
ਮੱਧ ਪ੍ਰਦੇਸ਼ ਵਿਧਾਨਸਭਾ 'ਚ 230 ਵਿਧਾਇਕਾਂ ਵਿਚੋਂ 147 ਵਿਧਾਇਕ ਅਜਿਹੇ ਹਨ, ਜੋ ਅਪਣੇ-ਅਪਣੇ ਵਿਧਾਨਸਭਾ ਖੇਤਰਾਂ ਤੋਂ ਅੱਧੇ ਭਾਵ 50 ਫ਼ੀ ਸਦੀ ਤੋਂ ਘੱਟ ਵੋਟਾਂ ਲੈ ਕੇ ...
ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਧਾਨਸਭਾ 'ਚ 230 ਵਿਧਾਇਕਾਂ ਵਿਚੋਂ 147 ਵਿਧਾਇਕ ਅਜਿਹੇ ਹਨ, ਜੋ ਅਪਣੇ-ਅਪਣੇ ਵਿਧਾਨਸਭਾ ਖੇਤਰਾਂ ਤੋਂ ਅੱਧੇ ਭਾਵ 50 ਫ਼ੀ ਸਦੀ ਤੋਂ ਘੱਟ ਵੋਟਾਂ ਲੈ ਕੇ ਜਿੱਤੇ ਹਨ। ਇਹ ਖੁਲਾਸਾ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ ਵਲੋਂ ਜਾਰੀ ਰਿਪੋਰਟ ਤੋਂ ਹੋਇਆ ਹੈ। ਏਡੀਆਰ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੂਬੇ ਦੇ 230 ਵਿਧਾਇਕਾਂ ਵਿਚ ਸਿਰਫ 83 ਵਿਧਾਇਕ ਹੀ ਹਨ, ਜਿਨ੍ਹਾਂ ਨੇ 50 ਫ਼ੀ ਸਦੀ ਤੋਂ ਜਿਆਦਾ ਵੋਟ ਪਾ ਕੇ ਵਿਧਾਨਸਭਾ 'ਚ ਪੁੱਜੇ ਹਨ।
EVM
ਉਥੇ ਹੀ 147 ਵਿਧਾਇਕ ਅਜਿਹੇ ਹਨ, ਜੋ ਅਪਣੇ-ਅਪਣੇ ਵਿਧਾਨਸਭਾ ਖੇਤਰਾਂ ਤੋਂ ਅੱਧੇ ਤੋਂ ਘੱਟ ਵੋਟਾਂ ਲੈ ਕੇ ਜਿੱਤੇ ਹਨ। ਭਾਜਪਾ ਦੇ 109 ਵਿਧਾਇਕਾਂ ਵਿਚੋਂ 71 ਅਜਿਹੇ ਹਨ ਜੋ ਅੱਧੇ ਤੋਂ ਘੱਟ ਵੋਟਾਂ ਤੋਂ ਜਿੱਤੇ ਹਨ। ਦੂਜੇ ਪਾਸੇ ਕਾਂਗਰਸ ਦੇ 114 ਵਿਧਾਇਕਾਂ ਵਿਚ 69 ਮੈਂਬਰ ਅੱਧੇ ਤੋਂ ਘੱਟ ਵੋਟਾਂ ਦੇ ਫਰਕ ਤੋਂ ਜਿੱਤੇ ਹਨ। ਸੂਬੇ ਦੀ ਵਿਧਾਨਸਭਾ 'ਚ 230 ਮੈਂਬਰ ਹਨ।
Madhya Pradesh
ਇਨ੍ਹਾਂ ਵਿਚ ਕਾਂਗਰਸ ਦੇ 114, ਭਾਜਪਾ ਦੇ 109, ਬਸਪਾ ਦੇ ਦੋ, ਸਪਾ ਦਾ ਇਕ ਅਤੇ ਆਜ਼ਾਦ ਚਾਰ ਮੈਂਬਰ ਸ਼ਾਮਿਲ ਹਨ। ਸਪਾ, ਬਸਪਾ ਅਤੇ ਆਜ਼ਾਦ ਉਮੀਦਵਾਰ 50 ਫ਼ੀ ਸਦੀ ਤੋਂ ਘੱਟ ਵੋਟ ਲੈ ਕੇ ਜਿੱਤੇ ਹਨ। ਸੂਬੇ 'ਚ ਚੁੱਣਿਆ ਹੋਇਆ 230 ਵਿਧਾਇਕਾਂ ਵਿਚ 10 ਵਿਧਾਇਕ ਅਜਿਹੇ ਹਨ ਜੋ 1000 ਵੋਟਾਂ ਤੋਂ ਘੱਟ ਦੇ ਫਰਕ ਨਾਲ ਜਿੱਤੇ ਹਨ। ਉਥੇ ਹੀ ਪੰਜ ਵਿਧਾਇਕ ਅਜਿਹੇ ਹਨ ਜੋ 30 ਫ਼ੀ ਸਦੀ ਤੋਂ ਜਿਆਦਾ ਦੇ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਦੱਸ ਦਈਏ ਕਿ ਚੁਣੇ ਹੋਏ ਵਿਧਾਇਕਾਂ ਵਿਚ 21 ਮੈਂਬਰ ਔਰਤਾਂ ਸ਼ਾਮਿਲ ਹਨ।