ਲਹਿੰਗੇ ਦੀ ਖ਼ਰੀਦਦਾਰੀ ਲਈ ਧਿਆਨ ਰੱਖਣ ਯੋਗ ਗੱਲਾਂ?
Published : Dec 25, 2025, 6:29 am IST
Updated : Dec 25, 2025, 6:29 am IST
SHARE ARTICLE
Things to keep in mind while buying a lehenga
Things to keep in mind while buying a lehenga

ਲਹਿੰਗਾ ਖ਼ਰੀਦਣ ਸਮੇਂ ਸੱਭ ਤੋਂ ਪਹਿਲਾਂ ਤੁਸੀਂ ਇਹ ਤੈਅ ਕਰੋ ਕਿ ਤੁਹਾਡਾ ਬਜਟ ਕਿੰਨਾ ਹੈ

ਜਿਸ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਉਸ ਕੋਲ ਉਂਜ ਤਾਂ ਬਹੁਤ ਸਾਰੇ ਕੰਮ ਹੁੰਦੇ ਹਨ ਪਰ ਜਿਸ ਚੀਜ਼ ਦੀ ਲੋੜ ਉਸ ਨੂੰ ਸੱਭ ਤੋਂ ਜ਼ਿਆਦਾ ਸਤਾਉਂਦੀ ਹੈ ਉਹ ਹੈ ਉਸ ਦਾ ਵਿਆਹ ਦਾ ਜੋੜਾ। ਹਰ ਕੋਈ ਚਾਹੁੰਦਾ ਹੈ ਕਿ ਅਪਣੇ ਵਿਆਹ ਵਾਲੇ ਦਿਨ ਉਹ ਬਿਹਤਰੀਨ ਦਿਸੇ। ਅਜਿਹਾ ਹੋਣਾ ਲਾਜ਼ਮੀ ਵੀ ਹੈ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਵਿਚ ਇਹ ਖ਼ੂਬਸੂਰਤ ਦਿਨ ਸਿਰਫ਼ ਇਕ ਵਾਰ ਆਉਂਦਾ ਹੈ, ਜੋ ਫਿਰ ਹਮੇਸ਼ਾ ਲਈ ਯਾਦ ਬਣ ਕੇ ਰਹਿ ਜਾਂਦਾ ਹੈ।

ਲਹਿੰਗਾ ਖ਼ਰੀਦਣ ਸਮੇਂ ਸੱਭ ਤੋਂ ਪਹਿਲਾਂ ਤੁਸੀਂ ਇਹ ਤੈਅ ਕਰੋ ਕਿ ਤੁਹਾਡਾ ਬਜਟ ਕਿੰਨਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਾ ਕੇ ਲਹਿੰਗਾ ਵੇਖਣ ਲੱਗੋ ਅਤੇ ਜੋ ਲਹਿੰਗਾ ਤੁਹਾਨੂੰ ਪਸੰਦ ਆਏ ਉਹ ਬਜਟ ਤੋਂ ਬਾਹਰ ਹੋਏ। ਇਸ ਨਾਲ ਤੁਹਾਡਾ ਮਨ ਉਸੇ ਵਿਚ ਅਟਕ ਜਾਵੇਗਾ ਅਤੇ ਜੇਕਰ ਤੁਸੀਂ ਕਿਸੇ ਤਰ੍ਹਾਂ ਉਸ ਨੂੰ ਖ਼ਰੀਦ ਵੀ ਲਵੋਗੇ ਤਾਂ ਤੁਹਾਨੂੰ ਦੂਜੇ ਖ਼ਰਚਿਆਂ ਵਿਚ ਕਟੌਤੀ ਕਰਨੀ ਪਵੇਗੀ।

ਲਹਿੰਗਾ ਲੈਂਦੇ ਸਮੇਂ ਤੁਹਾਨੂੰ ਅਪਣੇ ਰੀਤੀ-ਰਿਵਾਜਾਂ ਦਾ ਵੀ ਧਿਆਨ ਰਖਣਾ ਚਾਹੀਦਾ ਹੈ। ਅਜਿਹਾ ਨਹੀਂ ਕਿ ਤੁਸੀਂ ਸਿਰਫ਼ ਫ਼ੈਸ਼ਨ ਨੂੰ ਵੇਖ ਕੇ ਇਸ ਨੂੰ ਖ਼ਰੀਦ ਲਵੋ। ਤੁਸੀਂ ਵੇਖਿਆ ਕਿ ਬੈਕਲੈੱਸ ਬਲਾਊਜ਼ ਦਾ ਰਿਵਾਜ ਹੈ ਤਾਂ ਇਹ ਲੈ ਲਉ। ਅਜਿਹਾ ਹੋ ਸਕਦਾ ਹੈ ਇਸ ਨਾਲ ਤੁਹਾਡੇ ਪ੍ਰਵਾਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ। ਤਾਂ ਲਹਿੰਗਾ ਲੈਂਦੇ ਸਮੇਂ ਅਪਣੇ ਪ੍ਰਵਾਰ ਦੀ ਪਰੰਪਰਾ ਨੂੰ ਧਿਆਨ ਵਿਚ ਰੱਖੋ। ਲਹਿੰਗੇ ਨੂੰ ਖ਼ਰੀਦਦੇ ਸਮੇਂ ਠੀਕ ਤਰ੍ਹਾਂ ਰੰਗ ਦੀ ਚੋਣ ਕਰੋ। ਇਹ ਜ਼ਰੂਰ ਵੇਖੋ ਕਿ ਜੋ ਰੰਗ ਤੁਸੀਂ ਖ਼ਰੀਦ ਰਹੇ ਹੋ ਉਹ ਤੁਹਾਡੇ ਚਮੜੀ ਦੇ ਰੰਗ ਨਾਲ ਮੇਲ ਕਰ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜਿਸ ਵੀ ਮੌਸਮ ਵਿਚ ਵਿਆਹ ਹੈ ਉਸ ਦੇ ਮੁਤਾਬਕ ਰੰਗ ਅਤੇ ਕਪੜੇ ਦੀ ਚੋਣ ਕਰੋ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement