵਿਰੋਧੀ ਧਿਰ ਦਾ ਆਰੋਪ ਹੈ ਕਿ ਸਰਕਾਰ ਇਸ ਮੁੱਦੇ 'ਤੇ ਸੰਸਦ 'ਚ ਬਹਿਸ ਨਹੀਂ ਕਰਵਾਉਣਾ ਚਾਹੁੰਦੀ। ਰੋਸ ਮਾਰਚ ਵਿਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਸ਼ਾਮਲ ਹੋਏ।

Opposition March Over Lakhimpur CaseOpposition March Over Lakhimpur Case

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਦੇ ਪੁੱਤਰ ਨੇ ਕਿਸਾਨਾਂ ਨੂੰ ਮਾਰਿਆ ਹੈ, ਜੀਪ ਹੇਠਾਂ ਕੁਚਲਿਆ ਗਿਆ ਹੈ। ਰਿਪੋਰਟਾਂ ਆਈਆਂ ਹਨ ਕਿ ਇਹ ਇਕ ਸਾਜ਼ਿਸ਼ ਹੈ। ਪ੍ਰਧਾਨ ਮੰਤਰੀ ਨੇ ਉਸ ਮੰਤਰੀ ਬਾਰੇ ਕੁਝ ਨਹੀਂ ਕੀਤਾ। ਨਾ ਹੀ ਮੀਡੀਆ ਆਪਣਾ ਕੰਮ ਕਰ ਰਿਹਾ ਹੈ ਅਤੇ ਨਾ ਹੀ ਸਰਕਾਰ ਆਪਣਾ ਕੰਮ ਕਰ ਰਹੀ ਹੈ।

Opposition March Over Lakhimpur Case
Opposition March Over Lakhimpur Case

ਉਹਨਾਂ ਕਿਹਾ ਕਿ ਅੱਜ ਭਾਰਤ ਦੇ ਇਕ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਜੀਪ ਥੱਲੇ ਕੁਚਲਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਇੱਕ ਪਾਸੇ ਕਹਿੰਦੇ ਹਨ ਕਿ ਉਹ ਕਿਸਾਨਾਂ ਤੋਂ ਮੁਆਫ਼ੀ ਮੰਗਦੇ ਹਨ ਅਤੇ ਇੱਕ ਪਾਸੇ ਅਜਿਹੇ ਮੰਤਰੀ ਨੂੰ ਕੈਬਨਿਟ ਵਿਚ ਰੱਖਦੇ ਹਨ”। ਉਹਨਾਂ ਦੱਸਿਆ ਕਿ ਇਸ ਲਈ ਸਾਰੀਆਂ ਵਿਰੋਧੀ ਧਿਰਾਂ ਇਕਜੁੱਠ ਹਨ।

Opposition March Over Lakhimpur CaseOpposition March Over Lakhimpur Case

ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਵਿਚ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਜੀਪ ਹੇਠਾਂ ਕੁਚਲ ਕੇ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਮਾਮਲੇ 'ਚ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਐੱਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਹ ਘਟਨਾ ਇਕ ਯੋਜਨਾਬੱਧ ਸਾਜ਼ਿਸ਼ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement