ਔਰਤਾਂ ਬਿਨਾਂ ਤਨਖ਼ਾਹ ਕਰਦੀਆਂ ਨੇ 10 ਹਜ਼ਾਰ ਅਰਬ ਡਾਲਰ ਦਾ ਕੰਮ
Published : Jan 22, 2019, 6:21 pm IST
Updated : Jan 22, 2019, 6:21 pm IST
SHARE ARTICLE
women
women

ਅਸੀਂ ਦੇਖਦੇ ਹਾਂ ਕਿ ਔਰਤਾਂ ਘਰਾਂ ਵਿਚ ਬੱਚਿਆਂ ਦੇਖਭਾਲ, ਖਾਣਾ ਬਣਾਉਣਾ, ਕੱਪੜੇ ਧੋਣੇ। ਘਰ ਦੀ ਸਾਂਭ ਸੰਭਾਲ ਵਰਗੇ ਹੋਰ ਕਿੰਨੇ ਹੀ ਕੰਮ ਕਰਦੀਆਂ ਹਨ....

ਨਵੀਂ ਦਿੱਲੀ : ਅਸੀਂ ਦੇਖਦੇ ਹਾਂ ਕਿ ਔਰਤਾਂ ਘਰਾਂ ਵਿਚ ਬੱਚਿਆਂ ਦੇਖਭਾਲ, ਖਾਣਾ ਬਣਾਉਣਾ, ਕੱਪੜੇ ਧੋਣੇ। ਘਰ ਦੀ ਸਾਂਭ ਸੰਭਾਲ ਵਰਗੇ ਹੋਰ ਕਿੰਨੇ ਹੀ ਕੰਮ ਕਰਦੀਆਂ ਹਨ। ਇੰਨਾ ਕੰਮ ਕਰਨ ਦੇ ਬਾਵਜੂਦ ਔਰਤਾਂ ਨੂੰ ਕਦੇ ਇਸ ਕੰਮ ਦੀ ਤਨਖ਼ਾਹ ਨਹੀਂ ਮਿਲਦੀ, ਜਦਕਿ ਔਰਤਾਂ ਦੇ ਮੁਕਾਬਲੇ ਮਰਦ ਇੰਨਾ ਕੰਮ ਨਹੀਂ ਕਰਦੇ। ਉਹ ਸਿਰਫ਼ ਦਫ਼ਤਰ ਜਾਣ ਜਾਂ ਹੋਰ ਬਾਹਰੀ ਕੰਮ ਤਕ ਹੀ ਸੀਮਤ ਹੁੰਦੇ। ਹੁਣ ਇਕ ਵਿਸ਼ਵ ਪੱਧਰੀ ਸੰਸਥਾ ਆਕਸਫੈਮ ਨੇ ਇਸ ਨੂੰ ਲੈ ਕੇ ਇਕ ਸਰਵੇ ਕੀਤਾ ਹੈ।

women women

ਜਿਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀਆਂ ਔਰਤਾਂ ਸਾਲ ਭਰ ਵਿਚ 10 ਹਜ਼ਾਰ ਅਰਬ ਡਾਲਰ ਦੇ ਬਰਾਬਰ ਕੰਮ ਕਰਦੀਆਂ ਹਨ, ਪਰ ਉਨ੍ਹਾਂ ਨੂੰ ਕਦੇ ਇਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਅਤੇ ਇਹ ਰਾਸ਼ੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਦੇ ਸਾਲਾਨਾ ਕਾਰੋਬਾਰ ਦਾ 43 ਗੁਣਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਔਰਤਾਂ ਘਰ ਅਤੇ ਬੱਚਿਆਂ ਦੀ ਦੇਖਭਾਲ ਵਰਗੇ ਕੰਮ ਬਿਨਾਂ ਤਨਖਾਹ ਤੋਂ ਕਰਦੀਆਂ ਹਨ, ਜਦਕਿ ਉਸ ਦਾ ਮੁੱਲ ਦੇਸ਼ ਦੀ ਜੀਡੀਪੀ ਦੇ 3.1 ਫ਼ੀਸਦੀ ਦੇ ਬਰਾਬਰ ਬਣਦਾ ਹੈ।

women work women work

ਇਸ ਤਰ੍ਹਾਂ ਦੇ ਕੰਮਾਂ ਵਿਚ ਸ਼ਹਿਰੀ ਔਰਤਾਂ ਰੋਜ਼ਾਨਾ 312 ਮਿੰਟ ਲਗਾਉਂਦੀਆਂ ਹਨ ਜਦਕਿ ਪੇਂਡੂ ਔਰਤਾਂ 291 ਮਿੰਟ ਲਗਾਉਂਦੀਆਂ ਹਨ। ਇਨ੍ਹਾਂ ਦੀ ਤੁਲਨਾ ਵਿਚ ਸ਼ਹਿਰੀ ਖੇਤਰ ਦੇ ਮਰਦ ਬਿਨਾਂ ਭੁਗਤਾਨ ਵਾਲੇ ਕੰਮਾਂ ਵਿਚ ਸਿਰਫ਼ 29 ਮਿੰਟ ਹੀ ਲਗਾਉਂਦੇ ਹਨ ਜਦਕਿ ਪੇਂਡੂ ਖੇਤਰ ਵਿਚ ਰਹਿਣ ਵਾਲੇ ਮਰਦ 32 ਮਿੰਟ ਖ਼ਰਚ ਕਰਦੇ ਹਨ। ਆਕਸਫੈਮ ਵਲੋਂ ਇਹ ਰਿਪੋਰਟ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਆਰਥਿਕ ਬਰਾਬਰਤਾ ਨਾ ਹੋਣ ਕਾਰਨ ਸਭ ਤੋਂ ਜ਼ਿਆਦਾ ਔਰਤਾਂ ਅਤੇ ਲੜਕੀਆਂ ਪ੍ਰਭਾਵਤ ਹੋ ਰਹੀਆਂ ਹਨ।

work work

ਇੱਥੇ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਨੂੰ ਤਨਖ਼ਾਹ ਵਾਲੇ ਕੰਮ ਮਿਲਣ ਦੇ ਆਸਾਰ ਘੱਟ ਹੁੰਦੇ ਹਨ। ਇੱਥੋਂ ਤਕ ਕਿ ਦੇਸ਼ ਦੇ 119 ਅਰਬਪਤੀਆਂ ਦੀ ਸੂਚੀ ਵਿਚ ਸਿਰਫ਼ 9 ਔਰਤਾਂ ਦਾ ਨਾਮ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਨੂੰ ਕੰਮ ਦੇ ਬਦਲੇ ਘੱਟ ਤਨਖ਼ਾਹ ਮਿਲਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਤਨਖ਼ਾਹ ਵਿਚ ਕਾਫ਼ੀ ਫ਼ਰਕ ਹੋਣ ਕਰਕੇ ਔਰਤਾਂ ਦੀ ਕਮਾਈ 'ਤੇ ਨਿਰਭਰ ਰਹਿਣ ਵਾਲੇ ਪਰਿਵਾਰ ਗਰੀਬ ਰਹਿ ਜਾਂਦੇ ਹਨ। 

women work women work

ਆਕਸਫੈਮ ਨੇ ਸੰਸਾਰਕ ਇਸਤਰੀ-ਪੁਰਸ਼ ਨਾ ਬਰਾਬਰਤਾ ਸੂਚਕ ਅੰਕ 2018 ਵਿਚ ਭਾਰਤ ਦੀ ਖ਼ਰਾਬ ਰੈਂਕਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿਚ 2006 ਦੇ ਮੁਕਾਬਲੇ ਸਿਰਫ਼ 10 ਸਥਾਨ ਦੀ ਕਮੀ ਆਈ ਹੈ, ਜੋ ਸੰਸਾਰਕ ਔਸਤ ਤੋਂ ਕਾਫ਼ੀ ਪਿੱਛੇ ਹੈ। ਇਸ ਮਾਮਲੇ ਵਿਚ ਭਾਰਤ ਚੀਨ ਅਤੇ ਬੰਗਲਾਦੇਸ਼ ਵਰਗੇ ਅਪਣੇ ਗੁਆਂਢੀ ਦੇਸ਼ਾਂ ਤੋਂ ਵੀ ਪਿੱਛੇ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement