ਮੱਧ ਪ੍ਰਦੇਸ਼ 'ਚ ਇਕ ਹੋਰ ਬੀਜੇਪੀ ਕਰਮਚਾਰੀ ਦੀ ਹੱਤਿਆ, ਇਕ ਹਫ਼ਤੇ 'ਚ 3 ਕਤਲ
Published : Jan 22, 2019, 6:09 pm IST
Updated : Jan 22, 2019, 6:09 pm IST
SHARE ARTICLE
one more BJP worker killed
one more BJP worker killed

ਮੱਧ ਪ੍ਰਦੇਸ਼ 'ਚ ਲਗਾਤਾਰ ਬੀਜੇਪੀ ਕਰਮਚਾਰੀਆਂ ਦੀ ਹੱਤਿਆ ਨਾਲ ਪੂਰੇ ਸੂਬੇ ਵਿਚ ਤਣਾਅ ਦੀ ਹਾਲਤ ਬਣੀ ਹੋਈ ਹੈ।  ਸੋਮਵਾਰ ਨੂੰ ਇਕ ਅਤੇ ਬੀਜੇਪੀ ਕਰਮਚਾਰੀ ਛੱਤਰਪਾਲ...

ਭੋਪਾਲ: ਮੱਧ ਪ੍ਰਦੇਸ਼ 'ਚ ਲਗਾਤਾਰ ਬੀਜੇਪੀ ਕਰਮਚਾਰੀਆਂ ਦੀ ਹੱਤਿਆ ਨਾਲ ਪੂਰੇ ਸੂਬੇ ਵਿਚ ਤਣਾਅ ਦੀ ਹਾਲਤ ਬਣੀ ਹੋਈ ਹੈ।  ਸੋਮਵਾਰ ਨੂੰ ਇਕ ਅਤੇ ਬੀਜੇਪੀ ਕਰਮਚਾਰੀ ਛੱਤਰਪਾਲ ਸਿੰਘ ਰਾਵਤ ਦੀ ਗਵਾਲੀਅਰ ਵਿਚ ਹੱਤਿਆ ਕਰ ਦਿਤੀ ਗਈ। ਉਥੇ ਹੀ ਜਬਲਪੁਰ 'ਚ ਹਮਲੇ ਤੋਂ ਬਾਅਦ ਇਕ ਬੀਜੇਪੀ ਅਹੁਦੇ ਦੇ ਅਧਿਕਾਰੀ ਮਗਨ ਸਿੱਦੀਕੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਮੱਧ ਪ੍ਰਦੇਸ਼ ਵਿਚ ਬੀਤੇ ਇਕ ਹਫਤੇ ਵਿਚ ਬੀਜੇਪੀ ਕਰਮਚਾਰੀ ਦੀ ਹੱਤਿਆ ਦਾ ਇਹ ਤੀਜਾ ਮਾਮਲਾ ਹੈ। 

Murder CaseMurder Case

ਬੀਜੇਪੀ ਪਾਰਟੀ ਕਾਡਰ ਨੇ ਮਾਮਲੇ ਵਿਚ ਮੱਧ ਪ੍ਰਦੇਸ਼ ਸਰਕਾਰ 'ਤੇ ਅਯੋਗਤਾ ਦਾ ਇਲਜ਼ਾਮ ਲਗਾਉਂਦੇ ਹੋਏ ਸੋਮਵਾਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਕਮਲਨਾਥ ਮੁਰਦਾਬਾਦ ਅਤੇ ਕਮਲਨਾਥ ਅਸਤੀਫਾ ਦੋ, ਦੇ ਨਾਅਰੇ ਵੀ ਲਗਾਏ ਗਏ ਸਨ। ਹਾਲਾਂਕਿ ਪੁਲਿਸ ਨੇ ਹੱਤਿਆਰਿਆਂ ਦੇ ਪਿੱਛੇ ਕਿਸੇ ਰਾਜਨੀਤਕ ਸਾਜਿਸ਼ 'ਤੇ ਇਨਕਾਰ ਕੀਤਾ ਹੈ। ਦੱਸ ਦਈਏ ਗਵਾਲੀਅਰ ਤੋਂ ਬੀਜੇਪੀ ਕਰਮਚਾਰੀ ਛੱਤਰਪਾਲ ਬਸ ਕੰਡਕਟਰ ਦੇ ਰੂਪ ਵਿਚ ਕੰਮ ਕਰਦੇ ਸਨ।

ਉਹ ਬੀਜੇਪੀ ਦੇ ਜਿਲੇ ਸਕੱਤਰ ਨਰੇਂਦਰ ਰਾਵਤ ਦੇ ਚਚੇਰੇ ਭਰਾ ਸਨ। ਉਨ੍ਹਾਂ ਦੀ ਲਾਸ਼ ਸ਼ਹਿਰ ਤੋਂ ਬਾਹਰੀ ਇਲਾਕੇ ਵਿਚ ਪਾਰਵਤੀ ਨਦੀ ਦੇ ਕੋਲ ਇਕ ਪੁੱਲ ਦੇ ਹੇਠਾਂ ਮਿਲੀ ਸੀ। ਸੂਤਰਾਂ ਮੁਤਾਬਕ, ਨਰੇਂਦਰ ਉਸ ਸਮੇਂ ਬੀਜੇਪੀ ਕਰਮਚਾਰੀਆਂ ਦੀ ਹੱਤਿਆ 'ਤੇ ਵਿਰੋਧ-ਪ੍ਰਦਰਸ਼ਨ ਲਈ ਕਾਂਗਰਸ ਨੇਤਾਵਾਂ ਦੇ ਪੁਤਲੇ ਤਿਆਰ ਕਰ ਰਹੇ ਸਨ, ਜਦੋਂ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਦੀ ਹੱਤਿਆ ਦੇ ਬਾਰੇ ਜਾਣਕਾਰੀ ਦਿਤੀ। ਇਕ ਸਥਾਨਕ ਨਿਵਾਸੀ ਨੇ ਦੱਸਿਆ, ਨਰੇਂਦਰ ਗਵਾਲੀਅਰ ਦੇ ਪੇਂਡੂ ਇਲਾਕੇ 'ਚ ਪ੍ਰਦਰਸ਼ਨ ਲਈ ਪਾਰਟੀ ਕਰਮਚਾਰੀਆਂ ਦੇ ਨਾਲ ਸ਼ਾਮਿਲ ਹੋਏ ਸਨ। 

Murder Murder

ਇਸ ਤੋਂ ਪਹਿਲਾਂ ਐਤਵਾਰ ਨੂੰ ਬੜਵਾਨੀ ਦੇ ਬੀਜੇਪੀ ਮੰਡਲ ਦੇ ਪ੍ਰਧਾਨ ਕਾਮਦੇਵ ਠਾਕਰੇ ਦੀ ਹੱਤਿਆ ਉਸ ਸਮੇਂ ਹੋਈ ਜਦੋਂ ਉਹ ਮਾਰਨਿੰਗ ਵਾਕ ਲਈ ਘਰੋਂ ਨਿਕਲੇ ਸਨ। ਬੜਵਾਨੀ ਦੇ ਐਸਪੀ ਨੇ ਦੱਸਿਆ ਸੀ ਕਿ ਐਤਵਾਰ ਨੂੰ ਬੀਜੇਪੀ ਨੇਤਾ ਕਾਮਦੇਵ ਠਾਕਰੇ ਦੀ ਲਾਸ਼ ਇਕ ਖੇਤ ਵਿਚ ਮਿਲੀ। ਪੁਲਿਸ ਮੁਤਾਬਕ, ਉਹ ਮਾਰਨਿੰਗ ਵਾਕ 'ਤੇ ਗਏ ਸਨ। ਪੁਲਿਸ ਨੂੰ ੳੇੁਨ੍ਹਾਂ ਦੀ ਲਾਸ਼ ਦੇ ਕੋਲ ਖੂਨ ਨਾਲ ਲਿਬੜਿਆ ਪੱਥਰ ਮਿਲਿਆ ਸੀ। 

Murder Murder

ਜਦੋਂ ਕਿ ਸ਼ੁੱਕਰਵਾਰ ਨੂੰ ਬੀਜੇਪੀ ਨੇਤਾ ਪ੍ਰਹਲਾਦ ਬੰਧਵਾਰ ਦੀ ਪਿਛਲੇ ਦਿਨੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਗਵਾਲੀਅਰ ਦੇ ਐਸਪੀ ਨਵਨੀਤ ਭਸੀਨ ਨੇ ਦੱਸਿਆ, ਅਸੀ ਹੁਣ ਹੱਤਿਆ ਦੇ ਪਿੱਛੇ ਦੀ ਸਾਜਿਸ਼ ਦਾ ਪਤਾ ਨਹੀਂ ਚੱਲ ਸਕਿਆ। ਫਾਰੈਂਸਿਕ ਐਕਸਪਰਟ ਇਸ 'ਤੇ ਕੰਮ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement