
ਭਾਜਪਾ ਵਿਧਾਇਕ ਸਾਧਨਾ ਸਿੰਘ ਵਲੋਂ ਬਸਪਾ ਮੁੱਖੀ ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਤੋਂ ਬਾਅਦ ਬਸਪਾ ਦੇ ਸਾਬਕਾ ਵਿਧਾਇਕ ਵਿਜੈ ਯਾਦਵ ਨੇ ਐਲਾਨ ਕੀਤਾ ...
ਨਵੀਂ ਦਿੱਲੀ: ਭਾਜਪਾ ਵਿਧਾਇਕ ਸਾਧਨਾ ਸਿੰਘ ਵਲੋਂ ਬਸਪਾ ਮੁੱਖੀ ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਤੋਂ ਬਾਅਦ ਬਸਪਾ ਦੇ ਸਾਬਕਾ ਵਿਧਾਇਕ ਵਿਜੈ ਯਾਦਵ ਨੇ ਐਲਾਨ ਕੀਤਾ ਹੈ ਕਿ ਜੇਕਰ 48 ਘੰਟੇ 'ਚ ਸਾਧਨਾ ਨੇ ਬਸਪਾ ਮੁੱਖ ਅਤੇ ਦੇਸ਼ ਦੀ ਸਾਰੀਆਂ ਮਹਿਲਾਵਾਂ ਤੋਂ ਮਾਫੀ ਨਹੀਂ ਮੰਗੀ ਤਾਂ ਉਹ ਉਨ੍ਹਾਂ ਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ ਪੰਜਾਹ ਲੱਖ ਰੁਪਏ ਦਾ ਇਨਾਮ ਚੰਦਾ ਇਕੱਠਾ ਕਰਕੇ ਦੇਣਗੇ। ਸਾਬਕਾ ਵਿਧਾਇਕ ਦੇ ਇਸ ਐਲਾਨ ਤੋਂ ਬਾਅਦ ਰਾਜਨੀਤਕ ਗਲਿਆਰੇ 'ਚ ਹੜਕੰਪ ਮੱਚ ਗਿਆ ਹੈ।
Sadhana Singh and Mayawati
ਫਤਿਹ ਠਾਕੁਰ 'ਚ ਪਾਰਟੀ ਕਾਰਜਕਤਾਰਵਾਂ ਨਾਲ ਮੁਲਾਕਾਤ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਕਿਹਾ ਕਿ ਸਪਾ-ਬਸਪਾ ਗੱਠ-ਜੋੜ ਹੋਣ ਤੋਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਬੌਖਲਾ ਗਈ ਹੈ, ਜਿਸ ਤੋਂ ਬਾਅਦ ਹੀ ਉਸ ਦੇ ਨੇਤਾ ਅਤੇ ਵਿਧਾਇਕ ਅਸਥਿਰ ਬਯਾਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ “ਬੀਜੇਪੀ ਵਿਧਾਇਕ ਸਾਧਨਾ ਸਿੰਘ ਨੇ ਬਸਪਾ ਮੁੱਖੀ ਦੇ ਵਿਰੁੱਧ ਨਿੰਦਣਯੋਗ ਸ਼ਬਦਾਂ ਦੀ ਵਰਤੋਂ ਕੀਤਾ ਹੈ।
BJP MLA Sadhana Singh
ਅਸੀ ਮੰਗ ਕਰਦੇ ਹਾਂ ਕਿ ਸਾਧਨਾ ਨੂੰ 48 ਘੰਟੇ ਦੇ ਅੰਦਰ ਬਸਪਾ ਮੁੱਖੀ ਮਾਇਆਵਤੀ ਅਤੇ ਦੇਸ਼ ਦੀਆਂ ਸਾਰੀਆਂ ਔਰਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ” ਵਿਜੈ ਯਾਦਵ ਨੇ ਕਿਹਾ ਕਿ ਜੇਕਰ 48 ਘੰਟੇ ਵਿੱਚ ਸਾਧਨਾ ਸਿੰਘ ਨੇ ਮਾਫੀ ਨਹੀਂ ਮੰਗੀ ਤਾਂ ਬਸਪਾ ਕਾਰਜਕਰਤਾ ਤਿੱਖਾ ਅੰਦੋਲਨ ਕਰਨਗੇ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਦੀ ਮਹਿਲਾ ਵਿਧਾਇਕ ਨੇ ਜਿਸ ਤਰ੍ਹਾਂ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਬਸਪਾ ਮੁੱਖੀ ਮਾਇਆਵਤੀ ਲਈ ਕੀਤਾ ਹੈ ਉਹ ਬਹੁਤ ਨਿੰਦਣਯੋਗ ਹੈ।
Sadhana Singh and Mayawati
ਇਹ ਨੈਤਿਕ ਦੀਵਾਲੀਆਪਨ ਅਤੇ ਭਾਜਪਾ ਦੀ ਨਿਰਾਸ਼ਾ ਦਾ ਪ੍ਰਤੀਕ ਹੈ। ਨਾਲ ਹੀ ਇਹ ਦੇਸ਼ ਦੀਆਂ ਔਰਤਾਂ ਦਾ ਵੀ ਬੇਇਜ਼ਤੀ ਹੈ। ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ 'ਤੇ ਇਤਰਾਜ਼ਯੋਹ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਨੇ ਮਾਫੀ ਮੰਗ ਲਈ ਹੈ। ਸਾਧਨਾ ਸਿੰਘ ਤੋਂ ਜਾਰੀ ਕੀਤੇ ਗਏ ਮਾਫੀਨਾਮੇ 'ਚ ਲਿਖਿਆ ਕਿ ਮੇਰਾ ਮਕਸਦ ਕਿਸੇ ਦੀ ਬੇਇਜ਼ਤੀ ਕਰਨ ਦਾ ਨਹੀਂ ਸੀ।
ਮੈਂ ਸਿਰਫ 2 ਜੂਨ, 1995 ਨੂੰ ਗੈਸਟ ਹਾਉਸ ਕਾਂਡ ਦੌਰਾਨ ਮਾਇਆਵਤੀ ਦੀ ਭਾਜਪਾ ਨੇਤਾਵਾਂ ਵਲੋਂ ਕੀਤੀ ਗਈ ਮਦਦ ਨੂੰ ਯਾਦ ਦਵਾਣਾ ਚਾਹੁੰਦੀ ਸੀ। ਜੇਕਰ ਕਿਸੇ ਨੂੰ ਮੇਰੀ ਗੱਲਾਂ ਤੋਂ ਤਕਲੀਫ ਪਹੁੰਚੀ ਹੋਵੇ ਤਾਂ ਮੈਂ ਦੁੱਖ ਜ਼ਾਹਰ ਕਰਦੀ ਹਾਂ।